संदेश

दिसंबर, 2022 की पोस्ट दिखाई जा रही हैं

ਬੀਤਿਆ ਵਰ੍ਹਾ

चित्र
  ਆਇਆ ਸਾਲ ਨਵਾਂ, ਪੁਰਾਣਾ ਬੀਤ ਗਿਆ,  ਕੁਝ ਤਾਂ ਰਿਹਾ ਬੁਰਾ ਕੁਝ ਕੁਝ ਠੀਕ ਰਿਹਾ। ਕੁਝ ਤਾਂ ਵਗੀਆਂ ਗਮ ਦੀਆਂ ਗਰਮ ਹਵਾਵਾਂ ਵੀ, ਕੁਝ ਸੁੱਖਾਂ ਵਾਂਗੂੰ ਠੰਡਾ ਸੀਤ ਰਿਹਾ। ਕੁਝ ਨੇ ਲਾਈਆਂ ਠਿੱਬੀਆਂ,  ਸਹਾਰੇ ਕੁਝ ਬਣੇ, ਉਂਝ ਤਾਂ ਸਾਰਾ ਆਲਮ ਮੇਰਾ ਮੀਤ ਰਿਹਾ। ਕੁਝ ਤਾਂ ਮੱਥੇ ਵੀ ਲਾ ਕੇ ਰਹੇ ਰਾਜੀ ਨਾ, ਕੁਝ ਦੇ ਗਲ ਮੈਂ ਵਾਂਗ ਤਵੀਤ ਰਿਹਾ।  ਰੁਜ਼ਗਾਰਾਂ ਖਾਤਰ ਕੀਤੇ ਰੋਸ ਮੁਜਾਹਰੇ ਵੀ, ਹੱਕਾਂ ਖਾਤਰ ਮੈਂ ਸਾਲ ਸਾਰਾ ਹੀ ਚੀਖ ਰਿਹਾ। ਲਾਰਿਆਂ ਦੇ ਵਿਚ ਰੱਖਿਆ ਨਵੀਆਂ ਸਰਕਾਰਾਂ ਵੀ, ਉਹਦਾ ਹਰ ਵਾਅਦਾ ਪਾਣੀ ਉੱਤੇ ਲੀਕ ਰਿਹਾ।  ਕੁਝ ਤੜਪਾਇਆ ਮੈਨੂੰ ਵਿਛੜੀਆਂ ਰੂਹਾਂ ਨੇ , ਬਿਰਹਾ ਬਣਿਆ ਸੀਨੇ ਦੀ ਚੀਸ ਰਿਹਾ। ਕੁਝ ਵਿਛੜੇ ਤੇ ਕੁਝ ਨਵੇਂ ਯਾਰ ਬਣੇ, ਮਿਲਣਾ ਵਿਛੜਨਾ ਤਾਂ ਜੱਗ ਦੀ ਰੀਤ ਰਿਹਾ।  ਜਦ ਖੁਸ਼ ਹੋਏ ਲਾਈ ਮਹਿਫ਼ਲ ਯਾਰਾਂ ਨਾ', ਹੋਏ ਜਦ ਉਦਾਸ ਤਾਂ ਲਿਖ ਕੋਈ ਗੀਤ ਲਿਆ।

ਨਵਾਂ ਸਾਲ

चित्र
          ਤੂੰ ਤਾਂ ਹਰ ਵਾਰੀ ਆਜੇਂ ਚੜ੍ਹ ਕੇ ਸਾਲ ਨਵੇਂ,           ਮੈਨੂੰ ਅਜੇ ਨਾ ਔੜੇ ਕੋਈ ਖਿਆਲ ਨਵੇਂ।           ਉਲਝਣਾਂ ਵਿੱਚ ਅਜੇ ਵੀ ਜ਼ਿੰਦਗੀ ਉਲਝੀ ਹੈ,           ਅਜੇ ਨਾਂ ਕੋਈ ਹੋਏ ਸਾਡੇ ਹਾਲ ਨਵੇਂ ।           ਬੇਰੁਜ਼ਗਾਰ ਅਜੇ ਵੀ ਰੁਲਦੇ ਸੜਕਾਂ ਤੇ,           ਅਜੇ ਨਾ ਕੋਈ ਆਏ ਹਾੜ ਸਿਆਲ ਨਵੇਂ।           ਬਜ਼ੁਰਗ ਅਜੇ ਵੀ ਬੈਠੇ ਘਰ ਦੀ ਨੁੱਕਰੇ ਚੁੱਪ ਕੀਤੇ,            ਇਹ ਹੱਸਦੇ ਕਿਓਂ ਨੀ ਪੁੱਛਦੇ ਬਾਲ ਨਵੇਂ।            ਪੈਸੇ ਖਾਤਰ ਅਜੇ ਵੀ ਰਿਸ਼ਤੇ ਟੁੱਟਦੇ ਨੇ,            ਨਿੱਤ ਆਪਣੇ ਹੀ ਆਪਣੇ ਤੇ ਸੁੱਟਦੇ ਜਾਲ ਨਵੇਂ।            ਤਨ ਢਕਣ ਲਈ ਗਰੀਬ ਨੂੰ ਕੱਪੜਾ ਜੁੜਿਆ ਨਾ,            ਅਮੀਰਾਂ ਦੇ ਘਰ ਆਉਂਦੇ ਕਈ ਸਵੈਟਰ ਸ਼ਾਲ ਨਵੇਂ।            ਅੰਨਦਾਤਾ ਘਰ ਚੁੱਲ੍ਹਾ ਕਦੇ ਕਦੇ ਹੀ ਬਲਦਾ ਹੈ,             ਨਿੱਤ ਘਰ ਉਸਦੇ ਆਉਂਦੇ ਭੁਚਾਲ ਨਵੇਂ।             ਕਦੋਂ ਤੱਕ ਉਡੀਕਦਾ ਉਹ ਖੜ੍ਹ ਕੇ ਮੋੜਾਂ ਤੇ,             ਲਏ  ਸੱਜਣਾਂ ਵੀ ਲੱਗਦਾ ਯਾਰ ਭਾਲ ਨਵੇਂ।             ਉਹੀ ਚੜ੍ਹਦਾ ਸੂਰਜ ਤੇ ਢਲਦੀਆਂ ਉਹੀ ਸ਼ਾਮਾਂ ਨੇ,              ਤੂੰ ਜਦ ਆਵੇਂ ਖੜ੍ਹੇ ਕਰ ਜਾਨੈਂ ਕਈ ਸਵਾਲ ਨਵੇਂ।       

ਹਰ ਗੱਲ...

चित्र
 ਹਰ ਗੱਲ ਦਿਲ ਤੇ ਲੈ ਜਾਂਦੇ ਹਾਂ,  ਤਾਂ ਹੀ ਕੱਲੇ ਰਹਿ ਜਾਂਦੇ ਹਾਂ। ਗਮ ਹੈ ਕਿ ਗਮ ਹੀ ਕਿਉਂ ਮਿਲਦੈ, ਉਂਝ ਤਾਂ ਹਰ ਗਮ ਸਹਿ ਜਾਂਦੇ ਹਾਂ। ਜਿਥੇ ਜੁੜੀਏ ਦਿਲ ਤੋਂ ਜੁੜੀਏ, ਜਜ਼ਬਾਤਾਂ ਦੇ ਸੰਗ ਵਹਿ ਜਾਂਦੇ ਹਾਂ। ਹੱਸ ਕੇ ਜੇ ਬੁਲਾਵੇ ਕੋਈ,  ਉਹਦੇ ਅੱਗੇ ਢਹਿ ਜਾਂਦੇ ਹਾਂ। ਝੂਠ ਬੋਲਣ ਦੀ ਆਦਤ ਨਹੀਂ, ਸੱਚ ਕਹਿੰਦੇ ਕਹਿੰਦੇ, ਕਹਿ ਜਾਂਦੇ ਹਾਂ। ਪਛਾਣ ਨਹੀਂ ਹੈ ਹਰ ਕਿਸੇ ਨੂੰ, ਛੇਤੀ ਦਿਲਾਂ ਤੋਂ ਲਹਿ ਜਾਂਦੇ ਹਾਂ। ਰਾਹੋਂ ਕੁਰਾਹੇ ਵੀ ਪਾ ਜਾਂਦੇ ਮਸਲੇ, "ਖੁਦਾ" ਦੁਆਵਾਂ,  ਰਾਹੇ ਪੈ ਜਾਂਦੇ ਹਾਂ। ਜਗਸੀਰ ਸਿੰਘ ਉਗੋਕੇ 9878387150