संदेश

अप्रैल, 2022 की पोस्ट दिखाई जा रही हैं

ਸਹੁਰਿਆਂ ਦਾ ਟੌਮੀ

चित्र
 ਮੇਰਾ ਇੱਕ ਮਿੱਤਰ ਆ ਜ਼ੈਲਦਾਰ। ਉਹਦੇ ਸਹੁਰੇ ਕਾਫੀ ਅਮੀਰ ਤੇ ਖਾਨਦਾਨੀ ਪਰਿਵਾਰ ਵਾਲੇ ਸਨ । ਕਾਫੀ ਖੁਲ੍ਹਾ ਘਰ ਤੇ ਵਿਹੜਾ ਸੀ। ਕਾਫੀ ਮੱਝਾਂ ਤੇ ਗਾਵਾਂ ਤਕੜਾ ਕੰਮ ਸੀ। ਦੋ ਚੰਗੀ ਨਸਲ ਦੇ ਵੱਡੇ ਵੱਡੇ ਕੁੱਤੇ ਰੱਖੇ ਸਨ। ਖੈਰ ਸਾਡਾ ਮਿੱਤਰ ਵੀ ਕਾਫੀ ਰਸੂਖਦਾਰ ਪਰਿਵਾਰ ਵਿਚੋਂ ਸੀ। ਜਦੋਂ  ਜ਼ੈਲਦਾਰ ਦਾ ਵਿਆਹ ਹੋਇਆ ਤਾਂ ਉਸ ਪਿਛੋਂ ਉਹ ਪਹਿਲੀ ਵਾਰ ਸਹੁਰੀਂ ਗਿਆ।  ਸਹੁਰਿਆਂ ਨੇ ਬੜੀ ਖਾਤਰਦਾਰੀ ਕੀਤੀ ਤੇ ਬਾਹਲਾ ਕਹਿਣ ਤੇ ਜ਼ੈਲਦਾਰ ਰਾਤ ਠਹਿਰਨ ਲਈ ਰੁਕ ਗਿਆ।   ਰਾਤ ਨੂੰ ਉਹਦੇ ਸਹੁਰਿਆਂ ਨੇ ਕੁੱਤੇ ਖੋਲ੍ਹ ਦਿੱਤੇ।  ਜ਼ੈਲਦਾਰ ਦੇ ਸਹੁਰੇ ਦੇ  ਕਹਿਣ ਤੇ ਉਹਨਾਂ ਨੇ ਇਕ ਕੁੱਤਾ ਬੰਨ੍ਹ ਦਿੱਤਾ ਤੇ ਦੂਸਰਾ ਕੋਠੇ ਉਪਰ ਚੜ੍ਹਾ ਕੇ ਦਰਵਾਜਾ ਬੰਦ ਕਰ ਦਿੱਤਾ ਤਾਂ ਕਿ ਰਾਤ ਨੂੰ ਪ੍ਰਾਹੁਣੇ ਨੂੰ ਉਠ ਕੇ ਜਾਣ ਆਉਣ ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਚਲੋ ਜ਼ੈਲਦਾਰ ਰਾਤ ਬਾਰਾਂ ਕੁ ਵਜੇ ਉੱਠ ਕੇ ਗੇਟ ਕੋਲ ਬਣੇ ਵਾਸ਼ਰੂਮ ਚ ਗਿਆ ਤਾਂ ਕੋਠੇ ਤੇ ਬੈਠਾ ਟੌਮੀ ਪਤਾ ਨਹੀਂ ਕਿਧਰ ਦੀ ਛਾਲ ਮਾਰ ਕੇ ਥੱਲੇ ਆ ਗਿਆ ਤੇ ਪ੍ਰਾਹੁਣੇ ਦੇ ਪਿੱਛੇ ਖੜ੍ਹ ਕੇ ਲੱਗਾ ਗਰਰਰਰ ਗਰਰਰਰ ਕਰਨ। ਉਧਰ ਪ੍ਰਾਹੁਣੇ ਦੇ ਵੀ ਹੋਸ਼ ਉੱਡ ਗਏ।  ਪਰ ਜ਼ੈਲਦਾਰ ਨੇ ਦਿਮਾਗ ਤੋਂ ਕੰਮ ਲਿਆ ਤੇ ਜਲਦੀ ਨਾਲ ਥੱਲੇ ਬੈਠ ਗਿਆ।  ਟੌਮੀ ਵੀ ਬੈਠ ਗਿਆ।  ਜ਼ੈਲਦਾਰ ਫਿਰ ਉੱਠਿਆ ਫਿਰ ਆਵਾਜ ਆਈ ਗਰਰਰਰ ਗਰਰਰਰ  ਜ਼ੈਲਦਾਰ ਫਿਰ ਬੈਠ ਗਿਆ।  ਹੁਣ ਅੱਧੀ ਰਾਤ ਜ਼ੈਲਦਾਰ ਨੂੰ ਆਪਣਾ ਕਮਰਾ ਵਿਹੜੇ ਚ ਬੈਠੇ ਨੂੰ ਕੰਨਿਆ ਕੁਮਾਰੀ ਜਿੰ