ਨਵਾਂ ਸਾਲ


          ਤੂੰ ਤਾਂ ਹਰ ਵਾਰੀ ਆਜੇਂ ਚੜ੍ਹ ਕੇ ਸਾਲ ਨਵੇਂ,

          ਮੈਨੂੰ ਅਜੇ ਨਾ ਔੜੇ ਕੋਈ ਖਿਆਲ ਨਵੇਂ।

          ਉਲਝਣਾਂ ਵਿੱਚ ਅਜੇ ਵੀ ਜ਼ਿੰਦਗੀ ਉਲਝੀ ਹੈ,

          ਅਜੇ ਨਾਂ ਕੋਈ ਹੋਏ ਸਾਡੇ ਹਾਲ ਨਵੇਂ ।

          ਬੇਰੁਜ਼ਗਾਰ ਅਜੇ ਵੀ ਰੁਲਦੇ ਸੜਕਾਂ ਤੇ,

          ਅਜੇ ਨਾ ਕੋਈ ਆਏ ਹਾੜ ਸਿਆਲ ਨਵੇਂ।

          ਬਜ਼ੁਰਗ ਅਜੇ ਵੀ ਬੈਠੇ ਘਰ ਦੀ ਨੁੱਕਰੇ ਚੁੱਪ ਕੀਤੇ,

           ਇਹ ਹੱਸਦੇ ਕਿਓਂ ਨੀ ਪੁੱਛਦੇ ਬਾਲ ਨਵੇਂ।

           ਪੈਸੇ ਖਾਤਰ ਅਜੇ ਵੀ ਰਿਸ਼ਤੇ ਟੁੱਟਦੇ ਨੇ,

           ਨਿੱਤ ਆਪਣੇ ਹੀ ਆਪਣੇ ਤੇ ਸੁੱਟਦੇ ਜਾਲ ਨਵੇਂ।

           ਤਨ ਢਕਣ ਲਈ ਗਰੀਬ ਨੂੰ ਕੱਪੜਾ ਜੁੜਿਆ ਨਾ,

           ਅਮੀਰਾਂ ਦੇ ਘਰ ਆਉਂਦੇ ਕਈ ਸਵੈਟਰ ਸ਼ਾਲ ਨਵੇਂ।

           ਅੰਨਦਾਤਾ ਘਰ ਚੁੱਲ੍ਹਾ ਕਦੇ ਕਦੇ ਹੀ ਬਲਦਾ ਹੈ,

            ਨਿੱਤ ਘਰ ਉਸਦੇ ਆਉਂਦੇ ਭੁਚਾਲ ਨਵੇਂ।

            ਕਦੋਂ ਤੱਕ ਉਡੀਕਦਾ ਉਹ ਖੜ੍ਹ ਕੇ ਮੋੜਾਂ ਤੇ,

            ਲਏ  ਸੱਜਣਾਂ ਵੀ ਲੱਗਦਾ ਯਾਰ ਭਾਲ ਨਵੇਂ।

            ਉਹੀ ਚੜ੍ਹਦਾ ਸੂਰਜ ਤੇ ਢਲਦੀਆਂ ਉਹੀ ਸ਼ਾਮਾਂ ਨੇ,

             ਤੂੰ ਜਦ ਆਵੇਂ ਖੜ੍ਹੇ ਕਰ ਜਾਨੈਂ ਕਈ ਸਵਾਲ ਨਵੇਂ।


      

टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ