ਹਰ ਗੱਲ...



 ਹਰ ਗੱਲ ਦਿਲ ਤੇ ਲੈ ਜਾਂਦੇ ਹਾਂ,

 ਤਾਂ ਹੀ ਕੱਲੇ ਰਹਿ ਜਾਂਦੇ ਹਾਂ।

ਗਮ ਹੈ ਕਿ ਗਮ ਹੀ ਕਿਉਂ ਮਿਲਦੈ,
ਉਂਝ ਤਾਂ ਹਰ ਗਮ ਸਹਿ ਜਾਂਦੇ ਹਾਂ।

ਜਿਥੇ ਜੁੜੀਏ ਦਿਲ ਤੋਂ ਜੁੜੀਏ,
ਜਜ਼ਬਾਤਾਂ ਦੇ ਸੰਗ ਵਹਿ ਜਾਂਦੇ ਹਾਂ।

ਹੱਸ ਕੇ ਜੇ ਬੁਲਾਵੇ ਕੋਈ, 
ਉਹਦੇ ਅੱਗੇ ਢਹਿ ਜਾਂਦੇ ਹਾਂ।

ਝੂਠ ਬੋਲਣ ਦੀ ਆਦਤ ਨਹੀਂ,
ਸੱਚ ਕਹਿੰਦੇ ਕਹਿੰਦੇ, ਕਹਿ ਜਾਂਦੇ ਹਾਂ।

ਪਛਾਣ ਨਹੀਂ ਹੈ ਹਰ ਕਿਸੇ ਨੂੰ,
ਛੇਤੀ ਦਿਲਾਂ ਤੋਂ ਲਹਿ ਜਾਂਦੇ ਹਾਂ।

ਰਾਹੋਂ ਕੁਰਾਹੇ ਵੀ ਪਾ ਜਾਂਦੇ ਮਸਲੇ,
"ਖੁਦਾ" ਦੁਆਵਾਂ,  ਰਾਹੇ ਪੈ ਜਾਂਦੇ ਹਾਂ।


ਜਗਸੀਰ ਸਿੰਘ ਉਗੋਕੇ
9878387150



















टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ