ਪੰਜਾਬ ਵਿੱਚ ਹੋ ਰਹੀ ਘਟੀਆ ਰਾਜਨੀਤੀ

 ਇਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਦੌਰ ਸਿਖਰ ਤੇ ਹੈ। ਚੋਣਾਂ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੀ "ਸੇਵਾ" ਲਈ ਆਪਣੇ ਦਲਾਂ ਵਿੱਚ ਦਲ ਬਦਲ ਕਰ ਰਹੀਆਂ ਹਨ। 

ਖੇਤੀਬਾੜੀ ਕਾਲੇ ਕਾਨੂੰਨ ਆਉਣ ਤੋਂ ਬਾਅਦ ਚੱਲੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ ਖੇਤਰ ਵਿੱਚ ਬਹੁਤ ਵੱਡਾ ਫੇਰਬਦਲ ਕੀਤਾ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਉਹਨਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਦਿਖਾਈ।  ਰਾਜਨੀਤਕ ਦਲ ਨੁੱਕੜ ਮੀਟਿੰਗ ਕਰਨ ਲਈ ਤਰਸਦੇ ਨਜ਼ਰ ਆਏ। ਲੋਕਾਂ ਦੇ ਸਵਾਲਾਂ ਤੋਂ ਡਰਦੇ ਰਾਜਨੀਤਕ ਲੋਕ ਘਰਾਂ ਵਿੱਚ ਬੰਦ ਹੋ ਗਏ।  ਪਰ ਅਚਾਨਕ ਪ੍ਰਧਾਨ ਮੰਤਰੀ ਦੁਆਰਾ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਫਿਰ  ਰੌਣਕਾਂ ਲੱਗੀਆਂ। 


ਇਸ ਸਮੇਂ ਪੰਜਾਬ ਵਿੱਚ ਦਲ ਬਦਲੀ ਦੀ ਗੰਦੀ ਰਾਜਨੀਤੀ ਸਿਖਰਾਂ ਤੇ ਹੈ। ਹਰ ਇੱਕ ਪਾਰਟੀ ਦੇ ਲੀਡਰ ਆਪਣੇ-ਆਪ ਨੂੰ ਦੂਸਰੀ ਪਾਰਟੀ ਵਿਚ ਜਾ ਕੇ ਗੰਗਾ ਨਹਾਤੇ ਸਾਬਿਤ ਕਰਨ ਵਿਚ ਲੱਗੇ ਹਨ।  ਪੰਜਾਬ ਵਿਚ ਜਿਸ ਪਾਰਟੀ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਸੀ ਕਾਲੇ ਕਾਨੂੰਨ ਵਾਪਸ ਹੋਣ ਉਪਰੰਤ  ਪੰਜਾਬ ਦੀ ਸਿਆਸਤ ਵਿੱਚ ਚੰਗਾ ਰਸੂਖ਼ ਰੱਖਣ ਵਾਲੇ ਲੀਡਰ ਜਾਂ ਤਾਂ ਉਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜਾਂ ਆਪਣੀ ਪਾਰਟੀ ਬਣਾ ਕੇ ੳਹਨਾਂ ਨਾਲ ਗਠਜੋੜ ਕਰ ਰਹੇ ਹਨ।  ਹਰ ਇਕ ਪਾਰਟੀ ਦੂਸਰੀ ਪਾਰਟੀ ਚੋਂ ਆਏ ਲੀਡਰ ਨੂੰ ਆਉਂਦਿਆਂ ਸਾਰ ਟਿਕਟ ਦੇ ਕੇ ਉਸਨੂੰ ਬੇਦਾਗ ਦਾ ਸਰਟੀਫਿਕੇਟ ਦੇਣ ਵਿਚ ਢਿੱਲ ਨਹੀਂ ਕਰ ਰਹੀਆਂ। ਦਲ ਬਦਲੀ ਦਾ ਏਨਾ ਅਸਰ ਹੈ ਕਿ ਇਕ ਪਾਰਟੀ ਤੋਂ ਟਿਕਟ ਮਿਲ ਜਾਣ ਦੇ ਬਾਵਜੂਦ ਦੂਸਰੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ।


ਇਸ ਵਾਰ ਪੰਜਾਬ ਵਿੱਚ ਅਨੇਕਾਂ ਪਾਰਟੀਆਂ ਆਪਣੇ-ਆਪ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਦੇ ਦਾਅਵੇਦਾਰ ਮੰਨ ਰਹੀਆਂ ਹਨ।  ਪਰ ਅਸਲ ਵਿੱਚ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਇਕ ਨਵੀਂ ਸਰਕਾਰ ਦੇ ਸੰਕਲਪ ਵੱਲ ਦੇਖ ਰਹੇ ਹਨ ਪਰ ਪੰਜਾਬ ਵਿਚ ਜਿਸ ਤਰਾਂ ਦੀ ਸਿਆਸਤ ਚੱਲ ਰਹੀ ਹੈ ਉਸ ਤੋਂ ਇਸ ਤਰਾਂ ਲੱਗਦਾ ਹੈ ਕਿ ਇਸ ਸਮੇਂ ਪੰਜਾਬ ਇਕ ਬਹੁਤ ਹੀ ਘਟੀਆ ਤੇ ਖਤਰਨਾਕ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੈ।

ਆਖਿਰ ਪੰਜਾਬ ਦੇ ਇਹ ਰਾਜਨੀਤਕ ਲੋਕ  ਦਲ ਬਦਲੀ ਕਿਉਂ ਕਰ ਰਹੇ ਹਨ?... ਪੰਜਾਬ ਦੇ ਅਸਲ ਮੁੱਦੇ ਕਿੱਥੇ?next


टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ