संदेश

जून, 2022 की पोस्ट दिखाई जा रही हैं

ਟਿੱਬਿਆਂ ਦੇ ਪੁੱਤ

चित्र
        ਟਿੱਬਿਆਂ ਦੇ ਪੁੱਤ              ਟਿੱਬਿਆਂ ਦੇ ਪੁੱਤਾਂ ਆਖਿਰ  ,              ਟਿੱਬਿਆਂ ਚ ਰਲ ਹੀ ਜਾਣਾ ਸੀ।              ਸੂਰਜਾਂ ਦਿਆਂ ਵਾਰਸਾਂ ,              ਸ਼ਾਮਾਂ ਨੂੰ ਢਲ ਹੀ ਜਾਣਾ ਸੀ।              ਗਮ ਹੈ  ਕਿ ਬਹੁਤ ਕਾਹਲੀ ਕੀਤੀ,              ਅੱਜ ਵੀ ਗਏ ਓ, ਉਂਝ ਕੱਲ੍ਹ ਵੀ ਜਾਣਾ ਸੀ।              ਗਿਰਝਾਂ ਨੂੰ ਭਾਂਉਂਦਾ ਨਾ ਬਾਜਾਂ ਦਾ ਉੱਡਣਾ,              ਚਾਲਬਾਜਾਂ ਚਾਲ ਕੋਈ ਚੱਲ ਹੀ ਜਾਣਾ ਸੀ।              ਹਨੇਰੀ ਰਾਤ ਦੇ ਜੁਗਨੂੰ ਸੀ,              ਅਕਸਰ "ਸਰਕਾਰ" ਨੂੰ ਖਲ ਹੀ ਜਾਣਾ ਸੀ।              "ਪੰਜਾਬ" ਤੋਂ ਸ਼ੁਰੂ ਸਫਰ ਕੀਤਾ,              ਆਖਿਰ "ਅਨੰਦਪੁਰ" ਵੱਲ ਹੀ ਜਾਣਾ ਸੀ।              ਕਾਤਿਲ ਹੀ ਕਰਨਗੇ ਤਫਤੀਸ਼ਾਂ,ਨਿਆਂ ਕਿੱਥੇ,              ਆਪਣਾ ਹੁੰਦਾ ਕੋਈ ਤਾਂ ਮਿਲ ਹੱਲ ਵੀ ਜਾਣਾ ਸੀ।              ਜੋਬਨੇ ਦੀ ਮੌਤ ਹਿੱਸੇ ਸਾਡੇ ਆਲਿਆਂ ਦੇ ਆਈ,            ਉਮਰ ਹੰਢਾਕੇ ਆਉਂਦੀ ਤਾਂ ਦੁੱਖ ਝੱਲ ਵੀ ਜਾਣਾ ਸੀ।                              ਜਗਸੀਰ ਸਿੰਘ ਉਗੋਕੇ                9878387150            Thewhrighter.blogspot.com