संदेश

The Power of Mindfulness: Cultivating Presence in a Busy World

चित्र
  "The Power of Mindfulness: Cultivating Presence in a Busy World" Introduction: In today's fast-paced and constantly evolving world, it's easy to get caught up in the whirlwind of responsibilities, distractions, and stress. Amidst this chaos, the practice of mindfulness offers a refuge—a way to cultivate presence, find inner calm, and navigate life with greater clarity and purpose. Mindfulness is not a magical solution, but rather a practical approach that can transform our relationship with ourselves and the world around us. Let's explore the power of mindfulness and how it can enhance our well-being. 1. Understanding Mindfulness: Mindfulness is the art of intentionally paying attention to the present moment, without judgment. It involves observing our thoughts, emotions, and sensations with curiosity and acceptance, rather than getting lost in the past or future. By anchoring ourselves in the present, we become more attuned to our experiences and gain a deeper

ਜੱਟ ਤੇ ਰੱਬ

 ਬਿਜਲੀ ਲਿਸ਼ਕੇ ਬੱਦਲ ਗਰਜਣ, ਜੱਟ ਦੇ ਦਿਲ ਨੂੰ ਰੱਬ ਲੱਗਾ ਪਰਖਣ। ਅਣਹੋਣੀ ਨਾ ਤੂੰ ਕਰਦੀਂ ਕੋਈ,  ਰੱਬ ਨੂੰ ਜੱਟ ਲੱਗਾ ਵਰਜਣ। ਫਸਲ ਤੇ ਬਰਫ ਵਿਛੀ ਦੇਖ ਕੇ, ਰੱਬ ਦੇ ਉੱਤੇ ਲੱਗਾ ਹਰਖਣ। ਮੈਂ ਬੀਜੀ, ਫਿਰ ਪਾਲੀ ਪੋਸ਼ੀ,  ਰੱਬਾ ਤੂੰ ਨਾ ਦਿੱਤੀ ਵੱਢਣ। ਤੰਗ ਆ ਗਿਆ ਤੇਰੇ ਤੋਂ ਮੈਂ, ਲੱਗਾ ਹਾਂ ਇਹ ਧੰਦਾ ਛੱਡਣ। ਜੱਟ ਦੀ ਅੱਖੋਂ ਇਕ ਹੰਝੂ ਡਿੱਗਾ, ਬਣ ਗਿਆ ਇਕ ਵੱਡਾ ਦਰਪਣ। ਦੇਖੇ ਪੰਛੀ ਚੋਗਾ ਫਿਰਦੇ ਲੱਭਦੇ, ਚਾਰੇ ਨੂੰ ਪਸ਼ੂ ਪਏ ਤਰਸਣ। ਜੱਗ ਦੇ ਉੱਤੇ ਕਾਲ ਪੈ ਗਿਆ,  ਭੁੱਖ ਦੇ ਮਾਰੇ ਲੋਕੀਂ ਤੜਪਣ। ਚਾਰੇ ਪਾਸੇ ਚੀਕ ਚਿਹਾੜਾ, ਭੁੱਖੇ ਭਾਣੇ ਬੱਚੇ ਵਿਲਕਣ। ਉੱਠਿਆ ਜੱਟ ਤੇ ਫਿਰ ਰੋਇਆ,  ਰੋਇਆ ਤੇ ਫਿਰ ਲੱਗਾ ਹੱਸਣ। ਤੇਰੇ ਵੱਸ ਨੀ ਰੱਬਾ ਕੁਝ ਵੀ, ਸਾਰੇ ਲੋਕੀਂ ਵੱਲ ਮੇਰੇ ਤੱਕਣ। ਮੈਨੂੰ ਸਾਰੇ ਅੰਨਦਾਤਾ ਕਹਿੰਦੇ, ਤੇਰੀ ਤਾਂ ਹੀ ਵੱਧਗੀ ਧੜਕਣ। ਮੇਰੇ ਨਾਲ ਤੂੰ ਕਰੇਂ ਈਰਖਾ, ਤੇਰੇ ਦਿਲ ਦਾ ਮੈਂ ਲਾਇਆ ਲੱਖਣ। ਖੇਤੀ ਨਹੀਂ ਮੈਂ ਹੁਣ ਛੱਡਦਾ, ਲੱਗਿਆ ਫਿਰ ਜੱਟ ਧੰਦ ਫੱਕਣ।          ਜਗਸੀਰ ਸਿੰਘ 

ਛੱਡੋ ਪਰ੍ਹੇ

 ਜੋ ਹੋਇਆ ਸੋ ਹੋਇਆ ਛੱਡੋ ਪਰ੍ਹੇ, ਕੀ ਹੋਇਆ ਕਿੰਝ ਹੋਇਆ ਛੱਡੋ ਪਰ੍ਹੇ। ਗਲੀ ਵਿੱਚੋਂ ਦੀ ਕੌਣ ਸੀ ਲੰਘਿਆ,  ਕਿਉਂ  ਉਸਨੇ ਬੂਹਾ ਢੋਇਆ ਛੱਡੋ ਪਰ੍ਹੇ। ਮਹਿਫ਼ਲਾਂ ਦੇ ਵਿਚ ਜਿਸਦੀ ਬਹਿਣੀ ਉੱਠਣੀ ਸੀ, ਕਿਉਂ ਕੱਲ੍ਹਮਕੱਲਾ ਹੋਇਆ ਛੱਡੋ ਪਰ੍ਹੇ। ਗੱਲ ਗੱਲ ਤੇ ਹੱਸ ਪੈਂਦਾ ਸੀ ਜੋ, ਕਿਉਂ ਹੱਸਦਾ ਹੱਸਦਾ ਰੋਇਆ ਛੱਡੋ ਪਰ੍ਹੇ। ਬੇਗੁਨਾਹ ਲੋਕ ਤਾਂ ਉਸਨੂੰ ਕਹਿੰਦੇ ਰਹੇ, ਕਿਉਂ ਤਿਆਰ ਸਜਾ ਲਈ ਹੋਇਆ ਛੱਡੋ ਪਰ੍ਹੇ।  ਦੁਨੀਆਂ ਸਿਰਨਾਵਾਂ ਪੁੱਛਦੀ ਉਸਦੇ ਕਾਤਲ ਦਾ, ਉਸਨੇ ਕਿਸਦਾ ਨਾਮ ਲਕੋਇਆ ਛੱਡੋ ਪਰ੍ਹੇ।  ਟੁੱਟੇ ਭੱਜੇ 'ਸ਼ਾਇਰ ਬੰਦੇ' ਦੀ ਅਰਥੀ ਹੈ, ਕਿਧਰੇ ਕੋਈ 'ਸ਼ਿਵ" ਨੀ ਮੋਇਆ ਛੱਡੋ ਪਰ੍ਹੇ । ਜਗਸੀਰ ਸਿੰਘ ਉਗੋਕੇ 

ਗੁੱਡੀ ਅੰਬਰਾਂ ਤੇ...

चित्र
 ਗੁੱਡੀ ਅੰਬਰਾਂ ਤੇ... ਬਜ਼ੁਰਗਾਂ ਤੋਂ ਸੁਣਿਆ ਸੀ ਕਿ ਬਸੰਤ ਤੇ ਗੁੱਡਾ (ਪਤੰਗ) ਜਰੂਰ ਚੜ੍ਹਾਉਣਾ ਚਾਹੀਦਾ । ਇਸ ਤੋਂ ਪਤਾ ਲੱਗ ਜਾਂਦਾ ਕਿ ਇਸ ਵਰ੍ਹੇ ਗੁੱਡੀ ਅੰਬਰੀਂ ਚੜ੍ਹੂ ਕਿ ਡਾਵਾਂਡੋਲ ਰਹੂ। ਤੇ ਉਸ ਸਮੇਂ ਹੱਥੀਂ ਪਤੰਗ ਬਣਾ ਕੇ , ਲੰਬੀ ਪੂਛ ਤੇ ਸਾਈਡਾਂ ਤੇ ਝਾਂਜਰਾਂ ( ਝਾਲਰਾਂ) ਲਾ ਕੇ ਘਰੇ ਲੀੜੇ (ਕੱਪੜੇ) ਸੀਣ ਵਾਲੀ ਰੀਹਲ ਵਾਲੇ ਧਾਗੇ ਨਾਲ ਪਤੰਗ ਉਡਾਉਣਾ ਤੇ ਜਦੋਂ ਉੱਪਰ ਪਤੰਗ ਟਿਕ ਜਾਣਾ ਤਾਂ ਬੰਨ੍ਹ ਕੇ ਦੇਖੀ ਜਾਣਾ ਕਿ ਕਦੋਂ ਤੱਕ ਉੱਡਦਾ ਹੈ। ਨਾ ਕਿਸੇ ਦਾ ਪਤੰਗ ਕੱਟਿਆ ਨਾ ਕਿਸੇ ਨੇ ਕੱਟਣਾ। ਹਾਂ ਉੱਚਾ ਲਿਜਾਣ ਦੀ ਜਿੱਦ ਜਰੂਰ ਹੁੰਦੀ ਸੀ ਜਾਂ ਜਿਆਦਾ ਦੇਰ ਉਡਾਉਣ ਦੀ।  ਪਰ ਸਮੇਂ ਨਾਲ ਸਮਾਜਕ ਸੋਚ ਦੇ ਨਾਲ-ਨਾਲ ਗੁੱਡੇ ਉਡਾਉਣ ਵਾਲੇ ਤਿਉਹਾਰ ਤੇ ਪਤੰਗਬਾਜੀ ਸ਼ੁਰੂ ਹੋ ਗਈ। ਜਿਥੇ ਪਹਿਲਾਂ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਪਤੰਗਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹੁਣ 35/40 ਮੀਟਰ ਉਚਾਈ ਤੋਂ ਵੱਧ ਕੋਈ ਪਤੰਗ ਨਹੀਂ ਉੱਡਦਾ। ਕਿਉਂਕਿ ਉਦੋਂ ਤੱਕ ਕੋਈ ਨਾ ਕੋਈ ਪਤੰਗ ਕੱਟ ਦਿੰਦਾ ਹੈ ਤੇ ਆਈ ਬੋ- ਆਈ ਬੋ ਦਾ ਰੌਲਾ ਪੈ ਜਾਂਦਾ। ਠੀਕ ਉਵੇਂ ਹੀ ਜਿਵੇਂ ਅਸੀਂ ਕਿਸੇ ਦੀ ਤਰੱਕੀ , ਚੜ੍ਹਾਈ ਦੇਖ ਕੇ ਨਹੀਂ ਜਰਦੇ ਉਵੇਂ ਹੀ ਕਿਸੇ ਦੀ ਪਤੰਗ ਅਸਮਾਨੀ ਲਹਿਰਾਉਂਦੇ ਨਹੀਂ ਜਰਦੇ। ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨ ਲਈ ਆਪਣੀ ਲਕੀਰ ਨੂੰ ਵੱਡਾ ਨਹੀਂ ਕਰਦੇ ਬਲਕਿ ਦੂਜੇ ਦੀ ਲਕੀਰ ਮਿਟਾ ਕੇ ਛੋਟੀ ਕਰਨ ਲੱਗ ਪਏ। ਬਸੰਤ ਦਾ ਨਜਾਰਾ ਬਹੁਤ ਬਦਲ ਗਿਆ। ਕਿਸੇ

ਬੀਤਿਆ ਵਰ੍ਹਾ

चित्र
  ਆਇਆ ਸਾਲ ਨਵਾਂ, ਪੁਰਾਣਾ ਬੀਤ ਗਿਆ,  ਕੁਝ ਤਾਂ ਰਿਹਾ ਬੁਰਾ ਕੁਝ ਕੁਝ ਠੀਕ ਰਿਹਾ। ਕੁਝ ਤਾਂ ਵਗੀਆਂ ਗਮ ਦੀਆਂ ਗਰਮ ਹਵਾਵਾਂ ਵੀ, ਕੁਝ ਸੁੱਖਾਂ ਵਾਂਗੂੰ ਠੰਡਾ ਸੀਤ ਰਿਹਾ। ਕੁਝ ਨੇ ਲਾਈਆਂ ਠਿੱਬੀਆਂ,  ਸਹਾਰੇ ਕੁਝ ਬਣੇ, ਉਂਝ ਤਾਂ ਸਾਰਾ ਆਲਮ ਮੇਰਾ ਮੀਤ ਰਿਹਾ। ਕੁਝ ਤਾਂ ਮੱਥੇ ਵੀ ਲਾ ਕੇ ਰਹੇ ਰਾਜੀ ਨਾ, ਕੁਝ ਦੇ ਗਲ ਮੈਂ ਵਾਂਗ ਤਵੀਤ ਰਿਹਾ।  ਰੁਜ਼ਗਾਰਾਂ ਖਾਤਰ ਕੀਤੇ ਰੋਸ ਮੁਜਾਹਰੇ ਵੀ, ਹੱਕਾਂ ਖਾਤਰ ਮੈਂ ਸਾਲ ਸਾਰਾ ਹੀ ਚੀਖ ਰਿਹਾ। ਲਾਰਿਆਂ ਦੇ ਵਿਚ ਰੱਖਿਆ ਨਵੀਆਂ ਸਰਕਾਰਾਂ ਵੀ, ਉਹਦਾ ਹਰ ਵਾਅਦਾ ਪਾਣੀ ਉੱਤੇ ਲੀਕ ਰਿਹਾ।  ਕੁਝ ਤੜਪਾਇਆ ਮੈਨੂੰ ਵਿਛੜੀਆਂ ਰੂਹਾਂ ਨੇ , ਬਿਰਹਾ ਬਣਿਆ ਸੀਨੇ ਦੀ ਚੀਸ ਰਿਹਾ। ਕੁਝ ਵਿਛੜੇ ਤੇ ਕੁਝ ਨਵੇਂ ਯਾਰ ਬਣੇ, ਮਿਲਣਾ ਵਿਛੜਨਾ ਤਾਂ ਜੱਗ ਦੀ ਰੀਤ ਰਿਹਾ।  ਜਦ ਖੁਸ਼ ਹੋਏ ਲਾਈ ਮਹਿਫ਼ਲ ਯਾਰਾਂ ਨਾ', ਹੋਏ ਜਦ ਉਦਾਸ ਤਾਂ ਲਿਖ ਕੋਈ ਗੀਤ ਲਿਆ।

ਨਵਾਂ ਸਾਲ

चित्र
          ਤੂੰ ਤਾਂ ਹਰ ਵਾਰੀ ਆਜੇਂ ਚੜ੍ਹ ਕੇ ਸਾਲ ਨਵੇਂ,           ਮੈਨੂੰ ਅਜੇ ਨਾ ਔੜੇ ਕੋਈ ਖਿਆਲ ਨਵੇਂ।           ਉਲਝਣਾਂ ਵਿੱਚ ਅਜੇ ਵੀ ਜ਼ਿੰਦਗੀ ਉਲਝੀ ਹੈ,           ਅਜੇ ਨਾਂ ਕੋਈ ਹੋਏ ਸਾਡੇ ਹਾਲ ਨਵੇਂ ।           ਬੇਰੁਜ਼ਗਾਰ ਅਜੇ ਵੀ ਰੁਲਦੇ ਸੜਕਾਂ ਤੇ,           ਅਜੇ ਨਾ ਕੋਈ ਆਏ ਹਾੜ ਸਿਆਲ ਨਵੇਂ।           ਬਜ਼ੁਰਗ ਅਜੇ ਵੀ ਬੈਠੇ ਘਰ ਦੀ ਨੁੱਕਰੇ ਚੁੱਪ ਕੀਤੇ,            ਇਹ ਹੱਸਦੇ ਕਿਓਂ ਨੀ ਪੁੱਛਦੇ ਬਾਲ ਨਵੇਂ।            ਪੈਸੇ ਖਾਤਰ ਅਜੇ ਵੀ ਰਿਸ਼ਤੇ ਟੁੱਟਦੇ ਨੇ,            ਨਿੱਤ ਆਪਣੇ ਹੀ ਆਪਣੇ ਤੇ ਸੁੱਟਦੇ ਜਾਲ ਨਵੇਂ।            ਤਨ ਢਕਣ ਲਈ ਗਰੀਬ ਨੂੰ ਕੱਪੜਾ ਜੁੜਿਆ ਨਾ,            ਅਮੀਰਾਂ ਦੇ ਘਰ ਆਉਂਦੇ ਕਈ ਸਵੈਟਰ ਸ਼ਾਲ ਨਵੇਂ।            ਅੰਨਦਾਤਾ ਘਰ ਚੁੱਲ੍ਹਾ ਕਦੇ ਕਦੇ ਹੀ ਬਲਦਾ ਹੈ,             ਨਿੱਤ ਘਰ ਉਸਦੇ ਆਉਂਦੇ ਭੁਚਾਲ ਨਵੇਂ।             ਕਦੋਂ ਤੱਕ ਉਡੀਕਦਾ ਉਹ ਖੜ੍ਹ ਕੇ ਮੋੜਾਂ ਤੇ,             ਲਏ  ਸੱਜਣਾਂ ਵੀ ਲੱਗਦਾ ਯਾਰ ਭਾਲ ਨਵੇਂ।             ਉਹੀ ਚੜ੍ਹਦਾ ਸੂਰਜ ਤੇ ਢਲਦੀਆਂ ਉਹੀ ਸ਼ਾਮਾਂ ਨੇ,              ਤੂੰ ਜਦ ਆਵੇਂ ਖੜ੍ਹੇ ਕਰ ਜਾਨੈਂ ਕਈ ਸਵਾਲ ਨਵੇਂ।       

ਹਰ ਗੱਲ...

चित्र
 ਹਰ ਗੱਲ ਦਿਲ ਤੇ ਲੈ ਜਾਂਦੇ ਹਾਂ,  ਤਾਂ ਹੀ ਕੱਲੇ ਰਹਿ ਜਾਂਦੇ ਹਾਂ। ਗਮ ਹੈ ਕਿ ਗਮ ਹੀ ਕਿਉਂ ਮਿਲਦੈ, ਉਂਝ ਤਾਂ ਹਰ ਗਮ ਸਹਿ ਜਾਂਦੇ ਹਾਂ। ਜਿਥੇ ਜੁੜੀਏ ਦਿਲ ਤੋਂ ਜੁੜੀਏ, ਜਜ਼ਬਾਤਾਂ ਦੇ ਸੰਗ ਵਹਿ ਜਾਂਦੇ ਹਾਂ। ਹੱਸ ਕੇ ਜੇ ਬੁਲਾਵੇ ਕੋਈ,  ਉਹਦੇ ਅੱਗੇ ਢਹਿ ਜਾਂਦੇ ਹਾਂ। ਝੂਠ ਬੋਲਣ ਦੀ ਆਦਤ ਨਹੀਂ, ਸੱਚ ਕਹਿੰਦੇ ਕਹਿੰਦੇ, ਕਹਿ ਜਾਂਦੇ ਹਾਂ। ਪਛਾਣ ਨਹੀਂ ਹੈ ਹਰ ਕਿਸੇ ਨੂੰ, ਛੇਤੀ ਦਿਲਾਂ ਤੋਂ ਲਹਿ ਜਾਂਦੇ ਹਾਂ। ਰਾਹੋਂ ਕੁਰਾਹੇ ਵੀ ਪਾ ਜਾਂਦੇ ਮਸਲੇ, "ਖੁਦਾ" ਦੁਆਵਾਂ,  ਰਾਹੇ ਪੈ ਜਾਂਦੇ ਹਾਂ। ਜਗਸੀਰ ਸਿੰਘ ਉਗੋਕੇ 9878387150