ਗੁੱਡੀ ਅੰਬਰਾਂ ਤੇ...

 ਗੁੱਡੀ ਅੰਬਰਾਂ ਤੇ...

ਬਜ਼ੁਰਗਾਂ ਤੋਂ ਸੁਣਿਆ ਸੀ ਕਿ ਬਸੰਤ ਤੇ ਗੁੱਡਾ (ਪਤੰਗ) ਜਰੂਰ ਚੜ੍ਹਾਉਣਾ ਚਾਹੀਦਾ । ਇਸ ਤੋਂ ਪਤਾ ਲੱਗ ਜਾਂਦਾ ਕਿ ਇਸ ਵਰ੍ਹੇ ਗੁੱਡੀ ਅੰਬਰੀਂ ਚੜ੍ਹੂ ਕਿ ਡਾਵਾਂਡੋਲ ਰਹੂ। ਤੇ ਉਸ ਸਮੇਂ ਹੱਥੀਂ ਪਤੰਗ ਬਣਾ ਕੇ , ਲੰਬੀ ਪੂਛ ਤੇ ਸਾਈਡਾਂ ਤੇ ਝਾਂਜਰਾਂ ( ਝਾਲਰਾਂ) ਲਾ ਕੇ ਘਰੇ ਲੀੜੇ (ਕੱਪੜੇ) ਸੀਣ ਵਾਲੀ ਰੀਹਲ ਵਾਲੇ ਧਾਗੇ ਨਾਲ ਪਤੰਗ ਉਡਾਉਣਾ ਤੇ ਜਦੋਂ ਉੱਪਰ ਪਤੰਗ ਟਿਕ ਜਾਣਾ ਤਾਂ ਬੰਨ੍ਹ ਕੇ ਦੇਖੀ ਜਾਣਾ ਕਿ ਕਦੋਂ ਤੱਕ ਉੱਡਦਾ ਹੈ। ਨਾ ਕਿਸੇ ਦਾ ਪਤੰਗ ਕੱਟਿਆ ਨਾ ਕਿਸੇ ਨੇ ਕੱਟਣਾ। ਹਾਂ ਉੱਚਾ ਲਿਜਾਣ ਦੀ ਜਿੱਦ ਜਰੂਰ ਹੁੰਦੀ ਸੀ ਜਾਂ ਜਿਆਦਾ ਦੇਰ ਉਡਾਉਣ ਦੀ। 



ਪਰ ਸਮੇਂ ਨਾਲ ਸਮਾਜਕ ਸੋਚ ਦੇ ਨਾਲ-ਨਾਲ ਗੁੱਡੇ ਉਡਾਉਣ ਵਾਲੇ ਤਿਉਹਾਰ ਤੇ ਪਤੰਗਬਾਜੀ ਸ਼ੁਰੂ ਹੋ ਗਈ। ਜਿਥੇ ਪਹਿਲਾਂ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਪਤੰਗਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹੁਣ 35/40 ਮੀਟਰ ਉਚਾਈ ਤੋਂ ਵੱਧ ਕੋਈ ਪਤੰਗ ਨਹੀਂ ਉੱਡਦਾ। ਕਿਉਂਕਿ ਉਦੋਂ ਤੱਕ ਕੋਈ ਨਾ ਕੋਈ ਪਤੰਗ ਕੱਟ ਦਿੰਦਾ ਹੈ ਤੇ ਆਈ ਬੋ- ਆਈ ਬੋ ਦਾ ਰੌਲਾ ਪੈ ਜਾਂਦਾ। ਠੀਕ ਉਵੇਂ ਹੀ ਜਿਵੇਂ ਅਸੀਂ ਕਿਸੇ ਦੀ ਤਰੱਕੀ , ਚੜ੍ਹਾਈ ਦੇਖ ਕੇ ਨਹੀਂ ਜਰਦੇ ਉਵੇਂ ਹੀ ਕਿਸੇ ਦੀ ਪਤੰਗ ਅਸਮਾਨੀ ਲਹਿਰਾਉਂਦੇ ਨਹੀਂ ਜਰਦੇ। ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨ ਲਈ ਆਪਣੀ ਲਕੀਰ ਨੂੰ ਵੱਡਾ ਨਹੀਂ ਕਰਦੇ ਬਲਕਿ ਦੂਜੇ ਦੀ ਲਕੀਰ ਮਿਟਾ ਕੇ ਛੋਟੀ ਕਰਨ ਲੱਗ ਪਏ। ਬਸੰਤ ਦਾ ਨਜਾਰਾ ਬਹੁਤ ਬਦਲ ਗਿਆ। ਕਿਸੇ ਦੀ ਗੁੱਡੀ ਅੰਬਰੋਂ ਕੱਟ ਕੇ ਧਰਤੀ ਤੇ ਲਾਹੁਣ ਦਾ ਆਨੰਦ ਲੈ ਰਹੇ ਹਾਂ ਪਰ ਫਿਰ ਵੀ ਚਾਇਨਾ ਡੋਰ ਦਾ ਬਾਈਕਾਟ ਕਰਦੇ ਹਾਂ।

  "ਲੰਬੀਆਂ ਪੂਛਾਂ , ਕੱਚੀਆਂ ਡੋਰਾਂ ,

   ਕਿੱਥੇ ਗਏ ਪਤੰਗ ਚੜ੍ਹਾਉਣੇ ਪਲ਼।

                 ਜਗਸੀਰ ਸਿੰਘ ਉਗੋਕੇ

टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ