संदेश

ਦੀਵਾਲੀ ਦੇ ਦੀਪ

चित्र
  ਹੋਜੇ ਦੂਰ ਹਨ੍ਹੇਰਾ ਕਿਧਰੇ, ਇੱਕ ਦੀਪ ਜਗਾਈਏ ਵਿੱਚ ਮਨਾਂ ਦੇ। ਰਿਸ਼ਤਿਆਂ ਦਾ ਮੋਹ ਨਿੱਘਾ ਹੋਜੇ, ਇੱਕ ਦੀਪ ਜਗਾਈਏ ਵਿੱਚ ਘਰਾਂ ਦੇ। ਇੱਕ ਬਨੇਰੇ ਇੱਕ ਕੰਧੀ ਕੌਲੀਂ, ਇੱਕ ਦੀਪ ਜਗਾਈਏ ਨਾਮ ਗੁਰਾਂ ਦੇ। ਇੱਕ ਜੋ ਪੰਛੀ ਕੈਦ 'ਚ ਬੈਠੇ, ਇੱਕ ਦੀਪ ਜਗਾਈਏ ਆਜ਼ਾਦ ਪਰਾਂ ਤੇ। ਇੱਕ ਜੋ ਬਾਪੂ ਦੀ ਬੈਠਕ ਘਰ ਦੀ ਨੁੱਕਰੇ, ਇੱਕ ਦੀਪ ਜਗਾਈਏ ਅਨਾਥ ਸਰਾਂ ਤੇ। ਇੱਕ ਦੀਪ ਸ਼ਹੀਦਾਂ ਦੇ ਨਾਮ ਦਾ, ਇੱਕ ਦੀਪ ਜਗਾਈਏ ਕਸ਼ਮੀਰ ਹੜਾਂ ਤੇ। ਇੱਕ ਦੀਪ ਜੋ ਕੋਇਲ ਪਹਾੜੀਂ ਕੂਕੇ, ਇੱਕ ਦੀਪ ਜਗਾਈਏ ਜੋ ਸੜੇ ਥਲਾਂ ਤੇ। ਇੱਕ ਦੀਪ ਨਿਕੰਮੀਆਂ ਸਰਕਾਰਾਂ ਲਈ, ਇੱਕ ਦੀਪ ਜਗਾਈਏ ਬੇਰੁਜ਼ਗਾਰ ਦਲਾਂ ਤੇ। ਇੱਕ ਦੀਪ  ਅੰਨਦਾਤਾ ਦੇ ਲਈ, ਇੱਕ ਦੀਪ ਜਗਾਈਏ ਹੋਏ ਖੁੰਢੇ ਹਲਾਂ ਤੇ। ਇੱਕ ਦੀਪ "ਸੀਰੇ" ਇਹਨਾਂ ਕਲਮਾਂ ਦੇ ਲਈ, ਲਿਖਣ ਜ਼ੋ ਇਹ ਬਿਨ  ਵਲਾਂ ਦੇ। ਜਗਸੀਰ ਸਿੰਘ ਉੱਗੋਕੇ

ਸੜਕਾਂ ਉੱਤੇ ਰੁਲ ਰਿਹੈ ਕਿਸਾਨ

चित्र
  ਕਿਉਂ ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ, ਤੁਸੀਂ ਵੀ ਕੀ ਮਾਰਿਐ ਹਾਅ ਦਾ ਨਾਅਰਾ। ਭੁੱਖਾਂ ਕੱਟ ਕੱਟ ਕੇ ਢਿੱਡ ਭਰਦਾ ਜੱਗ ਦਾ, ਮਿਹਨਤ ਕਰਕੇ ਖਾਂਦਾ ਇਹ ਬੰਦਾ ਰੱਬ ਦਾ। ਹਰੀ ਕ੍ਰਾਂਤੀ ਸਰਕਾਰਾਂ ਲਈ ਲੈ ਕੇ ਆਇਆ, ਪਰ ਸਰਕਾਰਾਂ ਨੇ ਮਿਹਨਤ ਦਾ ਮੁੱਲ ਨਾ ਪਾਇਆ। ਫਸਲਾਂ ਦੀ ਲੁੱਟ ਤਾਂ ਹੁਣ ਤੱਕ ਹੁੰਦੀ ਆਈ, ਤਾਂ ਹੀ ਤਾਂ ਕਿਸਾਨ ਹੁੰਦਾ ਗਿਆ ਕਰਜ਼ਾਈ। ਗਲ ਇਹਦੇ ਨੂੰ ਫਾਹੇ ਮਿਲਦੇ, ਸਾਹਾਂ ਨੂੰ ਸਲਫਾਸਾਂ। ਖੇਤੀਂ ਫਸਲਾਂ ਬੀਜੀਆਂ, ਤੇ ਉੱਠੀਆਂ ਲਾਸ਼ਾਂ। ਇਹਦੇ ਹਾਸੇ ਸਭ ਨੂੰ ਰੜਕਦੇ, ਪਰ ਹੰਝੂ ਕਿਸੇ ਨਾ ਤੱਕੇ। ਮੁੱਲ ਫਸਲਾਂ ਦੇ ਸੌਖੇ ਲਾਉਣੇ, ਬੜੇ ਔਖੇ ਮੋੜਨੇ ਨੱਕੇ। ਪੈਰੀਂ ਵਿਆਈਆਂ ਪਾਟੀਆਂ, ਤੇ ਉਦਾਸਾ ਚਿਹਰਾ। ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ

चित्र
 ਖੇਤੀਬਾੜੀ ਆਰਡੀਨੈਂਸ ਭਾਵੇਂ ਹੁਣ ਕਾਨੂੰਨ ਬਣ ਚੁੱਕੇ ਹਨ। ਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਜ਼ੋ ਸੰਘਰਸ਼ ਸ਼ੁਰੂ ਕੀਤਾ ਸੀ ਉਸ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਵਾਰ ਨਾਂਹ ਅਤੇ ਦੂਸਰੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਦਿੱਲੀ ਜਾਇਆ ਗਿਆ। ਪਰ ਹਮੇਸ਼ਾ ਦੀ ਤਰ੍ਹਾਂ ਦਿੱਲੀ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬਿਨਾਂ ਕਿਸੇ ਮੰਤਰੀ ਦੇ ਚਲਦੀ ਮੀਟਿੰਗ ਵਿਚੋਂ ਵਾਕ ਆਊਟ ਕਰ ਦਿੱਤਾ ਗਿਆ। ਪਹਿਲੀ ਮੀਟਿੰਗ ਬੇਸਿੱਟਾ ਰਹੀ ਹੈ। ਭਾਵੇਂ ਕਿ ਇਸ ਸੰਘਰਸ਼ ਨੂੰ ਲੜਦਿਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਮੰਜ਼ਿਲ ਬਹੁਤ ਦੂਰ ਹੈ। ਇਸ ਲੜਾਈ ਬਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਲੜਾਈ ਲੰਬੀ ਚੱਲੇਗੀ ਕਿਉਂਕਿ ਇਹ ਇੱਕ ਬਹੁਤ ਮਹੱਤਵਪੂਰਨ ਲੜਾਈ ਹੈ ਅਤੇ ਸਾਹਮਣਾ ਤਾਨਾਸ਼ਾਹੀ ਕੇਂਦਰ ਸਰਕਾਰ ਨਾਲ ਹੈ।ਹੋ ਵੀ ਇਹੀ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਅਜੇ ਤੱਕ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਗਿਆ। ਸਗੋਂ ਆਪਣੇ ਕਾਨੂੰਨ ਨੂੰ ਸਹੀ ਕਰਾਰ ਦੇ ਕੇ ਆਪਣੇ ਮੰਤਰੀਆਂ ਨੂੰ ਪੰਜਾਬ ਵਿੱਚ ਕਿਸਾਨਾਂ ਨੂੰ ਕਾਨੂੰਨ...

ਖੇਤੀਬਾੜੀ ਆਰਡੀਨੈਂਸ ਖਿਲਾਫ਼ ਪੰਜਾਬ ਦਾ ਸੰਘਰਸ਼

चित्र
ਪੰਜਾਬ ਨੇ ਹੁਣ ਤੱਕ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ। ਪੰਜਾਬ ਨੇ ਬਹੁਤ ਸਾਰੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਸੰਘਰਸ਼ਾਂ ਵਿੱਚ ਕਿਸੇ ਦੁਸ਼ਮਣ ਨੇ ਨਹੀਂ ਕਰਾਇਆ ਸਗੋਂ ਜਦੋਂ ਵੀ ਹਾਰ ਹੋਈ ਆਪਣੇ ਹੀ ਲੋਕਾਂ ਦੇ ਗ਼ਦਾਰੀ ਕਾਰਨ ਹੋਈ।  ਇੱਕ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਪਿਛੋਂ ਅੰਗਰੇਜ਼ਾਂ ਨਾਲ ਹੋਏ ਯੁੱਧ ਵਿਚ ਖ਼ਾਲਸਾ ਫੌਜ ਦੀ ਬਹਾਦਰੀ ਨਾਲ ਲੜ੍ਹਨ ਦੇ ਬਾਵਜੂਦ ਹੋਈ ਹਾਰ ਬਾਰੇ ਲਿਖਿਆ ਹੈ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਪੰਜਾਬ ਅੱਜ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ਼ ਕੇਂਦਰ ਸਰਕਾਰ ਨਾਲ ਵੱਡੀ ਲੜਾਈ ਲੜ੍ਹ ਰਿਹਾ ਹੈ। ਇਸ ਸੰਘਰਸ਼ ਵਿਚ ਬੱਚੇ ਤੋਂ ਲੈਕੇ ਬਜ਼ੁਰਗ, ਕਿਸਾਨ ਤੇ ਮਜ਼ਦੂਰ, ਦਿਹਾੜੀਦਾਰ,ਵਕੀਲ, ਗੀਤਕਾਰ, ਗਾਇਕ,ਸਮਾਜ ਸੇਵੀ ਬੁੱਧੀਜੀਵੀ, ਸਾਹਿਤਕਾਰ , ਅਧਿਆਪਕ ਵਰਗ, ਵਿਦਿਆਰਥੀ, ਹਿੰਦੂ, ਮੁਸਲਮਾਨ ,ਸਿੱਖ ,ਇਸਾਈ  ਮੁੱਕਦੀ ਗੱਲ ਸਾਰਾ ਪੰਜਾਬ ਸੜਕਾਂ ਤੇ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਸ਼ਾਹ ਮੁਹੰਮਦ ਦੀ ਉਹ ਆਖ਼ਰੀ ਤੁੱਕ ਅੱਜ ਵੀ ਡਰਾ ਰਹੀ ਹੈ। ਕਿਸਾਨਾਂ ਨੇ ਹੁਣ ਤੱਕ ਆਪਣੇ ਹੱਕਾਂ ਲਈ ਬਹੁਤ ਸੰਘਰਸ਼ ਕੀਤਾ ਹੈ। ਆਪਣੇ ਤਰੀਕੇ ਨਾਲ ਕੀਤਾ ਹੈ। ਕੁਝ ਜਿੱਤਾਂ ਵੀ ਪ੍ਰਾਪਤ ਕੀਤੀਆਂ। ਕਿਸਾਨ ਜਥੇਬੰਦੀਆਂ ਵੀ ਇਕੱਤੀ ਥਾਈਂ ਵੰਡੀਆਂ ਗਈਆਂ।ਪਰ ਅੱਜ ਇਕੱਠੀਆਂ ਹੋ ਕੇ ਸੰਘਰਸ਼ ਵਿਚ ਲੜ੍ਹ ਰਹੀਆਂ ਹਨ। ਬਹੁਤ...

ਦਿੱਲੀ ਬੇਈਮਾਨ ਹੋ ਗਈ

चित्र
  ਕਦੇ ਜਵਾਨੀ ਤੇ ਕਦੇ ਪਾਣੀ ਤੇ, ਕਦੇ ਇਤਿਹਾਸ ਤੇ ਕਦੇ ਬਾਣੀ ਤੇ,  ਹਮਲੇ ਲੁਕਵੇਂ ਸੀ ਹੁਣ ਸ਼ਰੇਆਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। ਤੇਰੀ ਹਵਾ ਨੂੰ ਗੰਧਲਾ ਕਰ ਰਹੀ, ਤੇਰੇ ਪਾਣੀ ਚ ਜ਼ਹਿਰਾਂ ਘੋਲ ਰਹੀ, ਔਖਾ ਹੋਜੂ ਜੇ ਘੋੜੀ ਬੇਲਗਾਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। ਇਹ ਤੇਰੀਆਂ ਫਸਲਾਂ ਖਾ ਜਾਣੀਆਂ, ਇਹ ਤੇਰੀਆਂ ਨਸਲਾਂ ਖਾ ਜਾਣੀਆਂ, ਉਦੋਂ ਜਾਗਾਂਗੇ ਜਦੋਂ ਜ਼ਮੀਨ ਨਿਲਾਮ ਹੋ ਗਈ, ਉੱਠ ਜਾਗ ਪੰਜਾਬ ਸਿਹਾਂ ਦਿੱਲੀ ਬੇਈਮਾਨ ਹੋ ਗਈ। https://amzn.to/33nApc9

ਖੇਤੀਬਾੜੀ ਆਰਡੀਨੈਂਸ : ਪੰਜਾਬ ਦੀ ਅਣਖ ਨੂੰ ਵੰਗਾਰ

चित्र
 ਕਿਹਾ ਜਾਂਦਾ ਹੈ ਕਿ ਪੰਜਾਬ ਦੇ ''ਜੰਮਿਆਂ ਨੂੰ ਨਿੱਤ ਮੁਹਿੰਮਾਂ'' । ਪੰਜਾਬ ਨੇ ਹਮੇਸ਼ਾ ਭਾਰਤ ਵਿਚ ਆਉਣ ਵਾਲੇ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਬਹਾਦਰੀ ਨਾਲ ਮੁਕਾਬਲਾ ਕੀਤਾ। ਜਦੋਂ ਵੀ ਕੋਈ ਹਮਲਾਵਰ ਪੰਜਾਬ ਦੇ ਰਸਤਿਓਂ ਭਾਰਤ ਵੱਲ ਵਧਿਆ ਪੰਜਾਬੀ ਲੋਕ ਹਿੱਕ ਤਾਣ ਕੇ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਹਨ। ਬਾਬੇ ਨਾਨਕ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਵਾਰ ਦੁਸ਼ਮਣਾਂ ਦੇ ਵਾਰਾਂ ਦਾ ਸਾਹਮਣਾ ਕੀਤਾ।ਕਿਸੇ ਸਮੇਂ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਫੈਲਿਆ ਹੋਇਆ ਸੀ। ਇਸ ਲਈ ਅਨੇਕਾਂ ਮਾਰਾਂ ਸਹਿੰਦਾ ਹੋਇਆ ਪੰਜਾਬ ਸਿਮਟ ਕੇ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ। ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਲਈ ਪੰਜਾਬ ਨੇ 95% ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਸਮੇਂ ਅੰਗਰੇਜ਼ਾਂ ਦੇ ਅਲੱਗ ਦੇਸ਼ ਅਤੇ ਪਾਕਿਸਤਾਨ ਨਾਲ ਨਾ ਹੋਣ ਦਾ ਫ਼ੈਸਲਾ ਕਰਕੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ। ਆਜ਼ਾਦੀ ਤੋਂ ਫੌਰਨ ਬਾਅਦ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਜ਼ੁਰਮ ਪੇਸ਼ਾ ਕੌਮ ਕਹਿ ਕੇ ਕੀਤੇ ਵਾਅਦਿਆਂ ਤੋਂ ਮੁਨਕਰ ਹੋਣ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਗੁੱਝੀਆਂ ਅਤੇ ਪ੍ਰਤੱਖ ਸੱਟਾਂ ਸਹਿ ਕੇ ਵੀ ਆਪਣੇ ਆਪ ਨੂੰ ਪੈਰਾਂ ਸਿਰ ਕੀਤਾ ਹੈ।1966 ਵਿਚ ਪੰਜਾਬ ਦੇ ਫਿਰ ਟੋਟੇ ਕਰ ਦਿੱਤੇ ਗਏ। ਆਜ਼ਾਦੀ ਤੋਂ ਬਾਅਦ ਵੀ ਪੰਜਾਬ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਿਆ। ਭਾਵੇਂ ਉ...

ਸੌਖੇ ਸ਼ਬਦਾਂ ਵਿਚ ਖੇਤੀਬਾੜੀ ਆਰਡੀਨੈਂਸ ਅਤੇ ਆਮ ਲੋਕਾਂ ਤੇ ਪ੍ਰਭਾਵ

चित्र
 ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸ ਜਿਹੜੇ ਕੇ ਰਾਜ ਸਭਾ ਅਤੇ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ ਕਾਨੂੰਨ ਬਣ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਇਸਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਇਸਦਾ ਵਿਰੋਧ ਹੋ ਰਿਹਾ ਹੈ। ਉਥੇ ਹੀ ਕੇਂਦਰ ਸਰਕਾਰ ਅਤੇ ਭਾਜਪਾ ਪੱਖੀ ਲੋਕ ਇਸ ਕਾਨੂੰਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਨਹੀਂ ਥੱਕਦੇ। ਪੰਜਾਬ ਵਿੱਚ ਇਸ ਬਿੱਲ ਨੇ ਸਾਰੇ ਸਿਆਸੀ ਪਾਰਟੀਆਂ ਵਿਚ ਭੁਚਾਲ ਲਿਆਂਦਾ। ਅਕਾਲੀ ਦਲ ਬਾਦਲ ਜਿਹੜੀ ਕਿ ਭਾਜਪਾ ਦੀ ਭਾਈਵਾਲੀ ਪਾਰਟੀ ਸੀ ਵਲੋਂ ਬਿੱਲ ਲੋਕ ਸਭਾ ਵਿਚ ਪੇਸ਼ ਹੋਣ ਤੋਂ ਪਹਿਲਾਂ ਲੋਕਾਂ ਨੂੰ ਬਿੱਲ ਦੇ ਫਾਇਦੇ ਦੱਸੇ ਕੇ ਸਮਝਾਉਂਦੇ ਦੇਖਿਆ ਗਿਆ ਉਥੇ ਹੀ ਅਚਾਨਕ ਬਿੱਲ ਦਾ ਵਿਰੋਧ ਕੀਤਾ ਗਿਆ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ। ਇਥੇ ਹੀ ਬਸ ਨਹੀਂ ਅਕਾਲੀ ਦਲ ਭਾਜਪਾ ਨਾਲ ਆਪਣਾ ਗਠਜੋੜ ਵੀ ਤੋੜ ਦਿੰਦਾ ਹੈ। ਉਧਰ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਆਪ ਨੂੰ ਕਿਸਾਨਾਂ ਦੇ ਖੜ੍ਹੇ ਹੋਣ ਦਾ ਦਾਅਵਾ ਕਰਦਿਆਂ ਬਿੱਲ ਦਾ ਕਰੜਾ ਵਿਰੋਧ ਕੀਤਾ ਗਿਆ ਭਾਵੇਂ ਕਿ ਲੋਕ ਇਹਨਾਂ ਸਿਆਸੀ ਪਾਰਟੀਆਂ ਦਾ ਇਹ ਸਿਆਸੀ ਸਟੰਟ ਹੀ ਸਮਝਦੇ ਹਨ। ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਇਸ ਸਮੇਂ ਪੰਜਾਬ ਵਿੱਚ ਇੱਕ ਅੰਦੋਲਨ ਦਾ ਰ...