ਕੱਚੇ ਅਧਿਆਪਕ (ਆਤਮ ਵਿਅੰਗ)

 (ਅਗੇਤ ਮੁਆਫੀ)

ਪਰਸੋਂ ਤੋਂ ਕੱਲ੍ਹ ਸ਼ਾਮ ਤੱਕ ਲਗਭਗ ਸਾਰੇ ਰਿਸ਼ਤੇਦਾਰ, ਦੋਸਤ ਮਿੱਤਰ,  ਆਂਢੀ ਗੁਆਂਢੀ ਫੋਨ ਰਾਹੀਂ , ਵਟਸਅਪ, ਜਾਂ ਮਿਲ ਕੇ ਨਵੀਂ ਬਣੀ ਸਰਕਾਰ ਦੇ ਐਲਾਨ "ਕੱਚੇ ਮੁਲਾਜ਼ਮ ਕੀਤੇ ਪੱਕੇ" ਦੀ ਖਬਰ ਭੇਜ , ਦੱਸ ਕੇ ਵਧਾਈਆਂ ਮੂੰਹ ਤੇ ਮਾਰ ਕੇ ਪਾਰਟੀ ਦੀ ਖੈਰਾਤ ਮੰਗ ਚੁੱਕੇ ਸਨ। ਇਹ ਪਹਿਲੀ ਵਾਰ ਨਹੀਂ ਸੀ ਹੋ ਰਿਹਾ। ਇਸ ਤੋਂ ਪਹਿਲਾਂ ਪੁਰਾਣੀਆਂ ਸਰਕਾਰਾਂ ਸਾਨੂੰ ਪੱਕੇ ਕਰ ਚੁੱਕੀਆਂ ਸਨ ਤੇ ਰਿਸ਼ਤੇਦਾਰ , ਦੋਸਤ ਮਿੱਤਰ ਤੇ ਆਂਢੀ ਗੁਆਂਢੀ ਪਾਰਟੀ ਦਾ ਆਯੋਜਨ ਕਰਵਾ ਚੁੱਕੇ ਸਨ।  ਪਰ ਇਸ ਵਾਰ ਪੰਜਾਬ ਦੀ ਨਵੀਂ ਸਰਕਾਰ ਤੋਂ ਸਚਮੁੱਚ ਇਹ ਲੋਕ ਪਾਰਟੀ ਦਿਵਾਉਣ ਦੀ ਆਸ ਲਗਾਈ ਬੈਠੇ ਸਨ। ਪਰ ਸਾਨੂੰ ਇਸ ਦੀ ਆਸ ਨਹੀਂ ਸੀ।


ਸਭ ਤੋਂ ਪਹਿਲਾਂ ਮੇਰੇ ਦੋਸਤ ਗੁੱਲੂ ਦਾ ਫੋਨ ਆਇਆ ਜੋ ਚਾਰ ਸਾਲ ਪਹਿਲਾਂ ਫੌਜ ਚੋਂ ਰਿਟਾਇਰਡ ਹੋ ਕੇ ਆਇਆ। 

"ਹੈਲੋ" ਮਾਸਟਰ ਵਧਾਈਆਂ! 

ਕਾਹਦੀਆਂ?!

ਪੱਕੇ ਕਰਤਾ ਥੋਨੂੰ! ਭਗਵੰਤ ਮਾਨ ਨੇ।

ਹੈਂ, ਮੈਨੂੰ ਪਤਾ ਨੀ ਲੱਗਿਆ ਯਾਰ !" ਮੈਂ ਹੱਸ ਕੇ ਆਖਿਆ।

ਮੈਂ ਹੁਣੇ ਸੁਣਿਆ ਟੀਵੀ ਚ।

ਅੱਛਾ! ਚੱਲ ਮੈਂ ਫਿਰੋਜ਼ਪੁਰ ਆਇਆਂ। ਆਕੇ ਕਰਦਾ ਗੱਲ।

"ਚੱਲ ਚੰਗਾ ਪਾਰਟੀ ਫੜੀ ਆਈਂ" 

ਓਕੇ ਪਰ. .. ਫੋਨ ਕੱਟਿਆ ਗਿਆ। 

ਮੈਂ ਵਟਸਅਪ ਖੋਲਿਆ। ਸਾਰੇ ਗਰੁੱਪ ਸ਼ਾਂਤ ਸੀ। 😜

ਸ਼ਾਮ ਤੱਕ ਕਈ ਰਿਸ਼ਤੇਦਾਰ ਨਾਨਕਿਆਂ, ਸਹੁਰਿਆਂ, ਭਣਵਈਆਂ ਵਲੋਂ ਫੋਨ , ਮੈਸੇਜ ਆਂਉਦੇ ਰਹੇ ਤੇ ਮੈਂ ਟਾਲਮਟੋਲ ਕਰਦਾ ਰਿਹਾ ਬਾਦਲ ਵਾਂਗੂੰ। 

ਹਾਂ , ਸ਼ਾਇਦ ਆਜੇ ਸਾਡਾ ਵੀ ਵਿਚ! ਪੱਕਾ ਨੀ ਪਤਾ। ਲਿਸਟ ਨੀ ਆਈ  । ਕੁਝ ਦਿਨ ਬਾਅਦ ਪਤਾ ਲੱਗੂ।

ਕੁਝ ਦਿਨਾਂ ਬਾਅਦ ਗੱਲ ਸ਼ਾਂਤ ਹੋਈ ਸੁਖ ਦਾ ਸਾਹ ਆਇਆ। ਫਿਰ ਜਿੰਨ ਨਿਕਲਿਆ। ਫਿਰ  ਕੰਮ ਸ਼ੁਰੂ ਹੋਇਆ ਵਧਾਈਆਂ ਵਾਲਾ।

ਮੈਂ ਡਾਕਟਰ ਕੋਲ ਦਵਾਈ ਲੈਣ ਗਿਆ ਪਿੰਡ ਹੀ। ਉਹਨਾਂ ਦੇ ਦਿਹਾੜੀਆ ਲੱਗਾ ਪਿੰਡ ਦਾ ਈ ਮੁੰਡਾ। 

ਮਾਸਟਰ ਜੀ, ਵਧਾਈਆਂ! 

🙄 ਕਾਹਦੀਆਂ ਬਾਈ?

ਪੱਕੇ ਹੋਗੇ ਤੁਸੀਂ।

ਕੌਣ ਕਹਿੰਦਾ?😩

"ਲੈ ਸਾਰੇ ਕਹਿੰਦੇ। "

ਹਾਂ ਮਾਸਟਰ ਕਰ ਤਾਂ ਦਿੱਤਾ ਐਲਾਨ ਭਗਵੰਤ ਮਾਨ ਨੇ!

ਅੱਛਾ! ਮੈਨੂੰ ਨੀ ਪਤਾ 😥

ਦੋ ਦਿਨ ਇਹੀ ਕੰਮ ਚੱਲਿਆ। 

ਮੈਂ ਆਪਣੇ ਦੋਸਤ ਲਖਵਿੰਦਰ ਨੂੰ ਫੋਨ ਲਾਇਆ ਵਕੀਲ ਆ ਉਹ ਤੇ ਉਹਦਾ ਵੱਡਾ ਭਰਾ ਵੀ।

ਮੈਂ ਕਿਹਾ ਮਿਲਣਾ ਕਹਿੰਦਾ ਆਜਾ। ਮੈਂ 2008 ਤੋਂ ਸ਼ੁਰੂ ਹੋਇਆ ਤੇ 2022 ਤੇ ਆਕੇ ਰੁਕਿਆ । ਕਹਿੰਦਾ ਹੁਣ? ਮੈਂ ਕਿਹਾ ਕੇਸ ਕਰਨਾ !😠

ਕਹਿੰਦਾ ਕਾਹਦਾ।

ਮੈਂ ਕਿਹਾ ਮਾਨਹਾਨੀ ਦਾ।

ਕਿਸਤੇ ਕਰਨਾ ਰਿਸ਼ਤੇਦਾਰਾਂ ਤੇ।

ਮੈਂ ਕਿਹਾ ਕਾਹਨੂੰ ਉਹਨਾ ਤੇ। ਸਰਕਾਰ ਤੇ।

ਮਜਾਕ ਬਣਾਈ ਜਾਂਦੇ ਸਾਡਾ।

ਕਹਿੰਦਾ ਕਰ ਦਿੰਦੇ ਆਂ। ਫੀਸ ਵੱਡੇ ਭਰਾ ਨੂੰ ਨਾ ਦੇਵਾਂਗੇ।

ਖਰਚਾ ਥੋੜਾ ਈ ਹੋਣਾ।

ਮੈਂ ਕਿਹਾ ਕੋਈ ਨਾ ਜਿਹੜੇ ਮਾਨਹਾਨੀ ਦੇ ਮਿਲਣਗੇ ਉਹਦੇ ਚੋਂ 25 % ਤੇਰੇ।

ਅੱਗੋਂ ਹੱਸ ਕਿ ਆਂਹਦਾ। ਜਿਹੜਾ ਥੋਡਾ ਉਹਨਾਂ ਨੇ ਹਾਲ ਕੀਤਾ ਨਾ ਉਹਦੇ ਹਿਸਾਬ ਨਾਲ ਕੋਰਟ ਨੇ ਤੁਹਾਡੇ ਮਾਣ ਦੀ ਹਾਨੀ ਦਾ ਦੋ ਢਾਈ ਸੌ ਦੇਣਾ🤣🤣। ਉਹਦੇ 25% ਮੇਰਾ ਤੂੰ ਈ ਰੱਖ ਲਵੀਂ। ਬਸ ਮੈਨੂੰ ਪਾਰਟੀ ਕਰਦੀਂ।

🤣🤣 ਬਸ ਐਵੇਂ ਈ ਹਾਸੀਆਂ ਖੇਡੀਆਂ🤣🤣 

 



टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ