संदेश

ਸਹੁਰਿਆਂ ਦਾ ਟੌਮੀ

चित्र
 ਮੇਰਾ ਇੱਕ ਮਿੱਤਰ ਆ ਜ਼ੈਲਦਾਰ। ਉਹਦੇ ਸਹੁਰੇ ਕਾਫੀ ਅਮੀਰ ਤੇ ਖਾਨਦਾਨੀ ਪਰਿਵਾਰ ਵਾਲੇ ਸਨ । ਕਾਫੀ ਖੁਲ੍ਹਾ ਘਰ ਤੇ ਵਿਹੜਾ ਸੀ। ਕਾਫੀ ਮੱਝਾਂ ਤੇ ਗਾਵਾਂ ਤਕੜਾ ਕੰਮ ਸੀ। ਦੋ ਚੰਗੀ ਨਸਲ ਦੇ ਵੱਡੇ ਵੱਡੇ ਕੁੱਤੇ ਰੱਖੇ ਸਨ। ਖੈਰ ਸਾਡਾ ਮਿੱਤਰ ਵੀ ਕਾਫੀ ਰਸੂਖਦਾਰ ਪਰਿਵਾਰ ਵਿਚੋਂ ਸੀ। ਜਦੋਂ  ਜ਼ੈਲਦਾਰ ਦਾ ਵਿਆਹ ਹੋਇਆ ਤਾਂ ਉਸ ਪਿਛੋਂ ਉਹ ਪਹਿਲੀ ਵਾਰ ਸਹੁਰੀਂ ਗਿਆ।  ਸਹੁਰਿਆਂ ਨੇ ਬੜੀ ਖਾਤਰਦਾਰੀ ਕੀਤੀ ਤੇ ਬਾਹਲਾ ਕਹਿਣ ਤੇ ਜ਼ੈਲਦਾਰ ਰਾਤ ਠਹਿਰਨ ਲਈ ਰੁਕ ਗਿਆ।   ਰਾਤ ਨੂੰ ਉਹਦੇ ਸਹੁਰਿਆਂ ਨੇ ਕੁੱਤੇ ਖੋਲ੍ਹ ਦਿੱਤੇ।  ਜ਼ੈਲਦਾਰ ਦੇ ਸਹੁਰੇ ਦੇ  ਕਹਿਣ ਤੇ ਉਹਨਾਂ ਨੇ ਇਕ ਕੁੱਤਾ ਬੰਨ੍ਹ ਦਿੱਤਾ ਤੇ ਦੂਸਰਾ ਕੋਠੇ ਉਪਰ ਚੜ੍ਹਾ ਕੇ ਦਰਵਾਜਾ ਬੰਦ ਕਰ ਦਿੱਤਾ ਤਾਂ ਕਿ ਰਾਤ ਨੂੰ ਪ੍ਰਾਹੁਣੇ ਨੂੰ ਉਠ ਕੇ ਜਾਣ ਆਉਣ ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਚਲੋ ਜ਼ੈਲਦਾਰ ਰਾਤ ਬਾਰਾਂ ਕੁ ਵਜੇ ਉੱਠ ਕੇ ਗੇਟ ਕੋਲ ਬਣੇ ਵਾਸ਼ਰੂਮ ਚ ਗਿਆ ਤਾਂ ਕੋਠੇ ਤੇ ਬੈਠਾ ਟੌਮੀ ਪਤਾ ਨਹੀਂ ਕਿਧਰ ਦੀ ਛਾਲ ਮਾਰ ਕੇ ਥੱਲੇ ਆ ਗਿਆ ਤੇ ਪ੍ਰਾਹੁਣੇ ਦੇ ਪਿੱਛੇ ਖੜ੍ਹ ਕੇ ਲੱਗਾ ਗਰਰਰਰ ਗਰਰਰਰ ਕਰਨ। ਉਧਰ ਪ੍ਰਾਹੁਣੇ ਦੇ ਵੀ ਹੋਸ਼ ਉੱਡ ਗਏ।  ਪਰ ਜ਼ੈਲਦਾਰ ਨੇ ਦਿਮਾਗ ਤੋਂ ਕੰਮ ਲਿਆ ਤੇ ਜਲਦੀ ਨਾਲ ਥੱਲੇ ਬੈਠ ਗਿਆ।  ਟੌਮੀ ਵੀ ਬੈਠ ਗਿਆ।  ਜ਼ੈਲਦਾਰ ਫਿਰ ਉੱਠਿਆ ਫਿਰ ਆਵਾਜ ਆਈ ਗਰਰਰਰ ਗਰਰਰਰ  ਜ਼ੈਲਦਾਰ ਫਿਰ ਬੈਠ ਗਿਆ।  ਹੁਣ ਅੱਧੀ ...

ਲਗਜ਼ਰੀ ਗੱਡੀ

चित्र
 ਕੇਰਾਂ ਮੈਂ ਤੇ ਮੇਰਾ ਦੋਸਤ ਲਾਦੇਨ ਆਪਣੇ ਮਿੱਤਰ ਦੀ ਸ਼ਾਦੀ ਤੇ ਜਾਣਾ ਸੀ ਬਾਘੇ ਆਲੇ।  ਮੇਰੇ ਕੋਲ ਮਾਰੂਤੀ ਕਾਰ ਸੀ ਤੇ ਲਾਦੇਨ ਕੋਲ ਜੈੱਨ । ਲਾਦੇਨ ਕਹਿੰਦਾ ਯਾਰ ਪੁਰਾਣੀਆਂ ਗੱਡੀਆਂ ਤੇ ਗਏ ਤਾਂ ਕੀ ਇੱਜਤ ਰਹੂ ਆਪਣੀ । ਕਹਿੰਦਾ ਜਾਣਾ ਤਾਂ ਲਗਜ਼ਰੀ ਗੱਡੀ ਤੇ ਜਾਣਾ ਨਹੀਂ ਤਾਂ ਬੱਸ ਤੇ ਚੱਲਾਂਗੇ। ਮੈਂ ਕਿਹਾ ਠੀਕ ਆ। ਕੁਝ ਦਿਨ ਮਗਰੋਂ ਲਾਦੇਨ ਦਾ ਫੋਨ ਆਇਆ ਗੱਡੀ ਪ੍ਰਬੰਧ ਹੋ ਗਿਆ ਤਿਆਰ ਰਹੀਂ। ਮੈਂ ਕਿਹਾ ਗੱਡੀ ਕਿਹੜੀ ਕਹਿੰਦਾ ਲਗਜ਼ਰੀ ਗੱਡੀ ਬਸ ਆਨੰਦ ਆ ਜਾਣਾ । ਮੈਂ ਕਿਹਾ ਫਿਰ ਤਾਂ ਮੈਨੂੰ ਕਾਲੀਆਂ ਐਨਕਾਂ ਵੀ ਮੰਗਣੀਆਂ ਪੈਣੀਆਂ। ਕਹਿੰਦਾ ਹਾਂ ਉਹ ਤਾਂ ਜਰੂਰੀ ਆ ਓਹਨਾਂ ਬਿਨਾਂ ਤਾਂ ਗੱਡੀ ਮੰਗਵੀਂ ਲੱਗੂ। ਮੈਂ ਕਿਹਾ ਤੂੰ ਦੋ ਐਨਕਾਂ ਦਾ ਪ੍ਰਬੰਧ ਕਰ ਮੈਂ ਦੋ ਬਲੈਜਰ ਪੁੱਛਦਾਂ । ਕਹਿੰਦਾ ਓਕੇ। ਚਲੋ ਜੀ ਐਨਕਾਂ, ਬਲੈਜਰ ਤੇ ਲਗਜ਼ਰੀ ਗੱਡੀ BMW ਕਿਆ ਬਾਤਾਂ। ਬਰਾਤ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਮੁੱਖ ਮਹਿਮਾਨ ਪਹੁੰਚ ਗਏ।  ਇਹਨਾਂ ਦੋ ਦਿਨਾਂ ਚ ਸਾਡੇ ਦੋਸਤ ਨੇ ਵੀ ਲਗਜ਼ਰੀ ਕਾਰ ਦੇ ਝੂਟੇ ਲਏ ਤਾਂ ਉਹ ਕਹਿੰਦਾ ਲਾੜਾ ਤਾਂ ਏਸੇ ਤੇ ਵਿਆਹ ਕੇ ਲਿਆਊ। ਬਰਾਤ ਤੋਂ ਇਕ ਦਿਨ ਪਹਿਲਾਂ ਗੱਡੀ ਡਿੱਗ ਤੋਂ ਧਵਾ ਕੇ ਸ਼ਿੰਗਾਰ ਲਈ ਗਈ।   ਅਸਲ ਵਿੱਚ ਇਹ ਗੱਡੀ ਸਾਡੇ ਇਕ ਹੋਰ ਮਿੱਤਰ ਦੀ ਸੀ ਜੋ ਆਪ ਕੈਨੇਡਾ ਗਿਆ ਹੋਇਆ ਸੀ। ਚਲੋ ਲਾੜਾ ਤਿਆਰ ਹੋਇਆ ਅਸੀਂ ਗੱਡੀ ਦਰਵਾਜੇ ਚ ਲਿਆ ਕੇ ਬੰਦ ਕਰ ਦਿੱਤੀ ਕਿ ਮੂਵੀ ਵਾਲੇ ਬਹੁਤ ਟਾਇਮ ਲਗਾ ਦਿੰਦੇ। ਲਾੜਾ ...

ਮੈਂ ਇਕ ਖੂਹ ਹਾਂ

चित्र
 "ਮੈਂ ਇਕ ਖੂਹ ਹਾਂ, ਇਕ ਬੁੱਢਾ ਤੇ ਸੁੱਕਾ ਖੂਹ।         ਕਦੇ ਮੈਂ ਜਲ ਦਾਤਾ ਸੀ,         ਮਿੱਠਾ ਜਲ ਦਾਤਾ,        ਜਲ ਜੋ ਜੀਵਨ ਦਾਤਾ। ਲੋਕਾਂ ਦੀ ਮਹਿਫਲ ਦਾ ਕੇਂਦਰ ਸੀ ਮੈਂ, ਖੁਸ਼ੀਆਂ ਤੇ ਰੌਣਕ ਦਾ ਘਰ ਸੀ ਮੈਂ। ਗਵਾਹ ਸੀ ਮੈਂ ਹੁਸਨ ਇਸ਼ਕ ਦੇ ਮਿਲਣ ਦਾ, ਚੋਰੀ ਚੋਰੀ ਅੱਖੀਆਂ ....... ਲੜਨ ਦਾ, ਹਨੇਰੇ ਤੱਕ ਮੇਰੇ ਮੂੰਹ ਤੇ ਬੈਠ, ਗੱਲਾਂ ਕਰਦੇ ਯਾਰਾਂ ਲਈ ਜੀਣ ਦਾ, ਯਾਰਾਂ ਲਈ ਮਰਨ ਦਾ।          ਪਾਣੀ ਭਰਦੀਆਂ ਮੁਟਿਆਰਾਂ ਦੀ ਰੌਣਕ,          ਝਾਂਜਰ ਦੇ ਛਣਕਾਰਾਂ ਦੀ ਰੌਣਕ,          ਅੱਖਾਂ ਸੇਕਦੇ ਕੀਮਿਆਂ ਦੀ ਭਰਮਾਰਾਂ ਦੀ ਰੌਣਕ,         ਤਾਸ਼ ਖੇਡਦੇ ਬਾਬਿਆਂ ਦੀ ਜਿੱਤਾਂ ਹਾਰਾਂ ਦੀ ਰੌਣਕ,         ਕਿਧਰੇ ਬੱਚਿਆਂ ਦੇ ਕਿਲਕਾਰਾਂ ਦੀ ਰੌਣਕ। ਪਰ ਅੱਜ ਮੈਂ ਇਕੱਲਾ ਹਾਂ, ਉਦਾਸਾ ਹਾਂ। ਕਦੇ ਮੈਂ ਪਿਆਸ ਬੁਝਾਉਂਦਾ ਸੀ, ਅੱਜ ਖੁਦ ਪਿਆਸਾ ਹਾਂ।                  ਅੱਜ ਮੇਰੇ ਕੋਲ ਕੋਈ ਨਹੀਂ ਆਉਂਦਾ,                   ਮੈਂ ਅਵਾਜ਼ਾਂ ਦਿੰਦਾ ਹਾਂ,        ...
चित्र
 ਚਮਕਦੇ ਨੇ ਤਾਰੇ ਬੜੇ, ਪਿੱਛੇ ਹਨੇਰਾ ਕਿੰਨਾ ਹੋਵੇਗਾ। ਚੀਕਦੀ ਲੁਕਾਈ ਸਾਰੀ, ਹਾਕਮ ਇਹਦਾ ਭੈੜਾ ਕਿੰਨਾ ਹੋਵੇਗਾ। ਬੰਬ ਚੱਲਦੇ ਨੇ ਵਿੱਚ ਅਦਾਲਤਾਂ, ਸੋਚੋ ਤਾਂ ਕਾਨੂੰਨ ਬਹਿਰਾ ਕਿੰਨਾ। ਅੱਖਾਂ ਵਿਚੋਂ ਹੰਝੂ ਵਹਿਣ ਲੱਗੇ! ਜਖ਼ਮ ਭਲਾ ਗਹਿਰਾ ਕਿੰਨਾ ਹੋਵੇਗਾ। ਭੁਗਤੇਗਾ ਸਜਾ ਆਪਣੇ ਹਿੱਸੇ ਦੀ ਹਰ ਸ਼ਖਸ਼,  ਗੁਨਾਹਗਾਰ ਜਿਹੜਾ , ਜਿਹੜਾ ਜਿੰਨਾ ਹੋਵੇਗਾ। ਇਕੱਲਾ ਹੀ ਰਿਹਾ ਸਾਰੀ ਉਮਰ ਉਹ, ਤੰਗ ਉਹਦੇ ਦਿਲ ਵਾਲਾ ਵਿਹੜਾ ਕਿੰਨਾ ਹੋਵੇਗਾ।

ਪੰਜਾਬ ਵਿੱਚ ਹੋ ਰਹੀ ਘਟੀਆ ਰਾਜਨੀਤੀ

चित्र
 ਇਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਦੌਰ ਸਿਖਰ ਤੇ ਹੈ। ਚੋਣਾਂ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੀ "ਸੇਵਾ" ਲਈ ਆਪਣੇ ਦਲਾਂ ਵਿੱਚ ਦਲ ਬਦਲ ਕਰ ਰਹੀਆਂ ਹਨ।  ਖੇਤੀਬਾੜੀ ਕਾਲੇ ਕਾਨੂੰਨ ਆਉਣ ਤੋਂ ਬਾਅਦ ਚੱਲੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ ਖੇਤਰ ਵਿੱਚ ਬਹੁਤ ਵੱਡਾ ਫੇਰਬਦਲ ਕੀਤਾ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਉਹਨਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਦਿਖਾਈ।  ਰਾਜਨੀਤਕ ਦਲ ਨੁੱਕੜ ਮੀਟਿੰਗ ਕਰਨ ਲਈ ਤਰਸਦੇ ਨਜ਼ਰ ਆਏ। ਲੋਕਾਂ ਦੇ ਸਵਾਲਾਂ ਤੋਂ ਡਰਦੇ ਰਾਜਨੀਤਕ ਲੋਕ ਘਰਾਂ ਵਿੱਚ ਬੰਦ ਹੋ ਗਏ।  ਪਰ ਅਚਾਨਕ ਪ੍ਰਧਾਨ ਮੰਤਰੀ ਦੁਆਰਾ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਫਿਰ  ਰੌਣਕਾਂ ਲੱਗੀਆਂ।  ਇਸ ਸਮੇਂ ਪੰਜਾਬ ਵਿੱਚ ਦਲ ਬਦਲੀ ਦੀ ਗੰਦੀ ਰਾਜਨੀਤੀ ਸਿਖਰਾਂ ਤੇ ਹੈ। ਹਰ ਇੱਕ ਪਾਰਟੀ ਦੇ ਲੀਡਰ ਆਪਣੇ-ਆਪ ਨੂੰ ਦੂਸਰੀ ਪਾਰਟੀ ਵਿਚ ਜਾ ਕੇ ਗੰਗਾ ਨਹਾਤੇ ਸਾਬਿਤ ਕਰਨ ਵਿਚ ਲੱਗੇ ਹਨ।  ਪੰਜਾਬ ਵਿਚ ਜਿਸ ਪਾਰਟੀ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਸੀ ਕਾਲੇ ਕਾਨੂੰਨ ਵਾਪਸ ਹੋਣ ਉਪਰੰਤ  ਪੰਜਾਬ ਦੀ ਸਿਆਸਤ ਵਿੱਚ ਚੰਗਾ ਰਸੂਖ਼ ਰੱਖਣ ਵਾਲੇ ਲੀਡਰ ਜਾਂ ਤਾਂ ਉਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜਾਂ ਆਪਣੀ ਪਾਰਟੀ ਬਣਾ ਕੇ ੳਹਨਾਂ ਨਾਲ ਗਠਜੋੜ...

ਕੱਚੇ ਅਧਿਆਪਕਾਂ ਦਾ ਸ਼ੋਸ਼ਣ

चित्र
 ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਸਰਕਾਰੀ ਸਕੀਮਾਂ ਅਧੀਨ ਕੰਮ ਕਰਦੇ ਹਜਾਰਾਂ ਵਲੰਟੀਅਰ ਕੱਚੇ ਅਧਿਆਪਕਾਂ ਦਾ ਲਗਾਤਾਰ ਪਿਛਲੇ 18 ਸਾਲਾਂ ਵੱਖ ਵੱਖ ਸਰਕਾਰਾਂ ਦੌਰਾਨ ਸ਼ੋਸ਼ਣ ਹੋਇਆ ਤੇ ਹੁਣ ਤੱਕ ਹੋ ਰਿਹਾ।ਇਹਨਾਂ ਵਿਚ ਸਿਖਿਆ ਪਰੋਵਾਇਡਰ ਅਧਿਆਪਕ,  ਈਜੀਐਸ ਅਧਿਆਪਕ, ਆਈਈਵੀ ਅਧਿਆਪਕ,  ਐਸਟੀਆਰ ਆਦਿ ਅਧਿਆਪਕ ਯੂਨੀਅਨਾਂ ਲਗਾਤਾਰ ਸਰਕਾਰਾਂ ਨਾਲ ਸੰਘਰਸ਼ ਕਰਦੇ ਆ ਰਹੇ ਹਨ।  ਆਪਣੀਆਂ ਸਕੂਲਾਂ ,ਵਿਦਿਆਰਥੀਆਂ , ਸਰਕਾਰ ਅਤੇ ਮਹਿਕਮੇ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀਆਂ ਨੌਕਰੀਆਂ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਇਸ ਲਈ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ, ਮਰਨ ਵਰਤ, ਰੋਡ ਜਾਮ ਵਰਗੇ ਅਨੇਕਾਂ ਐਕਸ਼ਨ ਕਰਦਿਆਂ ਕਈ ਕੱਚੇ ਅਧਿਆਪਕ ਮੌਤ ਦੇ ਮੂੰਹ ਜਾ ਚੁੱਕੇ ਹਨ।  ਸਰਕਾਰੀ ਸਕੂਲਾਂ ਵਿੱਚ ਇਹ ਅਧਿਆਪਕ 6 ਤੋਂ 10 ਹਜ਼ਾਰ ਰੁਪਏ ਦੇ ਨਿਗੁਣੇ  ਮਾਨ ਭੱਤੇ ਤੇ ਕੰਮ ਕਰਦੇ ਹਨ। ਇੰਨੀ ਘੱਟ ਤਨਖ਼ਾਹ ਹੋਣ ਦੇ ਬਾਵਜੂਦ ਇਹ ਅਧਿਆਪਕ ਸਕੂਲਾਂ ਵਿੱਚ ਪੜ੍ਹਾ ਰਹੇ ਬਾਕੀ ਸਰਕਾਰੀ ਪੱਕੇ ਅਧਿਆਪਕਾਂ ਦੇ ਬਰਾਬਰ ਹੀ ਕੰਮ ਕਰਦੇ ਹਨ ਜਿੰਨਾ ਦੀ ਤਨਖ਼ਾਹ ਇਹਨਾਂ ਅਧਿਆਪਕਾਂ ਤੋਂ ਲਗਭਗ 10 ਤੋਂ 20 ਗੁਣਾ ਜਿਆਦਾ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਇਹ ਅਧਿਆਪਕ ਸਰਕਾਰੀ ਅਧਿਆਪਕ ਵਾਂਗ ਮਿਡ ਡੇ ਮੀਲ,  ਜਮਾਤ ਇੰਚਾਰਜ,  ਸਕੂਲ ਸਕੱਤਰ ਦਾ ਕੰਮ ਵੀ ਕਰਦੇ ਹਨ।...

ਹਾਦਸੇ

चित्र
 ਕੁਝ ਇਸ ਤਰਾਂ ਹੁੰਦੇ ਰਹੇ ਨੇ ਜਿੰਦਗੀ ਚ' ਹਾਦਸੇ,    ਤੜਫਦੀ ਰਹੀ ਰੂਹ ਖੁਸ਼ੀਆਂ ਦੇ ਵਾਸਤੇ।    ਜਿਸਮਾਂ ਨੂੰ ਜਿਸਮ ਤਾਂ ਮਿਲਦੇ ਬਹੁਤ ਸੀ,      ਟੋਲਦੇ ਰਹੇ ਅਸੀਂ ਤਾਂ ਰੂਹਾਂ ਦੇ ਰਾਬਤੇ।    ਹੱਥ ਚ' ਲੈ ਕੇ ਛੱਤਰੀ ਬੈਠੇ ਹਾਂ ਜਿਸ ਲਈ,        ਉੱਡਣਾ ਉਹ ਸਿੱਖ ਗਏ ਨੇ 'ਕਾਸ਼ ਤੇ।     ਕੁਝ ਅਧੂਰੇ ਚਾਅ ਜੋ ਸੀਨੇ ਦੱਬ ਲਏ,     ਹਾਸੇ ਵੀ ਨਾ ਕੋਲ ਸਾਡੇ ਬਚੇ ਸਾਬਤੇ।    ਲਾਲ ਡੋਰੇ ਬਣ ਗਏ ਅੱਖਾਂ ਚ' ਰਤਜਗੇ,     ਕਿਸ ਨੇ ਡਾਕਾ ਮਾਰਿਐ ਸਾਡੇ ਖਾਬ ਤੇ।    ਖੰਜਰ ਉਹ ਭੁੱਲ ਗਿਆ ਸੀਨੇ ਚ' ਮੇਰੇ , ਲਕੋ ਲਵਾਂ ਕਿਤੇ ਦਾਗ ਲੱਗੇ ਨਾ ਉਸਦੀ ਸ਼ਾਖ ਤੇ। ਸਾੜ ਦੇਣਾ ਲਾਸ਼ ਮੇਰੀ ਉਸਦੇ ਆਉਣ ਤੋਂ ਪਹਿਲਾਂ,   ਖੁੱਲ੍ਹਜੇ ਨਾ ਅੱਖ ਫਿਰ ਉਸਦੀ ਆਵਾਜ ਤੇ।   ਬੁਝੇ ਕੋਲੇ ਫਿਰ ਅੰਗਾਰ ਬਣ ਜਾਣਗੇ,  ਡੁੱਲੵ ਗਏ ਜੇ ਹੰਝੂ ਉਹਦੇ ਮੇਰੀ ਰਾਖ਼ ਤੇ।