संदेश

अप्रैल, 2021 की पोस्ट दिखाई जा रही हैं

ਗੁਸਤਾਖੀਆਂ

चित्र
 ਮੈਡਮ ਜੀ ਵਾਇਵਾ ਲੈ ਲੋ ਮੇਰਾ ਦੋਸਤ ਲਾਦੇਨ ਇੱਕ ਯੂਨੀਵਰਸਿਟੀ ਤੋਂ ਕੋਈ ਕੋਰਸ ਕਰ ਰਿਹਾ ਸੀ। ਪੇਪਰਾਂ ਦੇ ਸਮੇਂ ਅਲੱਗ ਅਲੱਗ ਵਿਸ਼ਿਆਂ ਦੇ ਵਾਇਵਾ ਲਿਆ ਜਾ ਰਿਹਾ ਸੀ। ਲਾਦੇਨ ਅਨੁਸਾਰ ਇੱਕ ਮੈਡਮ ਬਾਹਲ਼ੀ ਕੱਬੀ ਸੀ। ਵਾਇਵਾ ਸਾਡੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਕੀ ਹੁੰਦਾ। ਲਾਦੇਨ ਨੇ ਆਪਣਾ ਵਾਇਵਾ ਜਮ੍ਹਾ ਕਰਵਾ ਦਿੱਤਾ। ਪਰ ਉਹਦਾ ਇੱਕ ਦੋਸਤ ਲੇਟ ਹੋ ਗਿਆ। ਜਿਸਦੀ ਵਾਇਵੇ ਵਾਲੀ ਫਾਈਲ ਘਰ ਰਹਿਗੀ ਸੀ। ਲਾਦੇਨ ਉਹਨੂੰ ਕਹਿੰਦਾ ਆਜਾ ਫਾਈਲ ਕੱਲ੍ਹ ਜਮ੍ਹਾ ਕਰਵਾ ਦੇਵੀਂ ਤੂੰ ਵਾਇਵਾ ਦੇਦੇ ਮੈਡਮ ਨੂੰ। ਉਹ ਕਹਿੰਦਾ ਫਾਈਲ ਹੈਨੀ ਮੈਡਮ ਕੱਬੀ ਹੈ ਤੂੰ ਰਹਿਣਦੇ ਮੈਂ ਨੀਂ ਜਾਂਦਾ । ਲਾਦੇਨ ਕਹਿੰਦਾ ਮੈਂ ਚੱਲਦਾ ਤੇਰੇ ਨਾਲ ਤੂੰ ਆਜਾ। ਲਾਦੇਨ ਲੈ ਗਿਆ ਨਾਲ ਭਗਤ ਬੰਦੇ ਨੂੰ ਤੇ ਮੈਡਮ ਨੂੰ ਅੰਦਰ ਆਉਣ ਲਈ ਪੁੱਛ ਕੇ ਆਪ ਪਿੱਛੇ ਹੋਗਿਆ ਉਸਨੂੰ ਅੱਗੇ ਕਰਤਾ ਤੇ ਉਹਦੇ ਅੱਗੇ ਹੁੰਦਿਆਂ ਹੀ ਆਪ ਬਾਹਰ ਨਿਕਲ ਗਿਆ। ਉਹ ਜਾ ਕੇ ਮੈਡਮ ਨੂੰ ਕਹਿੰਦਾ ਮੈਡਮ ਜੀ ਮੇਰਾ ਵਾਇਵਾ ਲੈ ਲਉ। ਮੈਡਮ ਕਹਿੰਦੇ ਲਿਆ ਦੇਹ ਫਾਈਲ। ਕਹਿੰਦਾ ਫਾਈਲ ਕੱਲ੍ਹ ਲਿਆ ਦੇਊਂ । ਅੱਜ ਵਾਇਵਾ ਲੈ ਲਉ 😂। ਮੈਡਮ ਕਹਿੰਦੇ ਕੁੱਤਿਆ ਵਾਇਵਾ ਕੀ ਲਵਾਂ 😂। ਕਹਿੰਦਾ ਮੈਡਮ ਜੀ ਇਹ ਕਹਿੰਦਾ ਸੀ .. ਜਦੋਂ ਪਿੱਛੇ ਦੇਖਿਆ ਕੋਈ ਨਾ।। ਫਿਰ ਉਹਨੇ ਵੀ ਪਿੱਛੇ ਮੈਡਮ ਵੱਲ ਮੂੰਹ ਨਾ ਕੀਤਾ ਤੇ ਬਾਹਰ ਮੈਦਾਨ ਚ ਬੈਠੀ ਮਿੱਤਰਾਂ ਦੀ ਟੋਲੀ ਹੱਸ ਹੱਸ ਦੂਹਰੀ ਹੋਈ ਜਾਵੇ ਕਿ ਵਰਿੰਦਰ ਵਾਇਵਾ ਦੇ ਆਇਆ😂😂😂😂 2.ਲਾਦੇਨ 1    

ਇੱਕ ਭਿਆਨਕ ਸੁਫ਼ਨਾ

चित्र
 ਮੈਨੂੰ ਜਦ ਵੀ ਰਾਤ ਨੂੰ ਕੋਈ ਭਿਆਨਕ ਜਾਂ ਡਰਾਵਨਾ ਸੁਫਨਾ ਆਉਂਦਾ ਹੈ ਤਾਂ ਮੇਰੀ ਅੱਖ ਖੁੱਲ੍ਹ ਜਾਂਦੀ ਹੈ।ਦਿਲ ਜੋਰ ਜੋਰ ਦੀ ਧੜਕ ਰਿਹਾ ਹੁੰਦਾ ਹੈ। ਜਦ ਮੇਰੀ ਅੱਖ ਖੁੱਲ੍ਹ ਦੀ ਹੈ ਤਾਂ ਮੈਂ ਕਹਿੰਦਾ ਹਾਂ, ਰੱਬਾ ਤੇਰਾ ਸ਼ੁਕਰ ਏ , ਇਹ ਸੁਫਨਾ ਹੀ ਸੀ। ਉਸ ਦਿਨ ਵੀ ਜੋ ਘਟਨਾ ਮੇਰੀ ਜਿੰਦਗੀ  ਵਿੱਚ ਵਾਪਰੀ ਉਹ ਇਕ ਭਿਆਨਕ ਸੁਫਨਾ ਹੀ ਸੀ। ਉਸ ਦਿਨ ਮੈਂ ਪੌਣੇ ਕੁ ਨੌਂ ਸਕੂਲ ਗਿਆ,  ਆਪਣੇ ਪਿਤਾ ਨੂੰ ਟੀ.ਵੀ ਲਾ ਕੇ ਦਿੱਤਾ ਕਿਉਂ ਕਿ ਉਹ ਕਹਿੰਦੇ ਮੈਂ ਖਬਰਾਂ ਸੁਣਨੀਆਂ ਨੇ। ਮੈਂ ਨਿਊਜ ਚੈਨਲ ਲਾ ਕੇ ਦਿੱਤਾ।  ਮੇਰੇ ਪਿਤਾ ਜੀ ਦੀ ਇਕ ਆਦਤ ਸੀ ਕਿ ਮੈਂ ਜਦ ਵੀ ਸਕੂਲ ਜਾਣ ਲੱਗਦਾ ਤਾਂ ਉਹ ਮੈਨੂੰ ਪਿਛੋਂ ਆਵਾਜ ਮਾਰ ਕੇ ਕੋਈ ਕੰਮ ਕਹਿ ਦਿੰਦੇ।ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਪਿਛੋਂ ਆਵਾਜ ਨਾ ਮਾਰਿਆ ਕਰੋ। ਉਸ ਦਿਨ ਜਦ ਮੈਂ ਸਕੂਲ ਗਿਆ ਤਾਂ ਉਹਨਾਂ ਨੇ ਮੈਂਨੂੰ ਆਵਾਜ ਨਹੀਂ ਮਾਰੀ।ਮੈਂ ਸੋਚਿਆ ਅੱਜ ਉਹਨਾਂ ਨੂੰ ਪਤਾ ਈ ਨੀ ਲੱਗਾ,  ਮੈਨੂੰ ਆਵਾਜ ਨਹੀਂ ਮਾਰ ਸਕੇ। ਉਸ ਦਿਨ ਸਕੂਲ ਹਾਫ ਡੇ ਸੀ। ਮੈਂ ਤੇ ਮੇਰੇ ਮਿੱਤਰ ਅਧਿਆਪਕ ਨੇ ਦਸ ਕੁ ਵਜੇ ਆਪਣੇ ਇਕ ਦੇ ਪਿੰਡ ਜਾਣ ਦਾ ਪ੍ਰੋਗਰਾਮ ਬਣਾਇਆ।  ਕੋਈ ਗਿਆਰਾਂ ਕੁ ਵਜੇ ਮੇਰਾ ਨਜਦੀਕੀ ਦੋਸਤ ਮੈਨੂੰ ਸਕੂਲ ਤੋਂ ਬੁਲਾਉਣ ਆਇਆ। ਉਸ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਮੈਂ ਘਰ ਚਲਾ ਗਿਆ।  ਮੇਰੇ ਘਰ ਮੇਰੇ ਸਕੇ ਆਂਢੀ ਗੁਆਂਢੀ ਇਕੱਠੇ ਹੋਏ ਖੜੇ ਸਨ। ਮੈਂ ਸਿੱਧਾ ਆਪਣੇ ਪਿਤਾ ਜੀ ਦੇ ਮ