संदेश

मार्च, 2022 की पोस्ट दिखाई जा रही हैं

ਲਗਜ਼ਰੀ ਗੱਡੀ

चित्र
 ਕੇਰਾਂ ਮੈਂ ਤੇ ਮੇਰਾ ਦੋਸਤ ਲਾਦੇਨ ਆਪਣੇ ਮਿੱਤਰ ਦੀ ਸ਼ਾਦੀ ਤੇ ਜਾਣਾ ਸੀ ਬਾਘੇ ਆਲੇ।  ਮੇਰੇ ਕੋਲ ਮਾਰੂਤੀ ਕਾਰ ਸੀ ਤੇ ਲਾਦੇਨ ਕੋਲ ਜੈੱਨ । ਲਾਦੇਨ ਕਹਿੰਦਾ ਯਾਰ ਪੁਰਾਣੀਆਂ ਗੱਡੀਆਂ ਤੇ ਗਏ ਤਾਂ ਕੀ ਇੱਜਤ ਰਹੂ ਆਪਣੀ । ਕਹਿੰਦਾ ਜਾਣਾ ਤਾਂ ਲਗਜ਼ਰੀ ਗੱਡੀ ਤੇ ਜਾਣਾ ਨਹੀਂ ਤਾਂ ਬੱਸ ਤੇ ਚੱਲਾਂਗੇ। ਮੈਂ ਕਿਹਾ ਠੀਕ ਆ। ਕੁਝ ਦਿਨ ਮਗਰੋਂ ਲਾਦੇਨ ਦਾ ਫੋਨ ਆਇਆ ਗੱਡੀ ਪ੍ਰਬੰਧ ਹੋ ਗਿਆ ਤਿਆਰ ਰਹੀਂ। ਮੈਂ ਕਿਹਾ ਗੱਡੀ ਕਿਹੜੀ ਕਹਿੰਦਾ ਲਗਜ਼ਰੀ ਗੱਡੀ ਬਸ ਆਨੰਦ ਆ ਜਾਣਾ । ਮੈਂ ਕਿਹਾ ਫਿਰ ਤਾਂ ਮੈਨੂੰ ਕਾਲੀਆਂ ਐਨਕਾਂ ਵੀ ਮੰਗਣੀਆਂ ਪੈਣੀਆਂ। ਕਹਿੰਦਾ ਹਾਂ ਉਹ ਤਾਂ ਜਰੂਰੀ ਆ ਓਹਨਾਂ ਬਿਨਾਂ ਤਾਂ ਗੱਡੀ ਮੰਗਵੀਂ ਲੱਗੂ। ਮੈਂ ਕਿਹਾ ਤੂੰ ਦੋ ਐਨਕਾਂ ਦਾ ਪ੍ਰਬੰਧ ਕਰ ਮੈਂ ਦੋ ਬਲੈਜਰ ਪੁੱਛਦਾਂ । ਕਹਿੰਦਾ ਓਕੇ। ਚਲੋ ਜੀ ਐਨਕਾਂ, ਬਲੈਜਰ ਤੇ ਲਗਜ਼ਰੀ ਗੱਡੀ BMW ਕਿਆ ਬਾਤਾਂ। ਬਰਾਤ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਮੁੱਖ ਮਹਿਮਾਨ ਪਹੁੰਚ ਗਏ।  ਇਹਨਾਂ ਦੋ ਦਿਨਾਂ ਚ ਸਾਡੇ ਦੋਸਤ ਨੇ ਵੀ ਲਗਜ਼ਰੀ ਕਾਰ ਦੇ ਝੂਟੇ ਲਏ ਤਾਂ ਉਹ ਕਹਿੰਦਾ ਲਾੜਾ ਤਾਂ ਏਸੇ ਤੇ ਵਿਆਹ ਕੇ ਲਿਆਊ। ਬਰਾਤ ਤੋਂ ਇਕ ਦਿਨ ਪਹਿਲਾਂ ਗੱਡੀ ਡਿੱਗ ਤੋਂ ਧਵਾ ਕੇ ਸ਼ਿੰਗਾਰ ਲਈ ਗਈ।   ਅਸਲ ਵਿੱਚ ਇਹ ਗੱਡੀ ਸਾਡੇ ਇਕ ਹੋਰ ਮਿੱਤਰ ਦੀ ਸੀ ਜੋ ਆਪ ਕੈਨੇਡਾ ਗਿਆ ਹੋਇਆ ਸੀ। ਚਲੋ ਲਾੜਾ ਤਿਆਰ ਹੋਇਆ ਅਸੀਂ ਗੱਡੀ ਦਰਵਾਜੇ ਚ ਲਿਆ ਕੇ ਬੰਦ ਕਰ ਦਿੱਤੀ ਕਿ ਮੂਵੀ ਵਾਲੇ ਬਹੁਤ ਟਾਇਮ ਲਗਾ ਦਿੰਦੇ। ਲਾੜਾ ਜੀ ਪਧਾਰੇ ਗੱਡੀ ਚ ਬੈਠੇ। ਗੱ

ਮੈਂ ਇਕ ਖੂਹ ਹਾਂ

चित्र
 "ਮੈਂ ਇਕ ਖੂਹ ਹਾਂ, ਇਕ ਬੁੱਢਾ ਤੇ ਸੁੱਕਾ ਖੂਹ।         ਕਦੇ ਮੈਂ ਜਲ ਦਾਤਾ ਸੀ,         ਮਿੱਠਾ ਜਲ ਦਾਤਾ,        ਜਲ ਜੋ ਜੀਵਨ ਦਾਤਾ। ਲੋਕਾਂ ਦੀ ਮਹਿਫਲ ਦਾ ਕੇਂਦਰ ਸੀ ਮੈਂ, ਖੁਸ਼ੀਆਂ ਤੇ ਰੌਣਕ ਦਾ ਘਰ ਸੀ ਮੈਂ। ਗਵਾਹ ਸੀ ਮੈਂ ਹੁਸਨ ਇਸ਼ਕ ਦੇ ਮਿਲਣ ਦਾ, ਚੋਰੀ ਚੋਰੀ ਅੱਖੀਆਂ ....... ਲੜਨ ਦਾ, ਹਨੇਰੇ ਤੱਕ ਮੇਰੇ ਮੂੰਹ ਤੇ ਬੈਠ, ਗੱਲਾਂ ਕਰਦੇ ਯਾਰਾਂ ਲਈ ਜੀਣ ਦਾ, ਯਾਰਾਂ ਲਈ ਮਰਨ ਦਾ।          ਪਾਣੀ ਭਰਦੀਆਂ ਮੁਟਿਆਰਾਂ ਦੀ ਰੌਣਕ,          ਝਾਂਜਰ ਦੇ ਛਣਕਾਰਾਂ ਦੀ ਰੌਣਕ,          ਅੱਖਾਂ ਸੇਕਦੇ ਕੀਮਿਆਂ ਦੀ ਭਰਮਾਰਾਂ ਦੀ ਰੌਣਕ,         ਤਾਸ਼ ਖੇਡਦੇ ਬਾਬਿਆਂ ਦੀ ਜਿੱਤਾਂ ਹਾਰਾਂ ਦੀ ਰੌਣਕ,         ਕਿਧਰੇ ਬੱਚਿਆਂ ਦੇ ਕਿਲਕਾਰਾਂ ਦੀ ਰੌਣਕ। ਪਰ ਅੱਜ ਮੈਂ ਇਕੱਲਾ ਹਾਂ, ਉਦਾਸਾ ਹਾਂ। ਕਦੇ ਮੈਂ ਪਿਆਸ ਬੁਝਾਉਂਦਾ ਸੀ, ਅੱਜ ਖੁਦ ਪਿਆਸਾ ਹਾਂ।                  ਅੱਜ ਮੇਰੇ ਕੋਲ ਕੋਈ ਨਹੀਂ ਆਉਂਦਾ,                   ਮੈਂ ਅਵਾਜ਼ਾਂ ਦਿੰਦਾ ਹਾਂ,                  ਪਰ ਕੋਈ ਨਹੀਂ ਸੁਣਦਾ ,                  ਨਾ ਕੋਈ ਕੀਮਾ ਆਪਣੀ ਮਲਕੀ ਲਈ,                  ਹੁਣ ਮੈਂਨੂੰ ਸੁਨੇਹਾ ਦਿੰਦੈ। ਕੱਲ੍ਹ ਇਕੱਠੇ ਹੋ ਕੇ ਆਏ ਸਨ,  ਕੁਝ ਪਤਵੰਤੇ। ਮੈਂਨੂੰ ਭਰ ਦੇਣ ਦਾ ਫੈਸਲਾ ਹੋ ਗਿਆ।  ਕਿਉਂ ਕਿ ਮੈਂ ਕਿਸੇ ਬੱਚੇ ਦੀ ਜਾਨ ਲੈ ਸਕਦਾਂ! ਕਿਉਂ ਕਿ ਮੈਂ ਇਕ ਖੂਹ ਹਾਂ, ਇਕ ਬੁੱਢਾ ਤੇ ਸੁੱਕਾ ਖੂਹ । ਕਦੇ ਮੈਂ ਜਲ ਦਾਤਾ ਸੀ, ਮਿ