ਛੱਡੋ ਪਰ੍ਹੇ

 ਜੋ ਹੋਇਆ ਸੋ ਹੋਇਆ ਛੱਡੋ ਪਰ੍ਹੇ,

ਕੀ ਹੋਇਆ ਕਿੰਝ ਹੋਇਆ ਛੱਡੋ ਪਰ੍ਹੇ।

ਗਲੀ ਵਿੱਚੋਂ ਦੀ ਕੌਣ ਸੀ ਲੰਘਿਆ, 

ਕਿਉਂ  ਉਸਨੇ ਬੂਹਾ ਢੋਇਆ ਛੱਡੋ ਪਰ੍ਹੇ।

ਮਹਿਫ਼ਲਾਂ ਦੇ ਵਿਚ ਜਿਸਦੀ ਬਹਿਣੀ ਉੱਠਣੀ ਸੀ,

ਕਿਉਂ ਕੱਲ੍ਹਮਕੱਲਾ ਹੋਇਆ ਛੱਡੋ ਪਰ੍ਹੇ।

ਗੱਲ ਗੱਲ ਤੇ ਹੱਸ ਪੈਂਦਾ ਸੀ ਜੋ,

ਕਿਉਂ ਹੱਸਦਾ ਹੱਸਦਾ ਰੋਇਆ ਛੱਡੋ ਪਰ੍ਹੇ।

ਬੇਗੁਨਾਹ ਲੋਕ ਤਾਂ ਉਸਨੂੰ ਕਹਿੰਦੇ ਰਹੇ,

ਕਿਉਂ ਤਿਆਰ ਸਜਾ ਲਈ ਹੋਇਆ ਛੱਡੋ ਪਰ੍ਹੇ। 

ਦੁਨੀਆਂ ਸਿਰਨਾਵਾਂ ਪੁੱਛਦੀ ਉਸਦੇ ਕਾਤਲ ਦਾ,

ਉਸਨੇ ਕਿਸਦਾ ਨਾਮ ਲਕੋਇਆ ਛੱਡੋ ਪਰ੍ਹੇ। 

ਟੁੱਟੇ ਭੱਜੇ 'ਸ਼ਾਇਰ ਬੰਦੇ' ਦੀ ਅਰਥੀ ਹੈ,

ਕਿਧਰੇ ਕੋਈ 'ਸ਼ਿਵ" ਨੀ ਮੋਇਆ ਛੱਡੋ ਪਰ੍ਹੇ ।

ਜਗਸੀਰ ਸਿੰਘ ਉਗੋਕੇ 




टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ