संदेश

अक्तूबर, 2020 की पोस्ट दिखाई जा रही हैं

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ

चित्र
 ਖੇਤੀਬਾੜੀ ਆਰਡੀਨੈਂਸ ਭਾਵੇਂ ਹੁਣ ਕਾਨੂੰਨ ਬਣ ਚੁੱਕੇ ਹਨ। ਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਜ਼ੋ ਸੰਘਰਸ਼ ਸ਼ੁਰੂ ਕੀਤਾ ਸੀ ਉਸ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਵਾਰ ਨਾਂਹ ਅਤੇ ਦੂਸਰੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਦਿੱਲੀ ਜਾਇਆ ਗਿਆ। ਪਰ ਹਮੇਸ਼ਾ ਦੀ ਤਰ੍ਹਾਂ ਦਿੱਲੀ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਮੰਤਰੀ ਦੇ ਚਲਦੀ ਮੀਟਿੰਗ ਵਿਚੋਂ ਵਾਕ ਆਊਟ ਕਰ ਦਿੱਤਾ ਗਿਆ। ਪਹਿਲੀ ਮੀਟਿੰਗ ਬੇਸਿੱਟਾ ਰਹੀ ਹੈ। ਭਾਵੇਂ ਕਿ ਇਸ ਸੰਘਰਸ਼ ਨੂੰ ਲੜਦਿਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਮੰਜ਼ਿਲ ਬਹੁਤ ਦੂਰ ਹੈ। ਇਸ ਲੜਾਈ ਬਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਲੜਾਈ ਲੰਬੀ ਚੱਲੇਗੀ ਕਿਉਂਕਿ ਇਹ ਇੱਕ ਬਹੁਤ ਮਹੱਤਵਪੂਰਨ ਲੜਾਈ ਹੈ ਅਤੇ ਸਾਹਮਣਾ ਤਾਨਾਸ਼ਾਹੀ ਕੇਂਦਰ ਸਰਕਾਰ ਨਾਲ ਹੈ।ਹੋ ਵੀ ਇਹੀ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅਜੇ ਤੱਕ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਗਿਆ। ਸਗੋਂ ਆਪਣੇ ਕਾਨੂੰਨ ਨੂੰ ਸਹੀ ਕਰਾਰ ਦੇ ਕੇ ਆਪਣੇ ਮੰਤਰੀਆਂ ਨੂੰ ਪੰਜਾਬ ਵਿੱਚ ਕਿਸਾਨਾਂ ਨੂੰ ਕਾਨੂੰਨ ਸਮਝ

ਖੇਤੀਬਾੜੀ ਆਰਡੀਨੈਂਸ ਖਿਲਾਫ਼ ਪੰਜਾਬ ਦਾ ਸੰਘਰਸ਼

चित्र
ਪੰਜਾਬ ਨੇ ਹੁਣ ਤੱਕ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ। ਪੰਜਾਬ ਨੇ ਬਹੁਤ ਸਾਰੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਸੰਘਰਸ਼ਾਂ ਵਿੱਚ ਕਿਸੇ ਦੁਸ਼ਮਣ ਨੇ ਨਹੀਂ ਕਰਾਇਆ ਸਗੋਂ ਜਦੋਂ ਵੀ ਹਾਰ ਹੋਈ ਆਪਣੇ ਹੀ ਲੋਕਾਂ ਦੇ ਗ਼ਦਾਰੀ ਕਾਰਨ ਹੋਈ।  ਇੱਕ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਪਿਛੋਂ ਅੰਗਰੇਜ਼ਾਂ ਨਾਲ ਹੋਏ ਯੁੱਧ ਵਿਚ ਖ਼ਾਲਸਾ ਫੌਜ ਦੀ ਬਹਾਦਰੀ ਨਾਲ ਲੜ੍ਹਨ ਦੇ ਬਾਵਜੂਦ ਹੋਈ ਹਾਰ ਬਾਰੇ ਲਿਖਿਆ ਹੈ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਪੰਜਾਬ ਅੱਜ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ਼ ਕੇਂਦਰ ਸਰਕਾਰ ਨਾਲ ਵੱਡੀ ਲੜਾਈ ਲੜ੍ਹ ਰਿਹਾ ਹੈ। ਇਸ ਸੰਘਰਸ਼ ਵਿਚ ਬੱਚੇ ਤੋਂ ਲੈਕੇ ਬਜ਼ੁਰਗ, ਕਿਸਾਨ ਤੇ ਮਜ਼ਦੂਰ, ਦਿਹਾੜੀਦਾਰ,ਵਕੀਲ, ਗੀਤਕਾਰ, ਗਾਇਕ,ਸਮਾਜ ਸੇਵੀ ਬੁੱਧੀਜੀਵੀ, ਸਾਹਿਤਕਾਰ , ਅਧਿਆਪਕ ਵਰਗ, ਵਿਦਿਆਰਥੀ, ਹਿੰਦੂ, ਮੁਸਲਮਾਨ ,ਸਿੱਖ ,ਇਸਾਈ  ਮੁੱਕਦੀ ਗੱਲ ਸਾਰਾ ਪੰਜਾਬ ਸੜਕਾਂ ਤੇ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਸ਼ਾਹ ਮੁਹੰਮਦ ਦੀ ਉਹ ਆਖ਼ਰੀ ਤੁੱਕ ਅੱਜ ਵੀ ਡਰਾ ਰਹੀ ਹੈ। ਕਿਸਾਨਾਂ ਨੇ ਹੁਣ ਤੱਕ ਆਪਣੇ ਹੱਕਾਂ ਲਈ ਬਹੁਤ ਸੰਘਰਸ਼ ਕੀਤਾ ਹੈ। ਆਪਣੇ ਤਰੀਕੇ ਨਾਲ ਕੀਤਾ ਹੈ। ਕੁਝ ਜਿੱਤਾਂ ਵੀ ਪ੍ਰਾਪਤ ਕੀਤੀਆਂ। ਕਿਸਾਨ ਜਥੇਬੰਦੀਆਂ ਵੀ ਇਕੱਤੀ ਥਾਈਂ ਵੰਡੀਆਂ ਗਈਆਂ।ਪਰ ਅੱਜ ਇਕੱਠੀਆਂ ਹੋ ਕੇ ਸੰਘਰਸ਼ ਵਿਚ ਲੜ੍ਹ ਰਹੀਆਂ ਹਨ। ਬਹੁਤ ਹੀ ਉਮੀਦ

ਦਿੱਲੀ ਬੇਈਮਾਨ ਹੋ ਗਈ

चित्र
  ਕਦੇ ਜਵਾਨੀ ਤੇ ਕਦੇ ਪਾਣੀ ਤੇ, ਕਦੇ ਇਤਿਹਾਸ ਤੇ ਕਦੇ ਬਾਣੀ ਤੇ,  ਹਮਲੇ ਲੁਕਵੇਂ ਸੀ ਹੁਣ ਸ਼ਰੇਆਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। ਤੇਰੀ ਹਵਾ ਨੂੰ ਗੰਧਲਾ ਕਰ ਰਹੀ, ਤੇਰੇ ਪਾਣੀ ਚ ਜ਼ਹਿਰਾਂ ਘੋਲ ਰਹੀ, ਔਖਾ ਹੋਜੂ ਜੇ ਘੋੜੀ ਬੇਲਗਾਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। ਇਹ ਤੇਰੀਆਂ ਫਸਲਾਂ ਖਾ ਜਾਣੀਆਂ, ਇਹ ਤੇਰੀਆਂ ਨਸਲਾਂ ਖਾ ਜਾਣੀਆਂ, ਉਦੋਂ ਜਾਗਾਂਗੇ ਜਦੋਂ ਜ਼ਮੀਨ ਨਿਲਾਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। https://amzn.to/33nApc9