ਸਹੁਰਿਆਂ ਦਾ ਟੌਮੀ

 ਮੇਰਾ ਇੱਕ ਮਿੱਤਰ ਆ ਜ਼ੈਲਦਾਰ। ਉਹਦੇ ਸਹੁਰੇ ਕਾਫੀ ਅਮੀਰ ਤੇ ਖਾਨਦਾਨੀ ਪਰਿਵਾਰ ਵਾਲੇ ਸਨ । ਕਾਫੀ ਖੁਲ੍ਹਾ ਘਰ ਤੇ ਵਿਹੜਾ ਸੀ। ਕਾਫੀ ਮੱਝਾਂ ਤੇ ਗਾਵਾਂ ਤਕੜਾ ਕੰਮ ਸੀ। ਦੋ ਚੰਗੀ ਨਸਲ ਦੇ ਵੱਡੇ ਵੱਡੇ ਕੁੱਤੇ ਰੱਖੇ ਸਨ। ਖੈਰ ਸਾਡਾ ਮਿੱਤਰ ਵੀ ਕਾਫੀ ਰਸੂਖਦਾਰ ਪਰਿਵਾਰ ਵਿਚੋਂ ਸੀ।

ਜਦੋਂ  ਜ਼ੈਲਦਾਰ ਦਾ ਵਿਆਹ ਹੋਇਆ ਤਾਂ ਉਸ ਪਿਛੋਂ ਉਹ ਪਹਿਲੀ ਵਾਰ ਸਹੁਰੀਂ ਗਿਆ।  ਸਹੁਰਿਆਂ ਨੇ ਬੜੀ ਖਾਤਰਦਾਰੀ ਕੀਤੀ ਤੇ ਬਾਹਲਾ ਕਹਿਣ ਤੇ ਜ਼ੈਲਦਾਰ ਰਾਤ ਠਹਿਰਨ ਲਈ ਰੁਕ ਗਿਆ।  


ਰਾਤ ਨੂੰ ਉਹਦੇ ਸਹੁਰਿਆਂ ਨੇ ਕੁੱਤੇ ਖੋਲ੍ਹ ਦਿੱਤੇ।  ਜ਼ੈਲਦਾਰ ਦੇ ਸਹੁਰੇ ਦੇ  ਕਹਿਣ ਤੇ ਉਹਨਾਂ ਨੇ ਇਕ ਕੁੱਤਾ ਬੰਨ੍ਹ ਦਿੱਤਾ ਤੇ ਦੂਸਰਾ ਕੋਠੇ ਉਪਰ ਚੜ੍ਹਾ ਕੇ ਦਰਵਾਜਾ ਬੰਦ ਕਰ ਦਿੱਤਾ ਤਾਂ ਕਿ ਰਾਤ ਨੂੰ ਪ੍ਰਾਹੁਣੇ ਨੂੰ ਉਠ ਕੇ ਜਾਣ ਆਉਣ ਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਚਲੋ ਜ਼ੈਲਦਾਰ ਰਾਤ ਬਾਰਾਂ ਕੁ ਵਜੇ ਉੱਠ ਕੇ ਗੇਟ ਕੋਲ ਬਣੇ ਵਾਸ਼ਰੂਮ ਚ ਗਿਆ ਤਾਂ ਕੋਠੇ ਤੇ ਬੈਠਾ ਟੌਮੀ ਪਤਾ ਨਹੀਂ ਕਿਧਰ ਦੀ ਛਾਲ ਮਾਰ ਕੇ ਥੱਲੇ ਆ ਗਿਆ ਤੇ ਪ੍ਰਾਹੁਣੇ ਦੇ ਪਿੱਛੇ ਖੜ੍ਹ ਕੇ ਲੱਗਾ ਗਰਰਰਰ ਗਰਰਰਰ ਕਰਨ। ਉਧਰ ਪ੍ਰਾਹੁਣੇ ਦੇ ਵੀ ਹੋਸ਼ ਉੱਡ ਗਏ।  ਪਰ ਜ਼ੈਲਦਾਰ ਨੇ ਦਿਮਾਗ ਤੋਂ ਕੰਮ ਲਿਆ ਤੇ ਜਲਦੀ ਨਾਲ ਥੱਲੇ ਬੈਠ ਗਿਆ।  ਟੌਮੀ ਵੀ ਬੈਠ ਗਿਆ।  ਜ਼ੈਲਦਾਰ ਫਿਰ ਉੱਠਿਆ ਫਿਰ ਆਵਾਜ ਆਈ ਗਰਰਰਰ ਗਰਰਰਰ  ਜ਼ੈਲਦਾਰ ਫਿਰ ਬੈਠ ਗਿਆ।  ਹੁਣ ਅੱਧੀ ਰਾਤ ਜ਼ੈਲਦਾਰ ਨੂੰ ਆਪਣਾ ਕਮਰਾ ਵਿਹੜੇ ਚ ਬੈਠੇ ਨੂੰ ਕੰਨਿਆ ਕੁਮਾਰੀ ਜਿੰਨੀ ਦੂਰ ਲੱਗਣ ਲੱਗ ਪਿਆ।  

ਜ਼ੈਲਦਾਰ ਉਡੀਕਣ ਲੱਗਾ ਕਿ ਕੋਈ ਸਾਲਾ ਉਠ ਕੇ ਆਵੇ ਤੇ ਮੇਰਾ ਖਹਿੜਾ ਛਡਾਵੇ ਪਰ...। ਹੁਣ ਜ਼ੈਲਦਾਰ ਨੇ ਹੌਲੀ ਹੌਲੀ ਰੁੜ੍ਹ ਕੇ ਅੱਗੇ ਵਧਣਾ ਸ਼ੁਰੂ ਕੀਤਾ  । ਟੌਮੀ ਨੇ ਵੀ ਹੁਣ ਪ੍ਰਾਹੁਣੇ ਦਾ ਮਾਣ ਰੱਖਿਆ ਤੇ ਗਰਰਰ ਗਰਰਰ ਕਰਨ ਦੀ ਬਜਾਏ ਪਿਆਰ ਨਾਲ ਮੂੰਹ ਤੇ ਜੀਭਾਂ ਫੇਰਕੇ ਹੌਸਲਾ ਅਫਜਾਈ ਕੀਤੀ। ਜ਼ੈਲਦਾਰ ਕਹਿੰਦਾ ਮੈਨੂੰ ਏਦਾਂ ਲੱਗੇ ਜਿਵੇਂ ਮੈਰਾਥਨ ਦੌੜਾਕ ਨੂੰ ਉਹਦਾ ਕੋਚ ਪਿਆਰ ਨਾਲ ਦੌੜਨ ਦੇ ਗੁਰ ਸਿਖਾ ਰਿਹਾ ਹੋਵੇ।

ਜ਼ੈਲਦਾਰ ਆਖਿਰ ਟੌਮੀ ਤੋਂ ਪਿਆਰ ਲੈ ਕੇ ਆਪਣ ਮੈਰਾਥਨ ਦੌੜ ਪੂਰੀ ਕਰ ਹੀ ਗਿਆ ਤੇ ਸਿਰਹਾਣੇ ਪੀਣ ਲਈ ਰੱਖੇ ਗਏ ਪਾਣੀ ਦੇ ਜੱਗ ਨਾਲ ਮੂੰਹ ਹੱਥ ਧੋ ਕੇ ਬਿਸਤਰ ਤੇ ਲੇਟ ਗਿਆ। ਤੇ ਸਵੇਰੇ ਉਦੋਂ ਉੱਠਿਆ ਜਦੋਂ ਦੋਵੇਂ ਕੁੱਤੇ ਬੰਨ੍ਹ ਦਿੱਤੇ ਗਏ।  ਪਰ ਪ੍ਰਾਹੁਣੇ ਦੀ ਰਾਤ ਦੀ ਕਹਾਣੀ ਜਾਂ ਤਾਂ ਕੁੱਤਾ ਜਾਣਦਾ ਸੀ ਜਾਂ ਪਰਾਹੁਣਾ। 

ਸਹੁਰਿਆਂ ਤੋਂ ਵਿਦਾਈ ਲੈਣ ਵੇਲੇ ਸੱਸ ਮਾਂ ਦੇ "ਦੁਬਾਰਾ ਕਦੋਂ ਆਉਗੇ " ਪੁੱਛਿਆ ਗਿਆ ਤਾਂ ਜ਼ੈਲਦਾਰ ਕਹਿੰਦਾ ਜਿੰਨੀ ਦੇਰ ਆਹ ਕੁੱਤੇ  ਏਥੇ ਉਨੀ ਦੇਰ ਨੀ ਆਉਂਦਾ ਪਰਾਹੁਣਾ। 

टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ