संदेश

मई, 2022 की पोस्ट दिखाई जा रही हैं

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

चित्र
ਅਸੀਂ ਭੰਬਾ ਲੰਡਾ ਤੇ ਉਗੋਕੇ ਨੇ ਸਾਂਝੀ ਕ੍ਰਿਕੇਟ ਟੀਮ ਬਣਾਈ ਸੀ। ਪ੍ਰੀਤ ਨੂੰ ਅਸੀਂ ਕਪਤਾਨ ਬਣਾਇਆ ਹੋਇਆ ਸੀ। ਅਸੀਂ ਅਕਸਰ ਆਸ ਪਾਸ ਦੇ ਪਿੰਡ ਨਾਲ ਮੈਚ ਲਾਉਣ ਜਾਇਆ ਕਰਦੇ ਸੀ। ਅਕਸਰ ਘਰੋਂ ਰੋਜ ਸਕੂਟਰ,  ਮੋਟਰਸਾਈਕਲ ਨਹੀਂ ਮਿਲਦੇ ਸੀ। ਇਕ ਜਣੇਂ ਦੇ ਮੋਟਰਸਾਈਕਲ ਜਾਂ ਸਕੂਟਰ ਤੇ ਪੰਜ ਛੇ ਜਣੇਂ ਬੈਠ ਕੇ ਜਾਇਆ ਕਰਦੇ । ਕਈ ਵਾਰ ਦੂਹਰਾ ਗੇੜਾ ਵੀ ਲਾਉਣਾ ਪੈੰਦਾ। ਕੇਰਾਂ ਅਸੀਂ ਮੈਚ ਲਾਉਣ ਜਾਣਾ ਸੀ ਘੱਲ ਖੁਰਦ।  ਨਾਲ ਦੇ ਪਿੰਡ ਸ਼ੇਰਖਾਂ ਮੇਲਾ ਸੀ। ਇਸ ਕਰਕੇ ਜਿੰਨਾ ਕੋਲ ਸਕੂਟਰ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਘਰੋਂ ਜਵਾਬ ਮਿਲ ਗਿਆ।  ਹੁਣ ਸ਼ਾਮ ਨੂੰ ਮੈਚ ਵੀ ਜਰੂਰ ਲਾਉਣ ਜਾਣਾ ਸੀ।ਇਸ ਲਈ ਕਈ ਰਣਨੀਤੀਆਂ ਬਣਾਈਆਂ ਗਈਆਂ। ਪਰ ਆਖਿਰ ਕਪਤਾਨ ਦੀ ਰਣਨੀਤੀ ਅਪਣਾਈ ਗਈ।  ਅਸਲ ਵਿੱਚ ਕਪਤਾਨ ਉਸ ਸਮੇਂ ਵਿਆਹਿਆ ਹੋਇਆ ਸੀ ਤੇ ਉਸਦੇ ਵਿਚੋਲੇ ਭੰਬਾ ਲੰਡਾ ਦੇ ਹੀ ਸਨ । ਬਿਚੋਲਿਆਂ ਦਾ ਲੜਕਾ ਘੈਂਟ ਵੀ ਸਾਡਾ ਟੀਮ ਮੈਂਬਰ ਸੀ। ਉਹ ਲੈਂਡਲਾਈਨ ਦਾ ਜਮਾਨਾ ਸੀ। ਕਪਤਾਨ ਤੇ ਘੈਂਟ ਬਿਚੋਲੇ ਘਰੇ ਗਏ ਤੇ ਕਪਤਾਨ ਘਰ ਫੋਨ ਲਗਾਇਆ ਗਿਆ । ਕਪਤਾਨ ਦੀ ਘਰਵਾਲੀ ਆਪਣੇ ਪੇਕੇ ਪਿੰਡ ਗਈ ਹੋਈ ਸੀ।  ਕਪਤਾਨ ਨੇ ਅਵਾਜ ਬਦਲ ਕਿ ਆਪਣੇ ਘਰ ਫੋਨ ਲਾਇਆ ਉਧਰੋਂ ਮੰਮੀ ਨੇ ਫੋਨ ਚੁੱਕਿਆ।   ਹੈਲੋ, ਹਾਂ ਭਾਈ ਕੌਣ? "ਸਾਸਰੀਕਾਲ ਮਾਸੀ ਜੀ , ਮੈਂ ਭੋਲੂ ਆਲਿਓਂ ਬੋਲਦਾਂ"। "ਹਰਪ੍ਰੀਤ ਘਰ ਆ? "ਨਹੀਂ ਉਹ ਤਾਂ ਹੈਨੀ ਪੁੱਤ"। "ਮਾਸੀ ਜੀ ਸਾਡੇ ਰਿਸ਼ਤੇਦਾਰ ਆਏ ਬਾਹਰੋ

ਕੱਚੇ ਅਧਿਆਪਕ (ਆਤਮ ਵਿਅੰਗ)

चित्र
 (ਅਗੇਤ ਮੁਆਫੀ) ਪਰਸੋਂ ਤੋਂ ਕੱਲ੍ਹ ਸ਼ਾਮ ਤੱਕ ਲਗਭਗ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ,  ਆਂਢੀ ਗੁਆਂਢੀ ਫੋਨ ਰਾਹੀਂ , ਵਟਸਅਪ, ਜਾਂ ਮਿਲ ਕੇ ਨਵੀਂ ਬਣੀ ਸਰਕਾਰ ਦੇ ਐਲਾਨ "ਕੱਚੇ ਮੁਲਾਜ਼ਮ ਕੀਤੇ ਪੱਕੇ" ਦੀ ਖਬਰ ਭੇਜ , ਦੱਸ ਕੇ ਵਧਾਈਆਂ ਮੂੰਹ ਤੇ ਮਾਰ ਕੇ ਪਾਰਟੀ ਦੀ ਖੈਰਾਤ ਮੰਗ ਚੁੱਕੇ ਸਨ। ਇਹ ਪਹਿਲੀ ਵਾਰ ਨਹੀਂ ਸੀ ਹੋ ਰਿਹਾ। ਇਸ ਤੋਂ ਪਹਿਲਾਂ ਪੁਰਾਣੀਆਂ ਸਰਕਾਰਾਂ ਸਾਨੂੰ ਪੱਕੇ ਕਰ ਚੁੱਕੀਆਂ ਸਨ ਤੇ ਰਿਸ਼ਤੇਦਾਰ , ਦੋਸਤ ਮਿੱਤਰ ਤੇ ਆਂਢੀ ਗੁਆਂਢੀ ਪਾਰਟੀ ਦਾ ਆਯੋਜਨ ਕਰਵਾ ਚੁੱਕੇ ਸਨ।  ਪਰ ਇਸ ਵਾਰ ਪੰਜਾਬ ਦੀ ਨਵੀਂ ਸਰਕਾਰ ਤੋਂ ਸਚਮੁੱਚ ਇਹ ਲੋਕ ਪਾਰਟੀ ਦਿਵਾਉਣ ਦੀ ਆਸ ਲਗਾਈ ਬੈਠੇ ਸਨ। ਪਰ ਸਾਨੂੰ ਇਸ ਦੀ ਆਸ ਨਹੀਂ ਸੀ। ਸਭ ਤੋਂ ਪਹਿਲਾਂ ਮੇਰੇ ਦੋਸਤ ਗੁੱਲੂ ਦਾ ਫੋਨ ਆਇਆ ਜੋ ਚਾਰ ਸਾਲ ਪਹਿਲਾਂ ਫੌਜ ਚੋਂ ਰਿਟਾਇਰਡ ਹੋ ਕੇ ਆਇਆ।  "ਹੈਲੋ" ਮਾਸਟਰ ਵਧਾਈਆਂ!  ਕਾਹਦੀਆਂ?! ਪੱਕੇ ਕਰਤਾ ਥੋਨੂੰ! ਭਗਵੰਤ ਮਾਨ ਨੇ। ਹੈਂ, ਮੈਨੂੰ ਪਤਾ ਨੀ ਲੱਗਿਆ ਯਾਰ !" ਮੈਂ ਹੱਸ ਕੇ ਆਖਿਆ। ਮੈਂ ਹੁਣੇ ਸੁਣਿਆ ਟੀਵੀ ਚ। ਅੱਛਾ! ਚੱਲ ਮੈਂ ਫਿਰੋਜ਼ਪੁਰ ਆਇਆਂ। ਆਕੇ ਕਰਦਾ ਗੱਲ। "ਚੱਲ ਚੰਗਾ ਪਾਰਟੀ ਫੜੀ ਆਈਂ"  ਓਕੇ ਪਰ. .. ਫੋਨ ਕੱਟਿਆ ਗਿਆ।  ਮੈਂ ਵਟਸਅਪ ਖੋਲਿਆ। ਸਾਰੇ ਗਰੁੱਪ ਸ਼ਾਂਤ ਸੀ। 😜 ਸ਼ਾਮ ਤੱਕ ਕਈ ਰਿਸ਼ਤੇਦਾਰ ਨਾਨਕਿਆਂ, ਸਹੁਰਿਆਂ, ਭਣਵਈਆਂ ਵਲੋਂ ਫੋਨ , ਮੈਸੇਜ ਆਂਉਦੇ ਰਹੇ ਤੇ ਮੈਂ ਟਾਲਮਟੋਲ ਕਰਦਾ ਰਿਹਾ ਬਾਦਲ ਵਾਂਗੂੰ।