संदेश

ਛੱਡੋ ਪਰ੍ਹੇ

 ਜੋ ਹੋਇਆ ਸੋ ਹੋਇਆ ਛੱਡੋ ਪਰ੍ਹੇ, ਕੀ ਹੋਇਆ ਕਿੰਝ ਹੋਇਆ ਛੱਡੋ ਪਰ੍ਹੇ। ਗਲੀ ਵਿੱਚੋਂ ਦੀ ਕੌਣ ਸੀ ਲੰਘਿਆ,  ਕਿਉਂ  ਉਸਨੇ ਬੂਹਾ ਢੋਇਆ ਛੱਡੋ ਪਰ੍ਹੇ। ਮਹਿਫ਼ਲਾਂ ਦੇ ਵਿਚ ਜਿਸਦੀ ਬਹਿਣੀ ਉੱਠਣੀ ਸੀ, ਕਿਉਂ ਕੱਲ੍ਹਮਕੱਲਾ ਹੋਇਆ ਛੱਡੋ ਪਰ੍ਹੇ। ਗੱਲ ਗੱਲ ਤੇ ਹੱਸ ਪੈਂਦਾ ਸੀ ਜੋ, ਕਿਉਂ ਹੱਸਦਾ ਹੱਸਦਾ ਰੋਇਆ ਛੱਡੋ ਪਰ੍ਹੇ। ਬੇਗੁਨਾਹ ਲੋਕ ਤਾਂ ਉਸਨੂੰ ਕਹਿੰਦੇ ਰਹੇ, ਕਿਉਂ ਤਿਆਰ ਸਜਾ ਲਈ ਹੋਇਆ ਛੱਡੋ ਪਰ੍ਹੇ।  ਦੁਨੀਆਂ ਸਿਰਨਾਵਾਂ ਪੁੱਛਦੀ ਉਸਦੇ ਕਾਤਲ ਦਾ, ਉਸਨੇ ਕਿਸਦਾ ਨਾਮ ਲਕੋਇਆ ਛੱਡੋ ਪਰ੍ਹੇ।  ਟੁੱਟੇ ਭੱਜੇ 'ਸ਼ਾਇਰ ਬੰਦੇ' ਦੀ ਅਰਥੀ ਹੈ, ਕਿਧਰੇ ਕੋਈ 'ਸ਼ਿਵ" ਨੀ ਮੋਇਆ ਛੱਡੋ ਪਰ੍ਹੇ । ਜਗਸੀਰ ਸਿੰਘ ਉਗੋਕੇ 

ਗੁੱਡੀ ਅੰਬਰਾਂ ਤੇ...

चित्र
 ਗੁੱਡੀ ਅੰਬਰਾਂ ਤੇ... ਬਜ਼ੁਰਗਾਂ ਤੋਂ ਸੁਣਿਆ ਸੀ ਕਿ ਬਸੰਤ ਤੇ ਗੁੱਡਾ (ਪਤੰਗ) ਜਰੂਰ ਚੜ੍ਹਾਉਣਾ ਚਾਹੀਦਾ । ਇਸ ਤੋਂ ਪਤਾ ਲੱਗ ਜਾਂਦਾ ਕਿ ਇਸ ਵਰ੍ਹੇ ਗੁੱਡੀ ਅੰਬਰੀਂ ਚੜ੍ਹੂ ਕਿ ਡਾਵਾਂਡੋਲ ਰਹੂ। ਤੇ ਉਸ ਸਮੇਂ ਹੱਥੀਂ ਪਤੰਗ ਬਣਾ ਕੇ , ਲੰਬੀ ਪੂਛ ਤੇ ਸਾਈਡਾਂ ਤੇ ਝਾਂਜਰਾਂ ( ਝਾਲਰਾਂ) ਲਾ ਕੇ ਘਰੇ ਲੀੜੇ (ਕੱਪੜੇ) ਸੀਣ ਵਾਲੀ ਰੀਹਲ ਵਾਲੇ ਧਾਗੇ ਨਾਲ ਪਤੰਗ ਉਡਾਉਣਾ ਤੇ ਜਦੋਂ ਉੱਪਰ ਪਤੰਗ ਟਿਕ ਜਾਣਾ ਤਾਂ ਬੰਨ੍ਹ ਕੇ ਦੇਖੀ ਜਾਣਾ ਕਿ ਕਦੋਂ ਤੱਕ ਉੱਡਦਾ ਹੈ। ਨਾ ਕਿਸੇ ਦਾ ਪਤੰਗ ਕੱਟਿਆ ਨਾ ਕਿਸੇ ਨੇ ਕੱਟਣਾ। ਹਾਂ ਉੱਚਾ ਲਿਜਾਣ ਦੀ ਜਿੱਦ ਜਰੂਰ ਹੁੰਦੀ ਸੀ ਜਾਂ ਜਿਆਦਾ ਦੇਰ ਉਡਾਉਣ ਦੀ।  ਪਰ ਸਮੇਂ ਨਾਲ ਸਮਾਜਕ ਸੋਚ ਦੇ ਨਾਲ-ਨਾਲ ਗੁੱਡੇ ਉਡਾਉਣ ਵਾਲੇ ਤਿਉਹਾਰ ਤੇ ਪਤੰਗਬਾਜੀ ਸ਼ੁਰੂ ਹੋ ਗਈ। ਜਿਥੇ ਪਹਿਲਾਂ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਪਤੰਗਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹੁਣ 35/40 ਮੀਟਰ ਉਚਾਈ ਤੋਂ ਵੱਧ ਕੋਈ ਪਤੰਗ ਨਹੀਂ ਉੱਡਦਾ। ਕਿਉਂਕਿ ਉਦੋਂ ਤੱਕ ਕੋਈ ਨਾ ਕੋਈ ਪਤੰਗ ਕੱਟ ਦਿੰਦਾ ਹੈ ਤੇ ਆਈ ਬੋ- ਆਈ ਬੋ ਦਾ ਰੌਲਾ ਪੈ ਜਾਂਦਾ। ਠੀਕ ਉਵੇਂ ਹੀ ਜਿਵੇਂ ਅਸੀਂ ਕਿਸੇ ਦੀ ਤਰੱਕੀ , ਚੜ੍ਹਾਈ ਦੇਖ ਕੇ ਨਹੀਂ ਜਰਦੇ ਉਵੇਂ ਹੀ ਕਿਸੇ ਦੀ ਪਤੰਗ ਅਸਮਾਨੀ ਲਹਿਰਾਉਂਦੇ ਨਹੀਂ ਜਰਦੇ। ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨ ਲਈ ਆਪਣੀ ਲਕੀਰ ਨੂੰ ਵੱਡਾ ਨਹੀਂ ਕਰਦੇ ਬਲਕਿ ਦੂਜੇ ਦੀ ਲਕੀਰ ਮਿਟਾ ਕੇ ਛੋਟੀ ਕਰਨ ਲੱਗ ਪਏ। ਬਸੰਤ ਦਾ ਨਜਾਰਾ ਬਹੁਤ ਬਦਲ ਗ...

ਬੀਤਿਆ ਵਰ੍ਹਾ

चित्र
  ਆਇਆ ਸਾਲ ਨਵਾਂ, ਪੁਰਾਣਾ ਬੀਤ ਗਿਆ,  ਕੁਝ ਤਾਂ ਰਿਹਾ ਬੁਰਾ ਕੁਝ ਕੁਝ ਠੀਕ ਰਿਹਾ। ਕੁਝ ਤਾਂ ਵਗੀਆਂ ਗਮ ਦੀਆਂ ਗਰਮ ਹਵਾਵਾਂ ਵੀ, ਕੁਝ ਸੁੱਖਾਂ ਵਾਂਗੂੰ ਠੰਡਾ ਸੀਤ ਰਿਹਾ। ਕੁਝ ਨੇ ਲਾਈਆਂ ਠਿੱਬੀਆਂ,  ਸਹਾਰੇ ਕੁਝ ਬਣੇ, ਉਂਝ ਤਾਂ ਸਾਰਾ ਆਲਮ ਮੇਰਾ ਮੀਤ ਰਿਹਾ। ਕੁਝ ਤਾਂ ਮੱਥੇ ਵੀ ਲਾ ਕੇ ਰਹੇ ਰਾਜੀ ਨਾ, ਕੁਝ ਦੇ ਗਲ ਮੈਂ ਵਾਂਗ ਤਵੀਤ ਰਿਹਾ।  ਰੁਜ਼ਗਾਰਾਂ ਖਾਤਰ ਕੀਤੇ ਰੋਸ ਮੁਜਾਹਰੇ ਵੀ, ਹੱਕਾਂ ਖਾਤਰ ਮੈਂ ਸਾਲ ਸਾਰਾ ਹੀ ਚੀਖ ਰਿਹਾ। ਲਾਰਿਆਂ ਦੇ ਵਿਚ ਰੱਖਿਆ ਨਵੀਆਂ ਸਰਕਾਰਾਂ ਵੀ, ਉਹਦਾ ਹਰ ਵਾਅਦਾ ਪਾਣੀ ਉੱਤੇ ਲੀਕ ਰਿਹਾ।  ਕੁਝ ਤੜਪਾਇਆ ਮੈਨੂੰ ਵਿਛੜੀਆਂ ਰੂਹਾਂ ਨੇ , ਬਿਰਹਾ ਬਣਿਆ ਸੀਨੇ ਦੀ ਚੀਸ ਰਿਹਾ। ਕੁਝ ਵਿਛੜੇ ਤੇ ਕੁਝ ਨਵੇਂ ਯਾਰ ਬਣੇ, ਮਿਲਣਾ ਵਿਛੜਨਾ ਤਾਂ ਜੱਗ ਦੀ ਰੀਤ ਰਿਹਾ।  ਜਦ ਖੁਸ਼ ਹੋਏ ਲਾਈ ਮਹਿਫ਼ਲ ਯਾਰਾਂ ਨਾ', ਹੋਏ ਜਦ ਉਦਾਸ ਤਾਂ ਲਿਖ ਕੋਈ ਗੀਤ ਲਿਆ।

ਨਵਾਂ ਸਾਲ

चित्र
          ਤੂੰ ਤਾਂ ਹਰ ਵਾਰੀ ਆਜੇਂ ਚੜ੍ਹ ਕੇ ਸਾਲ ਨਵੇਂ,           ਮੈਨੂੰ ਅਜੇ ਨਾ ਔੜੇ ਕੋਈ ਖਿਆਲ ਨਵੇਂ।           ਉਲਝਣਾਂ ਵਿੱਚ ਅਜੇ ਵੀ ਜ਼ਿੰਦਗੀ ਉਲਝੀ ਹੈ,           ਅਜੇ ਨਾਂ ਕੋਈ ਹੋਏ ਸਾਡੇ ਹਾਲ ਨਵੇਂ ।           ਬੇਰੁਜ਼ਗਾਰ ਅਜੇ ਵੀ ਰੁਲਦੇ ਸੜਕਾਂ ਤੇ,           ਅਜੇ ਨਾ ਕੋਈ ਆਏ ਹਾੜ ਸਿਆਲ ਨਵੇਂ।           ਬਜ਼ੁਰਗ ਅਜੇ ਵੀ ਬੈਠੇ ਘਰ ਦੀ ਨੁੱਕਰੇ ਚੁੱਪ ਕੀਤੇ,            ਇਹ ਹੱਸਦੇ ਕਿਓਂ ਨੀ ਪੁੱਛਦੇ ਬਾਲ ਨਵੇਂ।            ਪੈਸੇ ਖਾਤਰ ਅਜੇ ਵੀ ਰਿਸ਼ਤੇ ਟੁੱਟਦੇ ਨੇ,            ਨਿੱਤ ਆਪਣੇ ਹੀ ਆਪਣੇ ਤੇ ਸੁੱਟਦੇ ਜਾਲ ਨਵੇਂ।            ਤਨ ਢਕਣ ਲਈ ਗਰੀਬ ਨੂੰ ਕੱਪੜਾ ਜੁੜਿਆ ਨਾ,            ਅਮੀਰਾਂ ਦੇ ਘਰ ਆਉਂਦੇ ਕਈ ਸਵੈਟਰ ਸ਼ਾਲ ਨਵੇਂ।            ਅੰਨਦਾਤਾ ਘਰ ਚੁੱਲ੍ਹਾ ਕਦੇ ਕਦੇ ਹੀ ਬਲਦਾ ਹੈ,             ਨਿੱਤ ਘਰ ...

ਹਰ ਗੱਲ...

चित्र
 ਹਰ ਗੱਲ ਦਿਲ ਤੇ ਲੈ ਜਾਂਦੇ ਹਾਂ,  ਤਾਂ ਹੀ ਕੱਲੇ ਰਹਿ ਜਾਂਦੇ ਹਾਂ। ਗਮ ਹੈ ਕਿ ਗਮ ਹੀ ਕਿਉਂ ਮਿਲਦੈ, ਉਂਝ ਤਾਂ ਹਰ ਗਮ ਸਹਿ ਜਾਂਦੇ ਹਾਂ। ਜਿਥੇ ਜੁੜੀਏ ਦਿਲ ਤੋਂ ਜੁੜੀਏ, ਜਜ਼ਬਾਤਾਂ ਦੇ ਸੰਗ ਵਹਿ ਜਾਂਦੇ ਹਾਂ। ਹੱਸ ਕੇ ਜੇ ਬੁਲਾਵੇ ਕੋਈ,  ਉਹਦੇ ਅੱਗੇ ਢਹਿ ਜਾਂਦੇ ਹਾਂ। ਝੂਠ ਬੋਲਣ ਦੀ ਆਦਤ ਨਹੀਂ, ਸੱਚ ਕਹਿੰਦੇ ਕਹਿੰਦੇ, ਕਹਿ ਜਾਂਦੇ ਹਾਂ। ਪਛਾਣ ਨਹੀਂ ਹੈ ਹਰ ਕਿਸੇ ਨੂੰ, ਛੇਤੀ ਦਿਲਾਂ ਤੋਂ ਲਹਿ ਜਾਂਦੇ ਹਾਂ। ਰਾਹੋਂ ਕੁਰਾਹੇ ਵੀ ਪਾ ਜਾਂਦੇ ਮਸਲੇ, "ਖੁਦਾ" ਦੁਆਵਾਂ,  ਰਾਹੇ ਪੈ ਜਾਂਦੇ ਹਾਂ। ਜਗਸੀਰ ਸਿੰਘ ਉਗੋਕੇ 9878387150

ਆਜ਼ਾਦੀ Independence Day

चित्र
ਆਜ਼ਾਦੀ Independence Day Happy Independence day ਦੱਦੂ! ਸਕੂਲ ਵੈਨ ਦੀ ਬਾਰੀ ਖੋਲ੍ਹ ਕੇ ਛਾਲ ਮਾਰਦਿਆਂ ਆਪਣੇ ਦਾਦਾ ਜੀ ਨੂੰ ਸਕੂਲ ਬੈਗ ਫੜਾਉਂਦਿਆਂ ਜੱਸੀ ਨੇ ਸਕੂਲੋਂ ਮਿਲਿਆ ਤਿਰੰਗਾ ਹੱਥ ਚ ਫੜਿਆ ਤੇ ਮੂਹਰੇ ਮੂਹਰੇ ਭੱਜ ਤੁਰਿਆ। ਪਰ ਸਰਵਣ ਸਿੰਘ ਨੂੰ ਅੱਜ ਜੱਸੀ ਦਾ ਸਕੂਲ ਬੈਗ ਖਾਸਾ ਭਾਰਾ ਲੱਗਣ ਲੱਗ ਗਿਆ। ਜੱਸੀ ਦਾ ਸਕੂਲ ਬੈਗ ਡਰਾਇੰਗ ਰੂਮ ਵਿੱਚ ਰੱਖ ਕੇ ਸਰਵਣ ਸਿਓਂ ਸਿੱਧਾ ਆਪਣੀ ਬੈਠਕ ਵਿੱਚ ਗਿਆ ਤੇ ਪੁਰਾਣਾ ਟਰੰਕ ਖੋਲ੍ਹ ਕੇ ਕੁਝ ਪੁਰਾਣੀਆਂ ਵਸਤਾਂ ਦੀ ਫਰੋਲਾ ਫਰਾਲੀ ਕਰਨ ਲੱਗ ਪਿਆ। ਲਾਲ ਸੁਰਖ ਅੱਖਾਂ ਦੇ ਬੂਹਿਆਂ ਤੇ ਮਣਾਂ ਮੂੰਹੀਂ ਪਾਣੀ ਭਰ ਗਿਆ ਪਰ ਸਰਵਣ ਸਿੰਘ ਨੇ ਇਕ ਤੁਪਕਾ ਵੀ ਡੁੱਲਣ ਨਾ ਦਿੱਤਾ।  ਉਧਰ ਸਰਵਣ ਸਿੰਘ ਦਾ ਪੋਤਰਾ ਜੱਸੀ ਆਪਣੇ ਦੱਦੂ ਨੂੰ ਲੱਭਦਾ ਉਹਦੇ ਪਿੱਛੇ ਹੀ ਆਣ ਖੜ੍ਹਿਆ ਸੀ ਤੇ ਉਸਦੇ ਹੱਥ ਵਿਚ ਫੜਿਆ ਪੁਰਾਣਾ ਜਿਹਾ ਕੱਪੜਾ ਦੇਖ ਕੇ ਪੁੱਛਿਆ , "ਦੱਦੂ ਇਹ ਕੀ ਹੈ।" ਹੰਝੂਆਂ ਨੂੰ ਲੱਗਿਆ ਬੰਨ੍ਹ ਖੁਰ ਗਿਆ ਤੇ ਸਰਵਣ ਸਿੰਘ ਉੱਚੀ ਧਾਹਾਂ ਮਾਰ ਰੋਣ ਲੱਗ ਪਿਆ।  ਜੱਸੀ ਡਰਦਾ ਹੋਇਆ ਭੱਜ ਕੇ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲੈ ਆਇਆ। ਸਰਵਣ ਸਿੰਘ ਅਜੇ ਵੀ ਰੋ ਰਿਹਾ ਸੀ।  ਸਰਵਣ ਸਿੰਘ ਦਾ ਪੁੱਤਰ ਨੇ ਆਪਣੇ ਬਾਪੂ ਨੂੰ ਪਹਿਲੀ ਵਾਰ ਇਸ ਤਰਾਂ ਰੋਂਦਾ ਦੇਖਿਆ ਸੀ। ਉਸ ਨੇ ਆਪਣੇ ਬਾਪੂ ਨੂੰ ਉਠਾਇਆ ਤੇ ਗਲ ਨਾਲ ਲੱਗ ਗਿਆ।  ਸਰਵਣ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਖੀਸੇ ਵਿਚੋਂ ਦੋ ਟਾਫੀਆਂ...

ਵਿਹਲੇ ਹਾਂ

चित्र
 ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਵਾਂ ਨਹੀਂ ਹੈ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਰੁੱਖਾਂ ਵਰਗਾ ਜੇਰਾ ਰੱਖਿਆ,  ਜੜ੍ਹ, ਪੱਤਾ ਕੀ ,ਤਣਾਂ ਨਹੀਂ ਹੈ। ਹੱਸਦੇ ਵੀ ਆਂ ਕਦੇ ਕਦੇ, ਗਮਾਂ ਦਾ ਬੱਦਲ ਘਣਾਂ ਨਹੀਂ ਹੈ। ਬਹੁਤ ਸੱਜਣ ਨੇ ਦਿਲਾਂ ਚ ਵਸਦੇ, ਰੋਂਦਿਆਂ ਨਾਲ ਕੋਈ ਜਣਾਂ ਨਹੀਂ ਹੈ। ਪੀਂਦੇ ਨਹੀਂ ਹਾਂ ਸੋਫੀ ਬੰਦੇ, ਨੈਣ ਪਿਲਾਉਣ ਮਨ੍ਹਾ ਨਹੀਂ ਹੈ। ਪਰਵਾਨੇ ਵਾਂਗੂੰ ਸੜ ਤਾਂ ਜਾਈਏ, ਪਰ  ਮਿਲੀ ਕੋਈ ਸ਼ਮ੍ਹਾਂ ਨਹੀਂ ਹੈ।  ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਵਾਂ ਨਹੀਂ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਜਗਸੀਰ ਸਿੰਘ ਉਗੋਕੇ 9878387150 Thewhrighter.blogspot.com