ਚਮਕਦੇ ਨੇ ਤਾਰੇ ਬੜੇ,

ਪਿੱਛੇ ਹਨੇਰਾ ਕਿੰਨਾ ਹੋਵੇਗਾ।

ਚੀਕਦੀ ਲੁਕਾਈ ਸਾਰੀ,

ਹਾਕਮ ਇਹਦਾ ਭੈੜਾ ਕਿੰਨਾ ਹੋਵੇਗਾ।

ਬੰਬ ਚੱਲਦੇ ਨੇ ਵਿੱਚ ਅਦਾਲਤਾਂ,

ਸੋਚੋ ਤਾਂ ਕਾਨੂੰਨ ਬਹਿਰਾ ਕਿੰਨਾ।

ਅੱਖਾਂ ਵਿਚੋਂ ਹੰਝੂ ਵਹਿਣ ਲੱਗੇ!

ਜਖ਼ਮ ਭਲਾ ਗਹਿਰਾ ਕਿੰਨਾ ਹੋਵੇਗਾ।


ਭੁਗਤੇਗਾ ਸਜਾ ਆਪਣੇ ਹਿੱਸੇ ਦੀ ਹਰ ਸ਼ਖਸ਼, 

ਗੁਨਾਹਗਾਰ ਜਿਹੜਾ , ਜਿਹੜਾ ਜਿੰਨਾ ਹੋਵੇਗਾ।

ਇਕੱਲਾ ਹੀ ਰਿਹਾ ਸਾਰੀ ਉਮਰ ਉਹ,

ਤੰਗ ਉਹਦੇ ਦਿਲ ਵਾਲਾ ਵਿਹੜਾ ਕਿੰਨਾ ਹੋਵੇਗਾ।





टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ