संदेश

मार्च, 2021 की पोस्ट दिखाई जा रही हैं

ਰੰਗ

चित्र
ਕਿਹੋ ਜਿਹੇ ਛਾਏ ਨੇ ਪੰਜਾਬ ਉੱਤੇ ਰੰਗ, ਹਰਿਆਂ ਦੇ ਉੱਤੇ ਚੜ੍ਹੇ ਲਾਲ ਚਿੱਟੇ ਰੰਗ। ਸੜਕਾਂ ਤੇ ਡੁਲ੍ਹੇ ਬੇਰੁਜ਼ਗਾਰੀ ਵਾਲੇ ਰੰਗ, ਪਾਣੀਆਂ ਚ ਘੁਲ ਗਏ ਬੀਮਾਰੀ ਵਾਲੇ ਰੰਗ। ਰੁਸ ਗਏ ਰੌਣਕਾਂ ਤੇ ਖੁਸ਼ੀਆਂ ਦੇ ਰੰਗ, ਕਿਸਾਨਾਂ ਉੱਤੇ ਛਾਏ ਖੁਦਕੁਸ਼ੀਆਂ ਦੇ ਰੰਗ। ਜਵਾਨੀਆਂ ਨੂੰ ਚੜ੍ਹੇ ਨਸ਼ਿਆਂ ਤੇ ਹਥਿਆਰਾਂ ਵਾਲੇ ਰੰਗ, ਬਜ਼ੁਰਗਾਂ ਦੇ ਹੱਥਾਂ ਵਿਚ ਲਾਚਾਰਾਂ ਵਾਲੇ ਰੰਗ। ਟੁੱਟ ਰਹੇ ਰਿਸ਼ਤਿਆਂ ਦੇ ਫਿੱਕੇ ਹੋਏ ਰੰਗ, ਮਨਾਂ ਚ ਤਰੇੜਾਂ ਵਾਲੇ ਤਿੱਖੇ ਹੋਏ ਰੰਗ। ਦਫ਼ਤਰਾਂ ਚ ਸਿਫਾਰਸ਼ਾਂ ਤੇ ਰਿਸ਼ਵਤਖੋਰੀਆਂ ਦੇ ਰੰਗ, ਵੇਖੋ ਦਿਨ ਦਿਹਾੜੇ ਹੁੰਦੇ ਚੋਰੀਆਂ ਦੇ ਰੰਗ। ਨੇਤਾਵਾਂ ਤੇ ਕੁਰਸੀ ਤੇ ਨੇਤਾਗਿਰੀਆਂ ਦੇ ਰੰਗ, ਮਨਚਲਿਆਂ ਨੂੰ ਚੜ੍ਹੇ ਦਾਦਾਗਿਰੀਆਂ ਦੇ ਰੰਗ। ਅਜੀਬ ਜਿਹੇ ਰੰਗਾਂ ਵਿੱਚ ਰੰਗੀ ਗਈ ਦੁਨੀਆਂ, ਸਮਝ ਨਾ ਆਵੇ ਰੰਗੇ ਜਾਈਏ ਜਾਂ ਰਹੀਏ ਬੇਰੰਗ।

ਗੁਸਤਾਖੀ

चित्र
 ਸੂਈ ਨਹੀਂ ਦਿਸਦੀ😚 ਕੇਰਾਂ ਅਸੀਂ ਪੁੰਨਿਆ ਨਹਾਉਣ ਨਾਨਕਸਰ ਗਏ ਪੰਜ ਸੱਤ ਦੋਸਤ। ਰਾਤ ਨੂੰ ਕੋਈ ਦਸ ਗਿਆਰਾਂ ਵਜੇ ਇੱਕ ਬਰਾਂਡੇ ਵਿੱਚ ਪੱਖੇ ਹੇਠਾਂ ਪੈ ਗਏ। ਉਥੇ ਇੱਕ ਪਹਿਲਾਂ ਭਾਈ ਸਾਹਬ ਸੁੱਤੇ ਪਏ ਸੀ। ਅਸੀਂ ਆਪਣੀ ਮੁੰਡੀਹਰ ਮੱਤ ਖੱਪ ਪਾਉਣ ਲੱਗੇ। ਉਹ ਭਾਈ ਸਾਹਬ ਦੇ ਆਰਾਮ ਵਿੱਚ ਖਲਲ ਪੈ ਗਿਆ। ਉਹ ਕਹਿੰਦਾ " ਪਿਆ ਨਹੀਂ ਜਾਂਦਾ ਤੁਹਾਡੇ ਤੋਂ'। ਬਸ ਫਿਰ ਪਤਾ ਨਹੀਂ ਕਦੋਂ ਨੀਂਦ ਆਗੀ।    ਰਾਤ ਨੂੰ ਪਤਾ ਨਹੀਂ ਕਿੰਨਾ ਟੈਮ ਹੋਣਾ ਮੈਂ ਉਠਕੇ ਠੀਕ ਹੋਕੇ ਪੈਣ ਲੱਗਾ ਉਹ ਭਾਈ ਸਾਹਬ ਕਹਿੰਦੇ ਛੋਟੇ ਟੈਮ ਕੀ ਹੋ ਗਿਆ , ਮੇਰੇ ਕੋਲ ਨਾ ਘੜੀ ਸੀ ਤੇ ਨਾ ਈ ਉਦੋਂ ਫੋਨ ਹੁੰਦਾ ਸੀ। ਮੈਂ ਆਪਣੇ ਨਾਲ ਦੇ ਮਿੱਤਰ ਨਿੱਕੇ ਨੂੰ ਕਿਹਾ ਟੈਮ ਦੱਸੀਂ ਉਹਦੇ ਕੋਲ ਘੜੀ ਸੀ। ਨਿੱਕਾ ਉਠ ਕੇ ਕਹਿੰਦਾ 11 ਵੱਜਗੇ। ਭਾਈ ਸਾਹਬ ਕਹਿੰਦੇ 11 ਵਜੇ ਤਾਂ ਥੋਨੂੰ ਨੀਂਦ ਵਾਲੀ ਗੋਲੀ ਦਿੱਤੀ ਸੀ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਦੇਖ ਕੇ ਘੜੀ ਕਹਿੰਦਾ 12 ਵਜਗੇ। ਭਾਈ ਸਾਹਬ ਫਿਰ ਕਹਿੰਦੇ ਨਹੀਂ ਕਾਕਾ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਕਹਿੰਦਾ 2 ਵੱਜਗੇ। ਭਾਈ ਸਾਹਬ ਤਾਂ ਫਿਰ ਨਾ ਮੰਨਿਆ। ਨਿੱਕਾ ਕਹਿੰਦਾ ਭਰਾਵਾ ਸੌਂ ਲੈਣਦੇ। ਮੈਨੂਂ ਘੜੀ ਦੀ ਇੱਕ ਸੂਈ ਨਹੀ ਦਿਸਦੀ ਤੂੰ ਜਿੰਨੇ ਮਰਜੀ ਸਮਝਲਾ😂         ਜਗਸੀਰ ਉੱਗੋਕੇ         9878387150

ਗੀਤ

चित्र
 ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ, ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਓਓਓਅਅਅਓ  ਫੁੱਲ ਉੱਗ ਆਉਂਦੇ ਜਿਥੋਂ ਜਿਥੋਂ ਲੰਘਦੀ, ਖ਼ੁਸ਼ਬੋਈਆਂ ਉਹੋ ਵੰਡੇ ਹਰ ਇੱਕ ਸਾਹ ਚੋਂ, ਹੋਅਓਓਓਓ ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ, ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਓ  ਧੁੱਪ ਜਿਹੀ ਕੁੜੀ ਉਹ ਧੁੱਪ ਤੋਂ ਡਰੇ, ਦੂਰ ਪਲ਼ ਵੀ ਨਾ ਜਾਵੇ ਉਹੋ ਠੰਡੀ ਛਾਂ ਤੋਂ, ਹੋਅਓਓਓ ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ, ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਅਅਅਓਓ  ਦੂਰੋਂ ਦੂਰੋਂ ਤੱਕਦੀ, ਕੋਲ ਨੀਵੀਂ ਨਹੀਂਓ ਚੱਕਦੀ, ਲੰਘਦੀ ਏ ਜਦੋਂ ਉਹੋ ਮੇਰੇ ਰਾਹ ਚੋਂ, ਹੋਅਓਓਓਓ ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ, ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਹੋਅਓਓਓਅਅਅਓਓ  ਮੇਰੇ ਨਾਂ ਦਾ ਪਹਿਲਾ ਅੱਖਰ ਲਿਖਿਆ, J ਮਿਟਣ ਨਾ ਦੇਵੇ ਉਹ ਗੋਰੀ ਬਾਂਹ ਤੋਂ, ਹੋਅਓਓਓਓਓ ਚਿੱਟੇ ਮਿੱਠੇ ਦੁੱਧ ਦੀ ਸ਼ੌਕੀਨਨ ਕੁੜੀ, ਦੂਰ ਦੂਰ ਜਾਵੇ ਮੇਰੀ ਫਿੱਕੀ ਚਾਹ ਤੋਂ। ਓਓਓਅਅਅਓਓਅ

ਕੱਚਾ ਮਾਸਟਰ ਪ੍ਰੀਤਲੜੀ ਅੰਕ ਦਸੰਬਰ 2011

चित्र
ਮਿੰਦਰ ਦੇ ਇਕ ਸਕੂਲ ਵਿੱਚ ਮਾਸਟਰ ਲੱਗਣ ਦੀ ਖ਼ਬਰ ਸਾਰੇ ਪਿੰਡ ਦੇ ਹਰ ਇੱਕ ਵਿਅਕਤੀ ਦੇ ਮੂੰਹ ਤੇ ਸੀ।ਮਿੰਦਰ ਕਾਫੀ ਪੜ੍ਹਿਆ ਲਿਖਿਆ ਸੀ ਤੇ ਹੁਣ ਉਸਨੂੰ ਪਿੰਡ ਤੋਂ ਥੋੜ੍ਹੀ ਦੂਰ ਇੱਕ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਦੀ ਨੌਕਰੀ ਮਿਲ ਗਈ ਸੀ। ਪਿੰਡ ਵਿੱਚ ਮਿੰਦਰ ਬਾਰੇ ਚਰਚਾ ਛਿੜੀ ਹੋਈ ਸੀ । ਕੋਈ ਇਸਨੂੰ ਮਿੰਦਰ ਦੀ ਮਿਹਨਤ ਤੇ ਕੋਈ ਉਸਦੀ ਚੰਗੀ ਕਿਸਮਤ ਕਹਿੰਦਾ ਸੀ। ਕਈ ਵਿਅੰਗ ਵੀ ਕੱਸਦੇ ਕਿ ਲੱਗ ਗਿਆ ਏ ਕੱਚਾ ਮਾਸਟਰ। ਮਿੰਦਰ ਨੂੰ ਪ੍ਰਾਇਮਰੀ ਸਕੂਲ ਵਿਚ 3500 ਰੁਪਏ ਤੇ ਨੌਕਰੀ ਮਿਲੀ ਸੀ। ਇਹ ਤਨਖਾਹ ਕਾਫੀ ਤਾਂ ਨਹੀਂ ਸੀ ਪਰ ਫਿਰ ਵੀ ਮਿੰਦਰ ਕਾਫੀ ਖੁਸ਼ ਸੀ ਕਿਉਂ ਕਿ ਗਰੀਬ ਪਰਿਵਾਰ ਨੂੰ ਕੋਈ ਵੀ ਮਿਲੀ ਤਨਖਾਹ ਕੁਝ ਤਾਂ ਆਸਰਾ ਦਿੰਦੀ ਹੀ ਹੈ। ਉਸ ਰਾਤ ਮਿੰਦਰ ਸੌਂ ਨਹੀ ਸਕਿਆ ਤੇ ਸਵੇਰੇ ਜਲਦੀ ਉਠ ਕੇ ਸਾਢੇ ਸੱਤ ਵਾਲੀ ਬੱਸ ਤੇ ਜਾਣ ਲਈ ਤਿਆਰ ਹੋ ਗਿਆ।  ਬੱਸ ਦਾ ਇੰਤਜ਼ਾਰ ਵੀ ਮਿੰਦਰ ਨੂੰ ਲੰਮਾ ਹੀ ਲੱਗ ਰਿਹਾ ਸੀ।ਫਿਰ ਬੱਸ ਆਈ ਤੇ ਮਿੰਦਰ ਨੇ ਆਪਣੀ ਮੰਜ਼ਿਲ ਵੱਲ ਸਫਰ ਸ਼ੁਰੂ ਕੀਤਾ।ਬੱਸ ਵਿਚ ਮਿੰਦਰ ਇਕ ਬਜ਼ੁਰਗ ਬਾਬੇ ਨਾਲ ਹੀ ਸਤਿ ਸ੍ਰੀ ਅਕਾਲ ਕਰਕੇ ਬੈਠ ਗਿਆ। ਬਾਬੇ ਦੇ ਪੁੱਛਣ ਤੇ ਮਿੰਦਰ ਦੱਸਦਾ ਹੈ ਕਿ ਉਹ ਇਕ ਸਕੂਲ ਵਿੱਚ ਮਾਸਟਰ ਲੱਗਾ ਹੈ ਤੇ ਅੱਜ ਉਸਦਾ ਪਹਿਲਾ ਦਿਨ ਹੈ। ਜਦੋਂ ਬਾਬੇ ਨੂੰ ਮਿੰਦਰ ਦੀ ਘੱਟ ਤਨਖ਼ਾਹ ਬਾਰੇ ਪਤਾ ਲੱਗਦਾ ਹੈ ਤਾਂ ਉਹ ਪੁੱਛਦਾ ਹੈ ਕਿ ਤੇਰੀ ਤਨਖ਼ਾਹ ਏਨੀ ਘੱਟ ਕਿਉਂ ਹੈ ਅੱਜਕਲ ਤਾਂ ਮਾਸਟਰਾਂ ਦੀ ਤਨਖ਼ਾਹ ਬੜੀ ਹੁੰਦੀ ਹੈ? ਮ

ਛੱਡੋ ਝੋਰੇ...

चित्र
    ਛੱਡੋ ਝੋਰੇ, ਚੱਲੋ ਚਾਹ ਪੀਂਦੇ ਆਂ, ਜ਼ਖ਼ਮ ਬਥੇਰੇ ਚੱਲੋ ਸੀਅ ਲੈਂਦੇ ਆਂ। ਕੀ ਐ ਮਸਲਾ, ਕਿਸਦਾ ਮਸਲਾ, ਆਪਾਂ ਵਿਚੋਂ ਕੀ ਲੈਂਦੇ ਆਂ? ਟੇਢੀ ਜ਼ਿੰਦਗੀ ਟੇਢੇ ਰਸਤੇ, ਕੋਈ ਫੜ੍ਹ  ਲੀਹ ਲੈਂਦੇ ਆਂ। ਲੰਮੇ ਪੈਂਡੇ ਯਾਦ ਸਫ਼ਰ ਦੀ, ਦੰਦੀ ਕੋਈ ਕਰੀਅ ਲੈਂਦੇ ਆਂ। ਸਾਥ ਵਿਚਾਲੇ ਛੱਡਣ ਵਾਲੇ, ਯਾਦਾਂ ਵਿਚ ਵਸੀਅ ਲੈਂਦੇ ਆਂ। ਸਫ਼ਰ ਤਾਂ ਇਹ ਮੁਕਾਉਣਾ ਪੈਣਾ, ਘੁੱਟ ਸਬਰ ਦਾ ਪੀ ਲੈਂਦੇ ਆਂ। ਜੂਨ ਅਸਾਡੀ ਉਮਰ ਹੰਢਾਵੇ, ਚੱਲੋ ਆਪਾਂ ਵੀ ਜ਼ਿੰਦਗੀ ਜੀਅ ਲੈਂਦੇ ਆਂ।                  ਜਗਸੀਰ ਉੱਗੋਕੇ

ਕਿਸਾਨ ਅੰਦੋਲਨ

चित्र
ਮਿਹਨਤ ਕਿਸਮਤ ਨਾਲ ਲੜਦੀ ਏ, ਸਰਕਾਰਾਂ ਜੋਕਾਂ ਲਹੂ ਪੀਣੀਆਂ ਕਿਸਾਨਾਂ ਦਾ ਕੋਈ ਨਾ ਦਰਦੀ ਏ। ਸਾਡਾ ਤਾਂ ਬੱਸ ਅੱਲਾ ਵਾਲ਼ੀ ਏ, ਅੰਨਦਾਤਾ ਸਾਰੇ ਜੱਗ ਦਾ ਮੱਟੀ ਆਟੇ ਵਾਲੀ ਖ਼ਾਲੀ ਏ। ਦੋ ਬੂਟੇ ਅਨਾਰਾਂ ਦੇ ਅੰਨਦਾਤੇ ਰੋਲੇ ਸੜਕਾਂ ਤੇ ਕੰਮ ਨਿਕੰਮੀਆਂ ਸਰਕਾਰਾਂ ਦੇ। ਪਾਣੀ ਮਿੱਠਾ ਏ ਖੂਹਾਂ ਦਾ, ਦਿੱਲੀ ਕਹਿੰਦੇ ਮੇਲਾ ਲੱਗਿਆ ਦੇਖੋ ਪਵਿੱਤਰ ਰੂਹਾਂ ਦਾ।