संदेश

जनवरी, 2022 की पोस्ट दिखाई जा रही हैं
चित्र
 ਚਮਕਦੇ ਨੇ ਤਾਰੇ ਬੜੇ, ਪਿੱਛੇ ਹਨੇਰਾ ਕਿੰਨਾ ਹੋਵੇਗਾ। ਚੀਕਦੀ ਲੁਕਾਈ ਸਾਰੀ, ਹਾਕਮ ਇਹਦਾ ਭੈੜਾ ਕਿੰਨਾ ਹੋਵੇਗਾ। ਬੰਬ ਚੱਲਦੇ ਨੇ ਵਿੱਚ ਅਦਾਲਤਾਂ, ਸੋਚੋ ਤਾਂ ਕਾਨੂੰਨ ਬਹਿਰਾ ਕਿੰਨਾ। ਅੱਖਾਂ ਵਿਚੋਂ ਹੰਝੂ ਵਹਿਣ ਲੱਗੇ! ਜਖ਼ਮ ਭਲਾ ਗਹਿਰਾ ਕਿੰਨਾ ਹੋਵੇਗਾ। ਭੁਗਤੇਗਾ ਸਜਾ ਆਪਣੇ ਹਿੱਸੇ ਦੀ ਹਰ ਸ਼ਖਸ਼,  ਗੁਨਾਹਗਾਰ ਜਿਹੜਾ , ਜਿਹੜਾ ਜਿੰਨਾ ਹੋਵੇਗਾ। ਇਕੱਲਾ ਹੀ ਰਿਹਾ ਸਾਰੀ ਉਮਰ ਉਹ, ਤੰਗ ਉਹਦੇ ਦਿਲ ਵਾਲਾ ਵਿਹੜਾ ਕਿੰਨਾ ਹੋਵੇਗਾ।

ਪੰਜਾਬ ਵਿੱਚ ਹੋ ਰਹੀ ਘਟੀਆ ਰਾਜਨੀਤੀ

चित्र
 ਇਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਦੌਰ ਸਿਖਰ ਤੇ ਹੈ। ਚੋਣਾਂ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੀ "ਸੇਵਾ" ਲਈ ਆਪਣੇ ਦਲਾਂ ਵਿੱਚ ਦਲ ਬਦਲ ਕਰ ਰਹੀਆਂ ਹਨ।  ਖੇਤੀਬਾੜੀ ਕਾਲੇ ਕਾਨੂੰਨ ਆਉਣ ਤੋਂ ਬਾਅਦ ਚੱਲੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ ਖੇਤਰ ਵਿੱਚ ਬਹੁਤ ਵੱਡਾ ਫੇਰਬਦਲ ਕੀਤਾ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਉਹਨਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਦਿਖਾਈ।  ਰਾਜਨੀਤਕ ਦਲ ਨੁੱਕੜ ਮੀਟਿੰਗ ਕਰਨ ਲਈ ਤਰਸਦੇ ਨਜ਼ਰ ਆਏ। ਲੋਕਾਂ ਦੇ ਸਵਾਲਾਂ ਤੋਂ ਡਰਦੇ ਰਾਜਨੀਤਕ ਲੋਕ ਘਰਾਂ ਵਿੱਚ ਬੰਦ ਹੋ ਗਏ।  ਪਰ ਅਚਾਨਕ ਪ੍ਰਧਾਨ ਮੰਤਰੀ ਦੁਆਰਾ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਫਿਰ  ਰੌਣਕਾਂ ਲੱਗੀਆਂ।  ਇਸ ਸਮੇਂ ਪੰਜਾਬ ਵਿੱਚ ਦਲ ਬਦਲੀ ਦੀ ਗੰਦੀ ਰਾਜਨੀਤੀ ਸਿਖਰਾਂ ਤੇ ਹੈ। ਹਰ ਇੱਕ ਪਾਰਟੀ ਦੇ ਲੀਡਰ ਆਪਣੇ-ਆਪ ਨੂੰ ਦੂਸਰੀ ਪਾਰਟੀ ਵਿਚ ਜਾ ਕੇ ਗੰਗਾ ਨਹਾਤੇ ਸਾਬਿਤ ਕਰਨ ਵਿਚ ਲੱਗੇ ਹਨ।  ਪੰਜਾਬ ਵਿਚ ਜਿਸ ਪਾਰਟੀ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਸੀ ਕਾਲੇ ਕਾਨੂੰਨ ਵਾਪਸ ਹੋਣ ਉਪਰੰਤ  ਪੰਜਾਬ ਦੀ ਸਿਆਸਤ ਵਿੱਚ ਚੰਗਾ ਰਸੂਖ਼ ਰੱਖਣ ਵਾਲੇ ਲੀਡਰ ਜਾਂ ਤਾਂ ਉਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜਾਂ ਆਪਣੀ ਪਾਰਟੀ ਬਣਾ ਕੇ ੳਹਨਾਂ ਨਾਲ ਗਠਜੋੜ ਕਰ ਰਹੇ ਹਨ।  ਹਰ ਇਕ ਪਾਰਟੀ ਦੂਸਰ

ਕੱਚੇ ਅਧਿਆਪਕਾਂ ਦਾ ਸ਼ੋਸ਼ਣ

चित्र
 ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਸਰਕਾਰੀ ਸਕੀਮਾਂ ਅਧੀਨ ਕੰਮ ਕਰਦੇ ਹਜਾਰਾਂ ਵਲੰਟੀਅਰ ਕੱਚੇ ਅਧਿਆਪਕਾਂ ਦਾ ਲਗਾਤਾਰ ਪਿਛਲੇ 18 ਸਾਲਾਂ ਵੱਖ ਵੱਖ ਸਰਕਾਰਾਂ ਦੌਰਾਨ ਸ਼ੋਸ਼ਣ ਹੋਇਆ ਤੇ ਹੁਣ ਤੱਕ ਹੋ ਰਿਹਾ।ਇਹਨਾਂ ਵਿਚ ਸਿਖਿਆ ਪਰੋਵਾਇਡਰ ਅਧਿਆਪਕ,  ਈਜੀਐਸ ਅਧਿਆਪਕ, ਆਈਈਵੀ ਅਧਿਆਪਕ,  ਐਸਟੀਆਰ ਆਦਿ ਅਧਿਆਪਕ ਯੂਨੀਅਨਾਂ ਲਗਾਤਾਰ ਸਰਕਾਰਾਂ ਨਾਲ ਸੰਘਰਸ਼ ਕਰਦੇ ਆ ਰਹੇ ਹਨ।  ਆਪਣੀਆਂ ਸਕੂਲਾਂ ,ਵਿਦਿਆਰਥੀਆਂ , ਸਰਕਾਰ ਅਤੇ ਮਹਿਕਮੇ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀਆਂ ਨੌਕਰੀਆਂ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਇਸ ਲਈ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ, ਮਰਨ ਵਰਤ, ਰੋਡ ਜਾਮ ਵਰਗੇ ਅਨੇਕਾਂ ਐਕਸ਼ਨ ਕਰਦਿਆਂ ਕਈ ਕੱਚੇ ਅਧਿਆਪਕ ਮੌਤ ਦੇ ਮੂੰਹ ਜਾ ਚੁੱਕੇ ਹਨ।  ਸਰਕਾਰੀ ਸਕੂਲਾਂ ਵਿੱਚ ਇਹ ਅਧਿਆਪਕ 6 ਤੋਂ 10 ਹਜ਼ਾਰ ਰੁਪਏ ਦੇ ਨਿਗੁਣੇ  ਮਾਨ ਭੱਤੇ ਤੇ ਕੰਮ ਕਰਦੇ ਹਨ। ਇੰਨੀ ਘੱਟ ਤਨਖ਼ਾਹ ਹੋਣ ਦੇ ਬਾਵਜੂਦ ਇਹ ਅਧਿਆਪਕ ਸਕੂਲਾਂ ਵਿੱਚ ਪੜ੍ਹਾ ਰਹੇ ਬਾਕੀ ਸਰਕਾਰੀ ਪੱਕੇ ਅਧਿਆਪਕਾਂ ਦੇ ਬਰਾਬਰ ਹੀ ਕੰਮ ਕਰਦੇ ਹਨ ਜਿੰਨਾ ਦੀ ਤਨਖ਼ਾਹ ਇਹਨਾਂ ਅਧਿਆਪਕਾਂ ਤੋਂ ਲਗਭਗ 10 ਤੋਂ 20 ਗੁਣਾ ਜਿਆਦਾ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਇਹ ਅਧਿਆਪਕ ਸਰਕਾਰੀ ਅਧਿਆਪਕ ਵਾਂਗ ਮਿਡ ਡੇ ਮੀਲ,  ਜਮਾਤ ਇੰਚਾਰਜ,  ਸਕੂਲ ਸਕੱਤਰ ਦਾ ਕੰਮ ਵੀ ਕਰਦੇ ਹਨ।  ਇਸਤੋਂ ਇਲਾਵਾ ਇਹਨਾਂ ਦੇ ਸਰਕਾਰੀ ਅਧਿਆਪਕ ਵਾਂਗ ਸ

ਹਾਦਸੇ

चित्र
 ਕੁਝ ਇਸ ਤਰਾਂ ਹੁੰਦੇ ਰਹੇ ਨੇ ਜਿੰਦਗੀ ਚ' ਹਾਦਸੇ,    ਤੜਫਦੀ ਰਹੀ ਰੂਹ ਖੁਸ਼ੀਆਂ ਦੇ ਵਾਸਤੇ।    ਜਿਸਮਾਂ ਨੂੰ ਜਿਸਮ ਤਾਂ ਮਿਲਦੇ ਬਹੁਤ ਸੀ,      ਟੋਲਦੇ ਰਹੇ ਅਸੀਂ ਤਾਂ ਰੂਹਾਂ ਦੇ ਰਾਬਤੇ।    ਹੱਥ ਚ' ਲੈ ਕੇ ਛੱਤਰੀ ਬੈਠੇ ਹਾਂ ਜਿਸ ਲਈ,        ਉੱਡਣਾ ਉਹ ਸਿੱਖ ਗਏ ਨੇ 'ਕਾਸ਼ ਤੇ।     ਕੁਝ ਅਧੂਰੇ ਚਾਅ ਜੋ ਸੀਨੇ ਦੱਬ ਲਏ,     ਹਾਸੇ ਵੀ ਨਾ ਕੋਲ ਸਾਡੇ ਬਚੇ ਸਾਬਤੇ।    ਲਾਲ ਡੋਰੇ ਬਣ ਗਏ ਅੱਖਾਂ ਚ' ਰਤਜਗੇ,     ਕਿਸ ਨੇ ਡਾਕਾ ਮਾਰਿਐ ਸਾਡੇ ਖਾਬ ਤੇ।    ਖੰਜਰ ਉਹ ਭੁੱਲ ਗਿਆ ਸੀਨੇ ਚ' ਮੇਰੇ , ਲਕੋ ਲਵਾਂ ਕਿਤੇ ਦਾਗ ਲੱਗੇ ਨਾ ਉਸਦੀ ਸ਼ਾਖ ਤੇ। ਸਾੜ ਦੇਣਾ ਲਾਸ਼ ਮੇਰੀ ਉਸਦੇ ਆਉਣ ਤੋਂ ਪਹਿਲਾਂ,   ਖੁੱਲ੍ਹਜੇ ਨਾ ਅੱਖ ਫਿਰ ਉਸਦੀ ਆਵਾਜ ਤੇ।   ਬੁਝੇ ਕੋਲੇ ਫਿਰ ਅੰਗਾਰ ਬਣ ਜਾਣਗੇ,  ਡੁੱਲੵ ਗਏ ਜੇ ਹੰਝੂ ਉਹਦੇ ਮੇਰੀ ਰਾਖ਼ ਤੇ।