ਵਿਹਲੇ ਹਾਂ



 ਵਿਹਲੇ ਆਂ ਪਰ ਸਮਾਂ ਨਹੀਂ ਹੈ,

 ਥੋੜਾ ਤਾਂ ਕੀ ਜਵਾਂ ਨਹੀਂ ਹੈ।

ਜਾਮ ਜਿਹੀ ਹੈ ਜਿੰਦਗੀ ਥੋੜੀ,

ਬਹੁਤੀ ਚਲਦੀ ਰਵਾਂ ਨਹੀਂ ਹੈ।

ਰੁੱਖਾਂ ਵਰਗਾ ਜੇਰਾ ਰੱਖਿਆ, 

ਜੜ੍ਹ, ਪੱਤਾ ਕੀ ,ਤਣਾਂ ਨਹੀਂ ਹੈ।

ਹੱਸਦੇ ਵੀ ਆਂ ਕਦੇ ਕਦੇ,

ਗਮਾਂ ਦਾ ਬੱਦਲ ਘਣਾਂ ਨਹੀਂ ਹੈ।

ਬਹੁਤ ਸੱਜਣ ਨੇ ਦਿਲਾਂ ਚ ਵਸਦੇ,

ਰੋਂਦਿਆਂ ਨਾਲ ਕੋਈ ਜਣਾਂ ਨਹੀਂ ਹੈ।

ਪੀਂਦੇ ਨਹੀਂ ਹਾਂ ਸੋਫੀ ਬੰਦੇ,

ਨੈਣ ਪਿਲਾਉਣ ਮਨ੍ਹਾ ਨਹੀਂ ਹੈ।

ਪਰਵਾਨੇ ਵਾਂਗੂੰ ਸੜ ਤਾਂ ਜਾਈਏ,

ਪਰ  ਮਿਲੀ ਕੋਈ ਸ਼ਮ੍ਹਾਂ ਨਹੀਂ ਹੈ। 

ਵਿਹਲੇ ਆਂ ਪਰ ਸਮਾਂ ਨਹੀਂ ਹੈ,

 ਥੋੜਾ ਤਾਂ ਕੀ ਜਵਾਂ ਨਹੀਂ।

ਜਾਮ ਜਿਹੀ ਹੈ ਜਿੰਦਗੀ ਥੋੜੀ,

ਬਹੁਤੀ ਚਲਦੀ ਰਵਾਂ ਨਹੀਂ ਹੈ।



ਜਗਸੀਰ ਸਿੰਘ ਉਗੋਕੇ

9878387150

Thewhrighter.blogspot.com 




टिप्पणियाँ

इस ब्लॉग से लोकप्रिय पोस्ट

ਜੱਟ ਤੇ ਰੱਬ

ਕਿਸਾਨ ਦੀ ਜ਼ਿੰਦਗੀ Farmerlife

ਟਿੱਬਿਆਂ ਦੇ ਪੁੱਤ