संदेश

ਆਜ਼ਾਦੀ Independence Day

चित्र
ਆਜ਼ਾਦੀ Independence Day Happy Independence day ਦੱਦੂ! ਸਕੂਲ ਵੈਨ ਦੀ ਬਾਰੀ ਖੋਲ੍ਹ ਕੇ ਛਾਲ ਮਾਰਦਿਆਂ ਆਪਣੇ ਦਾਦਾ ਜੀ ਨੂੰ ਸਕੂਲ ਬੈਗ ਫੜਾਉਂਦਿਆਂ ਜੱਸੀ ਨੇ ਸਕੂਲੋਂ ਮਿਲਿਆ ਤਿਰੰਗਾ ਹੱਥ ਚ ਫੜਿਆ ਤੇ ਮੂਹਰੇ ਮੂਹਰੇ ਭੱਜ ਤੁਰਿਆ। ਪਰ ਸਰਵਣ ਸਿੰਘ ਨੂੰ ਅੱਜ ਜੱਸੀ ਦਾ ਸਕੂਲ ਬੈਗ ਖਾਸਾ ਭਾਰਾ ਲੱਗਣ ਲੱਗ ਗਿਆ। ਜੱਸੀ ਦਾ ਸਕੂਲ ਬੈਗ ਡਰਾਇੰਗ ਰੂਮ ਵਿੱਚ ਰੱਖ ਕੇ ਸਰਵਣ ਸਿਓਂ ਸਿੱਧਾ ਆਪਣੀ ਬੈਠਕ ਵਿੱਚ ਗਿਆ ਤੇ ਪੁਰਾਣਾ ਟਰੰਕ ਖੋਲ੍ਹ ਕੇ ਕੁਝ ਪੁਰਾਣੀਆਂ ਵਸਤਾਂ ਦੀ ਫਰੋਲਾ ਫਰਾਲੀ ਕਰਨ ਲੱਗ ਪਿਆ। ਲਾਲ ਸੁਰਖ ਅੱਖਾਂ ਦੇ ਬੂਹਿਆਂ ਤੇ ਮਣਾਂ ਮੂੰਹੀਂ ਪਾਣੀ ਭਰ ਗਿਆ ਪਰ ਸਰਵਣ ਸਿੰਘ ਨੇ ਇਕ ਤੁਪਕਾ ਵੀ ਡੁੱਲਣ ਨਾ ਦਿੱਤਾ।  ਉਧਰ ਸਰਵਣ ਸਿੰਘ ਦਾ ਪੋਤਰਾ ਜੱਸੀ ਆਪਣੇ ਦੱਦੂ ਨੂੰ ਲੱਭਦਾ ਉਹਦੇ ਪਿੱਛੇ ਹੀ ਆਣ ਖੜ੍ਹਿਆ ਸੀ ਤੇ ਉਸਦੇ ਹੱਥ ਵਿਚ ਫੜਿਆ ਪੁਰਾਣਾ ਜਿਹਾ ਕੱਪੜਾ ਦੇਖ ਕੇ ਪੁੱਛਿਆ , "ਦੱਦੂ ਇਹ ਕੀ ਹੈ।" ਹੰਝੂਆਂ ਨੂੰ ਲੱਗਿਆ ਬੰਨ੍ਹ ਖੁਰ ਗਿਆ ਤੇ ਸਰਵਣ ਸਿੰਘ ਉੱਚੀ ਧਾਹਾਂ ਮਾਰ ਰੋਣ ਲੱਗ ਪਿਆ।  ਜੱਸੀ ਡਰਦਾ ਹੋਇਆ ਭੱਜ ਕੇ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲੈ ਆਇਆ। ਸਰਵਣ ਸਿੰਘ ਅਜੇ ਵੀ ਰੋ ਰਿਹਾ ਸੀ।  ਸਰਵਣ ਸਿੰਘ ਦਾ ਪੁੱਤਰ ਨੇ ਆਪਣੇ ਬਾਪੂ ਨੂੰ ਪਹਿਲੀ ਵਾਰ ਇਸ ਤਰਾਂ ਰੋਂਦਾ ਦੇਖਿਆ ਸੀ। ਉਸ ਨੇ ਆਪਣੇ ਬਾਪੂ ਨੂੰ ਉਠਾਇਆ ਤੇ ਗਲ ਨਾਲ ਲੱਗ ਗਿਆ।  ਸਰਵਣ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਖੀਸੇ ਵਿਚੋਂ ਦੋ ਟਾਫੀਆਂ...

ਵਿਹਲੇ ਹਾਂ

चित्र
 ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਵਾਂ ਨਹੀਂ ਹੈ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਰੁੱਖਾਂ ਵਰਗਾ ਜੇਰਾ ਰੱਖਿਆ,  ਜੜ੍ਹ, ਪੱਤਾ ਕੀ ,ਤਣਾਂ ਨਹੀਂ ਹੈ। ਹੱਸਦੇ ਵੀ ਆਂ ਕਦੇ ਕਦੇ, ਗਮਾਂ ਦਾ ਬੱਦਲ ਘਣਾਂ ਨਹੀਂ ਹੈ। ਬਹੁਤ ਸੱਜਣ ਨੇ ਦਿਲਾਂ ਚ ਵਸਦੇ, ਰੋਂਦਿਆਂ ਨਾਲ ਕੋਈ ਜਣਾਂ ਨਹੀਂ ਹੈ। ਪੀਂਦੇ ਨਹੀਂ ਹਾਂ ਸੋਫੀ ਬੰਦੇ, ਨੈਣ ਪਿਲਾਉਣ ਮਨ੍ਹਾ ਨਹੀਂ ਹੈ। ਪਰਵਾਨੇ ਵਾਂਗੂੰ ਸੜ ਤਾਂ ਜਾਈਏ, ਪਰ  ਮਿਲੀ ਕੋਈ ਸ਼ਮ੍ਹਾਂ ਨਹੀਂ ਹੈ।  ਵਿਹਲੇ ਆਂ ਪਰ ਸਮਾਂ ਨਹੀਂ ਹੈ,  ਥੋੜਾ ਤਾਂ ਕੀ ਜਵਾਂ ਨਹੀਂ। ਜਾਮ ਜਿਹੀ ਹੈ ਜਿੰਦਗੀ ਥੋੜੀ, ਬਹੁਤੀ ਚਲਦੀ ਰਵਾਂ ਨਹੀਂ ਹੈ। ਜਗਸੀਰ ਸਿੰਘ ਉਗੋਕੇ 9878387150 Thewhrighter.blogspot.com 

ਟਿੱਬਿਆਂ ਦੇ ਪੁੱਤ

चित्र
        ਟਿੱਬਿਆਂ ਦੇ ਪੁੱਤ              ਟਿੱਬਿਆਂ ਦੇ ਪੁੱਤਾਂ ਆਖਿਰ  ,              ਟਿੱਬਿਆਂ ਚ ਰਲ ਹੀ ਜਾਣਾ ਸੀ।              ਸੂਰਜਾਂ ਦਿਆਂ ਵਾਰਸਾਂ ,              ਸ਼ਾਮਾਂ ਨੂੰ ਢਲ ਹੀ ਜਾਣਾ ਸੀ।              ਗਮ ਹੈ  ਕਿ ਬਹੁਤ ਕਾਹਲੀ ਕੀਤੀ,              ਅੱਜ ਵੀ ਗਏ ਓ, ਉਂਝ ਕੱਲ੍ਹ ਵੀ ਜਾਣਾ ਸੀ।              ਗਿਰਝਾਂ ਨੂੰ ਭਾਂਉਂਦਾ ਨਾ ਬਾਜਾਂ ਦਾ ਉੱਡਣਾ,              ਚਾਲਬਾਜਾਂ ਚਾਲ ਕੋਈ ਚੱਲ ਹੀ ਜਾਣਾ ਸੀ।              ਹਨੇਰੀ ਰਾਤ ਦੇ ਜੁਗਨੂੰ ਸੀ,              ਅਕਸਰ "ਸਰਕਾਰ" ਨੂੰ ਖਲ ਹੀ ਜਾਣਾ ਸੀ।              "ਪੰਜਾਬ" ਤੋਂ ਸ਼ੁਰੂ ਸਫਰ ਕੀਤਾ,              ਆਖਿਰ "ਅਨੰਦਪੁਰ" ਵੱਲ ਹੀ ਜਾਣਾ ਸੀ।        ...

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

चित्र
ਅਸੀਂ ਭੰਬਾ ਲੰਡਾ ਤੇ ਉਗੋਕੇ ਨੇ ਸਾਂਝੀ ਕ੍ਰਿਕੇਟ ਟੀਮ ਬਣਾਈ ਸੀ। ਪ੍ਰੀਤ ਨੂੰ ਅਸੀਂ ਕਪਤਾਨ ਬਣਾਇਆ ਹੋਇਆ ਸੀ। ਅਸੀਂ ਅਕਸਰ ਆਸ ਪਾਸ ਦੇ ਪਿੰਡ ਨਾਲ ਮੈਚ ਲਾਉਣ ਜਾਇਆ ਕਰਦੇ ਸੀ। ਅਕਸਰ ਘਰੋਂ ਰੋਜ ਸਕੂਟਰ,  ਮੋਟਰਸਾਈਕਲ ਨਹੀਂ ਮਿਲਦੇ ਸੀ। ਇਕ ਜਣੇਂ ਦੇ ਮੋਟਰਸਾਈਕਲ ਜਾਂ ਸਕੂਟਰ ਤੇ ਪੰਜ ਛੇ ਜਣੇਂ ਬੈਠ ਕੇ ਜਾਇਆ ਕਰਦੇ । ਕਈ ਵਾਰ ਦੂਹਰਾ ਗੇੜਾ ਵੀ ਲਾਉਣਾ ਪੈੰਦਾ। ਕੇਰਾਂ ਅਸੀਂ ਮੈਚ ਲਾਉਣ ਜਾਣਾ ਸੀ ਘੱਲ ਖੁਰਦ।  ਨਾਲ ਦੇ ਪਿੰਡ ਸ਼ੇਰਖਾਂ ਮੇਲਾ ਸੀ। ਇਸ ਕਰਕੇ ਜਿੰਨਾ ਕੋਲ ਸਕੂਟਰ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਘਰੋਂ ਜਵਾਬ ਮਿਲ ਗਿਆ।  ਹੁਣ ਸ਼ਾਮ ਨੂੰ ਮੈਚ ਵੀ ਜਰੂਰ ਲਾਉਣ ਜਾਣਾ ਸੀ।ਇਸ ਲਈ ਕਈ ਰਣਨੀਤੀਆਂ ਬਣਾਈਆਂ ਗਈਆਂ। ਪਰ ਆਖਿਰ ਕਪਤਾਨ ਦੀ ਰਣਨੀਤੀ ਅਪਣਾਈ ਗਈ।  ਅਸਲ ਵਿੱਚ ਕਪਤਾਨ ਉਸ ਸਮੇਂ ਵਿਆਹਿਆ ਹੋਇਆ ਸੀ ਤੇ ਉਸਦੇ ਵਿਚੋਲੇ ਭੰਬਾ ਲੰਡਾ ਦੇ ਹੀ ਸਨ । ਬਿਚੋਲਿਆਂ ਦਾ ਲੜਕਾ ਘੈਂਟ ਵੀ ਸਾਡਾ ਟੀਮ ਮੈਂਬਰ ਸੀ। ਉਹ ਲੈਂਡਲਾਈਨ ਦਾ ਜਮਾਨਾ ਸੀ। ਕਪਤਾਨ ਤੇ ਘੈਂਟ ਬਿਚੋਲੇ ਘਰੇ ਗਏ ਤੇ ਕਪਤਾਨ ਘਰ ਫੋਨ ਲਗਾਇਆ ਗਿਆ । ਕਪਤਾਨ ਦੀ ਘਰਵਾਲੀ ਆਪਣੇ ਪੇਕੇ ਪਿੰਡ ਗਈ ਹੋਈ ਸੀ।  ਕਪਤਾਨ ਨੇ ਅਵਾਜ ਬਦਲ ਕਿ ਆਪਣੇ ਘਰ ਫੋਨ ਲਾਇਆ ਉਧਰੋਂ ਮੰਮੀ ਨੇ ਫੋਨ ਚੁੱਕਿਆ।   ਹੈਲੋ, ਹਾਂ ਭਾਈ ਕੌਣ? "ਸਾਸਰੀਕਾਲ ਮਾਸੀ ਜੀ , ਮੈਂ ਭੋਲੂ ਆਲਿਓਂ ਬੋਲਦਾਂ"। "ਹਰਪ੍ਰੀਤ ਘਰ ਆ? "ਨਹੀਂ ਉਹ ਤਾਂ ਹੈਨੀ ਪੁੱਤ"। "ਮਾਸੀ ਜੀ ਸਾਡੇ ਰਿਸ਼ਤੇਦਾਰ ਆਏ ਬ...

ਕੱਚੇ ਅਧਿਆਪਕ (ਆਤਮ ਵਿਅੰਗ)

चित्र
 (ਅਗੇਤ ਮੁਆਫੀ) ਪਰਸੋਂ ਤੋਂ ਕੱਲ੍ਹ ਸ਼ਾਮ ਤੱਕ ਲਗਭਗ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ,  ਆਂਢੀ ਗੁਆਂਢੀ ਫੋਨ ਰਾਹੀਂ , ਵਟਸਅਪ, ਜਾਂ ਮਿਲ ਕੇ ਨਵੀਂ ਬਣੀ ਸਰਕਾਰ ਦੇ ਐਲਾਨ "ਕੱਚੇ ਮੁਲਾਜ਼ਮ ਕੀਤੇ ਪੱਕੇ" ਦੀ ਖਬਰ ਭੇਜ , ਦੱਸ ਕੇ ਵਧਾਈਆਂ ਮੂੰਹ ਤੇ ਮਾਰ ਕੇ ਪਾਰਟੀ ਦੀ ਖੈਰਾਤ ਮੰਗ ਚੁੱਕੇ ਸਨ। ਇਹ ਪਹਿਲੀ ਵਾਰ ਨਹੀਂ ਸੀ ਹੋ ਰਿਹਾ। ਇਸ ਤੋਂ ਪਹਿਲਾਂ ਪੁਰਾਣੀਆਂ ਸਰਕਾਰਾਂ ਸਾਨੂੰ ਪੱਕੇ ਕਰ ਚੁੱਕੀਆਂ ਸਨ ਤੇ ਰਿਸ਼ਤੇਦਾਰ , ਦੋਸਤ ਮਿੱਤਰ ਤੇ ਆਂਢੀ ਗੁਆਂਢੀ ਪਾਰਟੀ ਦਾ ਆਯੋਜਨ ਕਰਵਾ ਚੁੱਕੇ ਸਨ।  ਪਰ ਇਸ ਵਾਰ ਪੰਜਾਬ ਦੀ ਨਵੀਂ ਸਰਕਾਰ ਤੋਂ ਸਚਮੁੱਚ ਇਹ ਲੋਕ ਪਾਰਟੀ ਦਿਵਾਉਣ ਦੀ ਆਸ ਲਗਾਈ ਬੈਠੇ ਸਨ। ਪਰ ਸਾਨੂੰ ਇਸ ਦੀ ਆਸ ਨਹੀਂ ਸੀ। ਸਭ ਤੋਂ ਪਹਿਲਾਂ ਮੇਰੇ ਦੋਸਤ ਗੁੱਲੂ ਦਾ ਫੋਨ ਆਇਆ ਜੋ ਚਾਰ ਸਾਲ ਪਹਿਲਾਂ ਫੌਜ ਚੋਂ ਰਿਟਾਇਰਡ ਹੋ ਕੇ ਆਇਆ।  "ਹੈਲੋ" ਮਾਸਟਰ ਵਧਾਈਆਂ!  ਕਾਹਦੀਆਂ?! ਪੱਕੇ ਕਰਤਾ ਥੋਨੂੰ! ਭਗਵੰਤ ਮਾਨ ਨੇ। ਹੈਂ, ਮੈਨੂੰ ਪਤਾ ਨੀ ਲੱਗਿਆ ਯਾਰ !" ਮੈਂ ਹੱਸ ਕੇ ਆਖਿਆ। ਮੈਂ ਹੁਣੇ ਸੁਣਿਆ ਟੀਵੀ ਚ। ਅੱਛਾ! ਚੱਲ ਮੈਂ ਫਿਰੋਜ਼ਪੁਰ ਆਇਆਂ। ਆਕੇ ਕਰਦਾ ਗੱਲ। "ਚੱਲ ਚੰਗਾ ਪਾਰਟੀ ਫੜੀ ਆਈਂ"  ਓਕੇ ਪਰ. .. ਫੋਨ ਕੱਟਿਆ ਗਿਆ।  ਮੈਂ ਵਟਸਅਪ ਖੋਲਿਆ। ਸਾਰੇ ਗਰੁੱਪ ਸ਼ਾਂਤ ਸੀ। 😜 ਸ਼ਾਮ ਤੱਕ ਕਈ ਰਿਸ਼ਤੇਦਾਰ ਨਾਨਕਿਆਂ, ਸਹੁਰਿਆਂ, ਭਣਵਈਆਂ ਵਲੋਂ ਫੋਨ , ਮੈਸੇਜ ਆਂਉਦੇ ਰਹੇ ਤੇ ਮੈਂ ਟਾਲਮਟੋਲ ਕਰਦਾ ਰਿਹਾ ਬਾਦਲ ਵਾਂਗੂੰ।...

ਸਹੁਰਿਆਂ ਦਾ ਟੌਮੀ

चित्र
 ਮੇਰਾ ਇੱਕ ਮਿੱਤਰ ਆ ਜ਼ੈਲਦਾਰ। ਉਹਦੇ ਸਹੁਰੇ ਕਾਫੀ ਅਮੀਰ ਤੇ ਖਾਨਦਾਨੀ ਪਰਿਵਾਰ ਵਾਲੇ ਸਨ । ਕਾਫੀ ਖੁਲ੍ਹਾ ਘਰ ਤੇ ਵਿਹੜਾ ਸੀ। ਕਾਫੀ ਮੱਝਾਂ ਤੇ ਗਾਵਾਂ ਤਕੜਾ ਕੰਮ ਸੀ। ਦੋ ਚੰਗੀ ਨਸਲ ਦੇ ਵੱਡੇ ਵੱਡੇ ਕੁੱਤੇ ਰੱਖੇ ਸਨ। ਖੈਰ ਸਾਡਾ ਮਿੱਤਰ ਵੀ ਕਾਫੀ ਰਸੂਖਦਾਰ ਪਰਿਵਾਰ ਵਿਚੋਂ ਸੀ। ਜਦੋਂ  ਜ਼ੈਲਦਾਰ ਦਾ ਵਿਆਹ ਹੋਇਆ ਤਾਂ ਉਸ ਪਿਛੋਂ ਉਹ ਪਹਿਲੀ ਵਾਰ ਸਹੁਰੀਂ ਗਿਆ।  ਸਹੁਰਿਆਂ ਨੇ ਬੜੀ ਖਾਤਰਦਾਰੀ ਕੀਤੀ ਤੇ ਬਾਹਲਾ ਕਹਿਣ ਤੇ ਜ਼ੈਲਦਾਰ ਰਾਤ ਠਹਿਰਨ ਲਈ ਰੁਕ ਗਿਆ।   ਰਾਤ ਨੂੰ ਉਹਦੇ ਸਹੁਰਿਆਂ ਨੇ ਕੁੱਤੇ ਖੋਲ੍ਹ ਦਿੱਤੇ।  ਜ਼ੈਲਦਾਰ ਦੇ ਸਹੁਰੇ ਦੇ  ਕਹਿਣ ਤੇ ਉਹਨਾਂ ਨੇ ਇਕ ਕੁੱਤਾ ਬੰਨ੍ਹ ਦਿੱਤਾ ਤੇ ਦੂਸਰਾ ਕੋਠੇ ਉਪਰ ਚੜ੍ਹਾ ਕੇ ਦਰਵਾਜਾ ਬੰਦ ਕਰ ਦਿੱਤਾ ਤਾਂ ਕਿ ਰਾਤ ਨੂੰ ਪ੍ਰਾਹੁਣੇ ਨੂੰ ਉਠ ਕੇ ਜਾਣ ਆਉਣ ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਚਲੋ ਜ਼ੈਲਦਾਰ ਰਾਤ ਬਾਰਾਂ ਕੁ ਵਜੇ ਉੱਠ ਕੇ ਗੇਟ ਕੋਲ ਬਣੇ ਵਾਸ਼ਰੂਮ ਚ ਗਿਆ ਤਾਂ ਕੋਠੇ ਤੇ ਬੈਠਾ ਟੌਮੀ ਪਤਾ ਨਹੀਂ ਕਿਧਰ ਦੀ ਛਾਲ ਮਾਰ ਕੇ ਥੱਲੇ ਆ ਗਿਆ ਤੇ ਪ੍ਰਾਹੁਣੇ ਦੇ ਪਿੱਛੇ ਖੜ੍ਹ ਕੇ ਲੱਗਾ ਗਰਰਰਰ ਗਰਰਰਰ ਕਰਨ। ਉਧਰ ਪ੍ਰਾਹੁਣੇ ਦੇ ਵੀ ਹੋਸ਼ ਉੱਡ ਗਏ।  ਪਰ ਜ਼ੈਲਦਾਰ ਨੇ ਦਿਮਾਗ ਤੋਂ ਕੰਮ ਲਿਆ ਤੇ ਜਲਦੀ ਨਾਲ ਥੱਲੇ ਬੈਠ ਗਿਆ।  ਟੌਮੀ ਵੀ ਬੈਠ ਗਿਆ।  ਜ਼ੈਲਦਾਰ ਫਿਰ ਉੱਠਿਆ ਫਿਰ ਆਵਾਜ ਆਈ ਗਰਰਰਰ ਗਰਰਰਰ  ਜ਼ੈਲਦਾਰ ਫਿਰ ਬੈਠ ਗਿਆ।  ਹੁਣ ਅੱਧੀ ...

ਲਗਜ਼ਰੀ ਗੱਡੀ

चित्र
 ਕੇਰਾਂ ਮੈਂ ਤੇ ਮੇਰਾ ਦੋਸਤ ਲਾਦੇਨ ਆਪਣੇ ਮਿੱਤਰ ਦੀ ਸ਼ਾਦੀ ਤੇ ਜਾਣਾ ਸੀ ਬਾਘੇ ਆਲੇ।  ਮੇਰੇ ਕੋਲ ਮਾਰੂਤੀ ਕਾਰ ਸੀ ਤੇ ਲਾਦੇਨ ਕੋਲ ਜੈੱਨ । ਲਾਦੇਨ ਕਹਿੰਦਾ ਯਾਰ ਪੁਰਾਣੀਆਂ ਗੱਡੀਆਂ ਤੇ ਗਏ ਤਾਂ ਕੀ ਇੱਜਤ ਰਹੂ ਆਪਣੀ । ਕਹਿੰਦਾ ਜਾਣਾ ਤਾਂ ਲਗਜ਼ਰੀ ਗੱਡੀ ਤੇ ਜਾਣਾ ਨਹੀਂ ਤਾਂ ਬੱਸ ਤੇ ਚੱਲਾਂਗੇ। ਮੈਂ ਕਿਹਾ ਠੀਕ ਆ। ਕੁਝ ਦਿਨ ਮਗਰੋਂ ਲਾਦੇਨ ਦਾ ਫੋਨ ਆਇਆ ਗੱਡੀ ਪ੍ਰਬੰਧ ਹੋ ਗਿਆ ਤਿਆਰ ਰਹੀਂ। ਮੈਂ ਕਿਹਾ ਗੱਡੀ ਕਿਹੜੀ ਕਹਿੰਦਾ ਲਗਜ਼ਰੀ ਗੱਡੀ ਬਸ ਆਨੰਦ ਆ ਜਾਣਾ । ਮੈਂ ਕਿਹਾ ਫਿਰ ਤਾਂ ਮੈਨੂੰ ਕਾਲੀਆਂ ਐਨਕਾਂ ਵੀ ਮੰਗਣੀਆਂ ਪੈਣੀਆਂ। ਕਹਿੰਦਾ ਹਾਂ ਉਹ ਤਾਂ ਜਰੂਰੀ ਆ ਓਹਨਾਂ ਬਿਨਾਂ ਤਾਂ ਗੱਡੀ ਮੰਗਵੀਂ ਲੱਗੂ। ਮੈਂ ਕਿਹਾ ਤੂੰ ਦੋ ਐਨਕਾਂ ਦਾ ਪ੍ਰਬੰਧ ਕਰ ਮੈਂ ਦੋ ਬਲੈਜਰ ਪੁੱਛਦਾਂ । ਕਹਿੰਦਾ ਓਕੇ। ਚਲੋ ਜੀ ਐਨਕਾਂ, ਬਲੈਜਰ ਤੇ ਲਗਜ਼ਰੀ ਗੱਡੀ BMW ਕਿਆ ਬਾਤਾਂ। ਬਰਾਤ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਮੁੱਖ ਮਹਿਮਾਨ ਪਹੁੰਚ ਗਏ।  ਇਹਨਾਂ ਦੋ ਦਿਨਾਂ ਚ ਸਾਡੇ ਦੋਸਤ ਨੇ ਵੀ ਲਗਜ਼ਰੀ ਕਾਰ ਦੇ ਝੂਟੇ ਲਏ ਤਾਂ ਉਹ ਕਹਿੰਦਾ ਲਾੜਾ ਤਾਂ ਏਸੇ ਤੇ ਵਿਆਹ ਕੇ ਲਿਆਊ। ਬਰਾਤ ਤੋਂ ਇਕ ਦਿਨ ਪਹਿਲਾਂ ਗੱਡੀ ਡਿੱਗ ਤੋਂ ਧਵਾ ਕੇ ਸ਼ਿੰਗਾਰ ਲਈ ਗਈ।   ਅਸਲ ਵਿੱਚ ਇਹ ਗੱਡੀ ਸਾਡੇ ਇਕ ਹੋਰ ਮਿੱਤਰ ਦੀ ਸੀ ਜੋ ਆਪ ਕੈਨੇਡਾ ਗਿਆ ਹੋਇਆ ਸੀ। ਚਲੋ ਲਾੜਾ ਤਿਆਰ ਹੋਇਆ ਅਸੀਂ ਗੱਡੀ ਦਰਵਾਜੇ ਚ ਲਿਆ ਕੇ ਬੰਦ ਕਰ ਦਿੱਤੀ ਕਿ ਮੂਵੀ ਵਾਲੇ ਬਹੁਤ ਟਾਇਮ ਲਗਾ ਦਿੰਦੇ। ਲਾੜਾ ...