संदेश

जुलाई, 2022 की पोस्ट दिखाई जा रही हैं

ਵਿਹਲੇ ਹਾਂ

चित्र
 ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਮ੍ਹਾਂ ਨਹੀਂ ਹੈ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਰੁੱਖਾਂ ਵਰਗਾ ਜੇਰਾ ਰੱਖਿਆ,  ਜੜ੍ਹ, ਪੱਤਾ ਕੀ ,ਤਣਾਂ ਨਹੀਂ ਹੈ। ਹੱਸਦੇ ਵੀ ਆਂ ਕਦੇ ਕਦੇ, ਗਮਾਂ ਦਾ ਬੱਦਲ ਘਣਾਂ ਨਹੀਂ ਹੈ। ਬਹੁਤ ਸੱਜਣ ਨੇ ਦਿਲਾਂ ਚ ਵਸਦੇ, ਰੋਂਦਿਆਂ ਨਾਲ ਕੋਈ ਜਣਾਂ ਨਹੀਂ ਹੈ। ਪੀਂਦੇ ਨਹੀਂ ਹਾਂ ਸੋਫੀ ਬੰਦੇ, ਨੈਣ ਪਿਲਾਉਣ ਮਨ੍ਹਾ ਨਹੀਂ ਹੈ। ਪਰਵਾਨੇ ਵਾਂਗੂੰ ਸੜ ਤਾਂ ਜਾਈਏ, ਪਰ  ਮਿਲੀ ਕੋਈ ਸ਼ਮ੍ਹਾਂ ਨਹੀਂ ਹੈ।  ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਵਾਂ ਨਹੀਂ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਜਗਸੀਰ ਸਿੰਘ ਉਗੋਕੇ 9878387150 Thewhrighter.blogspot.com