संदेश

जनवरी, 2023 की पोस्ट दिखाई जा रही हैं

ਛੱਡੋ ਪਰ੍ਹੇ

 ਜੋ ਹੋਇਆ ਸੋ ਹੋਇਆ ਛੱਡੋ ਪਰ੍ਹੇ, ਕੀ ਹੋਇਆ ਕਿੰਝ ਹੋਇਆ ਛੱਡੋ ਪਰ੍ਹੇ। ਗਲੀ ਵਿੱਚੋਂ ਦੀ ਕੌਣ ਸੀ ਲੰਘਿਆ,  ਕਿਉਂ  ਉਸਨੇ ਬੂਹਾ ਢੋਇਆ ਛੱਡੋ ਪਰ੍ਹੇ। ਮਹਿਫ਼ਲਾਂ ਦੇ ਵਿਚ ਜਿਸਦੀ ਬਹਿਣੀ ਉੱਠਣੀ ਸੀ, ਕਿਉਂ ਕੱਲ੍ਹਮਕੱਲਾ ਹੋਇਆ ਛੱਡੋ ਪਰ੍ਹੇ। ਗੱਲ ਗੱਲ ਤੇ ਹੱਸ ਪੈਂਦਾ ਸੀ ਜੋ, ਕਿਉਂ ਹੱਸਦਾ ਹੱਸਦਾ ਰੋਇਆ ਛੱਡੋ ਪਰ੍ਹੇ। ਬੇਗੁਨਾਹ ਲੋਕ ਤਾਂ ਉਸਨੂੰ ਕਹਿੰਦੇ ਰਹੇ, ਕਿਉਂ ਤਿਆਰ ਸਜਾ ਲਈ ਹੋਇਆ ਛੱਡੋ ਪਰ੍ਹੇ।  ਦੁਨੀਆਂ ਸਿਰਨਾਵਾਂ ਪੁੱਛਦੀ ਉਸਦੇ ਕਾਤਲ ਦਾ, ਉਸਨੇ ਕਿਸਦਾ ਨਾਮ ਲਕੋਇਆ ਛੱਡੋ ਪਰ੍ਹੇ।  ਟੁੱਟੇ ਭੱਜੇ 'ਸ਼ਾਇਰ ਬੰਦੇ' ਦੀ ਅਰਥੀ ਹੈ, ਕਿਧਰੇ ਕੋਈ 'ਸ਼ਿਵ" ਨੀ ਮੋਇਆ ਛੱਡੋ ਪਰ੍ਹੇ । ਜਗਸੀਰ ਸਿੰਘ ਉਗੋਕੇ 

ਗੁੱਡੀ ਅੰਬਰਾਂ ਤੇ...

चित्र
 ਗੁੱਡੀ ਅੰਬਰਾਂ ਤੇ... ਬਜ਼ੁਰਗਾਂ ਤੋਂ ਸੁਣਿਆ ਸੀ ਕਿ ਬਸੰਤ ਤੇ ਗੁੱਡਾ (ਪਤੰਗ) ਜਰੂਰ ਚੜ੍ਹਾਉਣਾ ਚਾਹੀਦਾ । ਇਸ ਤੋਂ ਪਤਾ ਲੱਗ ਜਾਂਦਾ ਕਿ ਇਸ ਵਰ੍ਹੇ ਗੁੱਡੀ ਅੰਬਰੀਂ ਚੜ੍ਹੂ ਕਿ ਡਾਵਾਂਡੋਲ ਰਹੂ। ਤੇ ਉਸ ਸਮੇਂ ਹੱਥੀਂ ਪਤੰਗ ਬਣਾ ਕੇ , ਲੰਬੀ ਪੂਛ ਤੇ ਸਾਈਡਾਂ ਤੇ ਝਾਂਜਰਾਂ ( ਝਾਲਰਾਂ) ਲਾ ਕੇ ਘਰੇ ਲੀੜੇ (ਕੱਪੜੇ) ਸੀਣ ਵਾਲੀ ਰੀਹਲ ਵਾਲੇ ਧਾਗੇ ਨਾਲ ਪਤੰਗ ਉਡਾਉਣਾ ਤੇ ਜਦੋਂ ਉੱਪਰ ਪਤੰਗ ਟਿਕ ਜਾਣਾ ਤਾਂ ਬੰਨ੍ਹ ਕੇ ਦੇਖੀ ਜਾਣਾ ਕਿ ਕਦੋਂ ਤੱਕ ਉੱਡਦਾ ਹੈ। ਨਾ ਕਿਸੇ ਦਾ ਪਤੰਗ ਕੱਟਿਆ ਨਾ ਕਿਸੇ ਨੇ ਕੱਟਣਾ। ਹਾਂ ਉੱਚਾ ਲਿਜਾਣ ਦੀ ਜਿੱਦ ਜਰੂਰ ਹੁੰਦੀ ਸੀ ਜਾਂ ਜਿਆਦਾ ਦੇਰ ਉਡਾਉਣ ਦੀ।  ਪਰ ਸਮੇਂ ਨਾਲ ਸਮਾਜਕ ਸੋਚ ਦੇ ਨਾਲ-ਨਾਲ ਗੁੱਡੇ ਉਡਾਉਣ ਵਾਲੇ ਤਿਉਹਾਰ ਤੇ ਪਤੰਗਬਾਜੀ ਸ਼ੁਰੂ ਹੋ ਗਈ। ਜਿਥੇ ਪਹਿਲਾਂ ਤਾਰਿਆਂ ਨਾਲ ਗੱਲਾਂ ਕਰਨ ਵਾਲੇ ਪਤੰਗਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀ ਹੁਣ 35/40 ਮੀਟਰ ਉਚਾਈ ਤੋਂ ਵੱਧ ਕੋਈ ਪਤੰਗ ਨਹੀਂ ਉੱਡਦਾ। ਕਿਉਂਕਿ ਉਦੋਂ ਤੱਕ ਕੋਈ ਨਾ ਕੋਈ ਪਤੰਗ ਕੱਟ ਦਿੰਦਾ ਹੈ ਤੇ ਆਈ ਬੋ- ਆਈ ਬੋ ਦਾ ਰੌਲਾ ਪੈ ਜਾਂਦਾ। ਠੀਕ ਉਵੇਂ ਹੀ ਜਿਵੇਂ ਅਸੀਂ ਕਿਸੇ ਦੀ ਤਰੱਕੀ , ਚੜ੍ਹਾਈ ਦੇਖ ਕੇ ਨਹੀਂ ਜਰਦੇ ਉਵੇਂ ਹੀ ਕਿਸੇ ਦੀ ਪਤੰਗ ਅਸਮਾਨੀ ਲਹਿਰਾਉਂਦੇ ਨਹੀਂ ਜਰਦੇ। ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨ ਲਈ ਆਪਣੀ ਲਕੀਰ ਨੂੰ ਵੱਡਾ ਨਹੀਂ ਕਰਦੇ ਬਲਕਿ ਦੂਜੇ ਦੀ ਲਕੀਰ ਮਿਟਾ ਕੇ ਛੋਟੀ ਕਰਨ ਲੱਗ ਪਏ। ਬਸੰਤ ਦਾ ਨਜਾਰਾ ਬਹੁਤ ਬਦਲ ਗਿਆ। ਕਿਸੇ