ਖੇਤੀਬਾੜੀ ਆਰਡੀਨੈਂਸ ਖਿਲਾਫ਼ ਪੰਜਾਬ ਦਾ ਸੰਘਰਸ਼

ਪੰਜਾਬ ਨੇ ਹੁਣ ਤੱਕ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ। ਪੰਜਾਬ ਨੇ ਬਹੁਤ ਸਾਰੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਨੂੰ ਸੰਘਰਸ਼ਾਂ ਵਿੱਚ ਕਿਸੇ ਦੁਸ਼ਮਣ ਨੇ ਨਹੀਂ ਕਰਾਇਆ ਸਗੋਂ ਜਦੋਂ ਵੀ ਹਾਰ ਹੋਈ ਆਪਣੇ ਹੀ ਲੋਕਾਂ ਦੇ ਗ਼ਦਾਰੀ ਕਾਰਨ ਹੋਈ। 


ਇੱਕ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਪਿਛੋਂ ਅੰਗਰੇਜ਼ਾਂ ਨਾਲ ਹੋਏ ਯੁੱਧ ਵਿਚ ਖ਼ਾਲਸਾ ਫੌਜ ਦੀ ਬਹਾਦਰੀ ਨਾਲ ਲੜ੍ਹਨ ਦੇ ਬਾਵਜੂਦ ਹੋਈ ਹਾਰ ਬਾਰੇ ਲਿਖਿਆ ਹੈ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।


ਪੰਜਾਬ ਅੱਜ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ਼ ਕੇਂਦਰ ਸਰਕਾਰ ਨਾਲ ਵੱਡੀ ਲੜਾਈ ਲੜ੍ਹ ਰਿਹਾ ਹੈ। ਇਸ ਸੰਘਰਸ਼ ਵਿਚ ਬੱਚੇ ਤੋਂ ਲੈਕੇ ਬਜ਼ੁਰਗ, ਕਿਸਾਨ ਤੇ ਮਜ਼ਦੂਰ, ਦਿਹਾੜੀਦਾਰ,ਵਕੀਲ, ਗੀਤਕਾਰ, ਗਾਇਕ,ਸਮਾਜ ਸੇਵੀ ਬੁੱਧੀਜੀਵੀ, ਸਾਹਿਤਕਾਰ , ਅਧਿਆਪਕ ਵਰਗ, ਵਿਦਿਆਰਥੀ, ਹਿੰਦੂ, ਮੁਸਲਮਾਨ ,ਸਿੱਖ ,ਇਸਾਈ  ਮੁੱਕਦੀ ਗੱਲ ਸਾਰਾ ਪੰਜਾਬ ਸੜਕਾਂ ਤੇ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਪਰ ਸ਼ਾਹ ਮੁਹੰਮਦ ਦੀ ਉਹ ਆਖ਼ਰੀ ਤੁੱਕ ਅੱਜ ਵੀ ਡਰਾ ਰਹੀ ਹੈ।


ਕਿਸਾਨਾਂ ਨੇ ਹੁਣ ਤੱਕ ਆਪਣੇ ਹੱਕਾਂ ਲਈ ਬਹੁਤ ਸੰਘਰਸ਼ ਕੀਤਾ ਹੈ। ਆਪਣੇ ਤਰੀਕੇ ਨਾਲ ਕੀਤਾ ਹੈ। ਕੁਝ ਜਿੱਤਾਂ ਵੀ ਪ੍ਰਾਪਤ ਕੀਤੀਆਂ। ਕਿਸਾਨ ਜਥੇਬੰਦੀਆਂ ਵੀ ਇਕੱਤੀ ਥਾਈਂ ਵੰਡੀਆਂ ਗਈਆਂ।ਪਰ ਅੱਜ ਇਕੱਠੀਆਂ ਹੋ ਕੇ ਸੰਘਰਸ਼ ਵਿਚ ਲੜ੍ਹ ਰਹੀਆਂ ਹਨ। ਬਹੁਤ ਹੀ ਉਮੀਦ ਜਾਗੀ ਕਿ ਹੁਣ ਪੰਜਾਬ ਇਹ ਲੜਾਈ ਜਿੱਤ ਲਵੇਗਾ। ਸਭ ਇੱਕ ਹੋ ਗਏ। ਨੌਜਵਾਨ ਵੀ ਇਸ ਲੜਾਈ ਵਿਚ ਸ਼ਾਮਿਲ ਹੋਏ।ਇੱਕ ਲਹਿਰ ਬਣੀ। ਗੀਤ ਬਣੇ। ਇੰਝ ਲੱਗ ਰਿਹਾ ਸੀ ਜਿਵੇਂ "ਪਗੜੀ ਸੰਭਾਲ ਜੱਟਾ" ਲਹਿਰ ਦੀ ਤਰ੍ਹਾਂ ਕੋਈ ਲਹਿਰ " ਜ਼ਮੀਨਾਂ ਬਚਾ ਓ ਜੱਟਾ" ਚੱਲ ਪਈ ਹੋਵੇ।ਪਰ ਖ਼ਤਰਾ ਵੀ ਬਾਕੀ ਹੈ। ਖਤਰਨਾਕ ਖਿਡਾਰੀ ਸਾਡੇ ਰਾਜਨੇਤਾ। ਸਾਡੇ ਸੰਘਰਸ਼ਾਂ ਨੂੰ ਹਵਾ ਕਰ ਦੇਣ ਵਾਲੇ। ਖ਼ਾਲਸਾ ਫ਼ੌਜਾਂ ਨੂੰ ਸਰਕਾਰ ਬਾਝੋਂ ਹਰਾਉਣ ਵਾਲੇ। ਪੰਜਾਬ ਨੂੰ ਚੁੰਬੜੀਆਂ ਜੋਕਾਂ। ਇਹਨਾਂ ਨੇ ਅਜੇ ਵੀ ਸਾਡੇ ਸੰਘਰਸ਼ਾਂ ਨੂੰ ਤਾਰਪੀਡੋ ਕਰਨਾ ਹੈ। ਇਹਨਾਂ ਦੀਆਂ ਭੇਡਾਂ ਨੇ ਸ਼ੇਰਾਂ ਵਿਚ ਰਲਣਾ ਹੈ। ਸੰਘਰਸ਼ ਦੀ ਦਿਸ਼ਾ ਬਦਲਣੀ ਹੈ। ਬਸ ਲੋੜ ਹੈ ਉਹ ਚਿਹਰੇ ਪਛਾਨਣ ਦੀ। ਜੇ ਅਸੀਂ ਪਛਾਣ ਗਏ ਤਾਂ ਜਿੱਤ ਜੇਕਰ ਨਾ ਪਛਾਣ ਸਕੇ ਤਾਂ ਹਾਰ ਕਬੂਲ ਕਰਨੀ ਪੈਣੀ। ਪਰ ਇਹ ਹਾਰ ਪੰਜਾਬ ਦੀ ਅਣਖ ਤੇ ਆਖਰੀ ਵਾਰ ਵੀ ਹੋ ਸਕਦੀ ਹੈ। ਪੰਜਾਬ ਦੀ ਹੋਂਦ ਖ਼ਤਰੇ ਵਿਚ ਵੀ ਪੈ ਸਕਦੀ ਹੈ।ਇਸ ਲਈ ਹਰ ਕਦਮ ਤੇ ਹਰ ਫ਼ੈਸਲਾ ਬਹੁਤ ਹੀ ਸੰਜੀਦਗੀ ਨਾਲ, ਸਮਝਦਾਰੀ ਤੇ ਵਿਸ਼ਵਾਸ ਨਾਲ ਕਰਨਾ ਪਵੇਗਾ। ਭਰੋਸੇਯੋਗ ਸੈਨਾਪਤੀ ਚੁਣਨਾ ਪਵੇਗਾ। ਭਰੋਸੇਯੋਗ ਸੈਨਾ ਵਿਚ ਸ਼ਾਮਿਲ ਕਾਲੀਆਂ ਭੇਡਾਂ ਤੋਂ ਸਾਵਧਾਨ ਰਹਿਣਾ ਪਵੇਗਾ।

ਪੰਜਾਬ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਪੰਜਾਬ ਦੁਸ਼ਮਣਾਂ ਤੋਂ ਨਹੀਂ ਹਾਰਿਆ। ਇਹਦੇ ਆਪਣੇ ਗ਼ਦਾਰ ਹਰਾਉਂਦੇ ਰਹੇ ਹਨ। ਗ਼ਦਾਰ ਅੱਜ ਵੀ ਹਨ। ਕਾਲੀਆਂ ਭੇਡਾਂ ਵੀ ਹਨ ਜੋ ਇਹਨਾਂ ਗਦਾਰਾਂ ਦੇ ਕਾਫ਼ਲੇ ਵਿਚ ਸ਼ਾਮਿਲ ਹੋ ਕੇ ਸੰਘਰਸ਼ ਵਿਚ ਸਾਡੇ ਖਿਲਾਫ ਹੀ ਲੜਨਗੀਆਂ। ਚੁਕੰਨਾ ਰਹਿ ਪੰਜਾਬ ਸਿੰਹਾਂ ਨਹੀਂ ਤਾਂ ਸ਼ਾਹ ਮੁਹੰਮਦ ਦੀ ਉਹ ਆਖਰੀ ਤੁਕ ਫਿਰ ਡਰਾਉਂਦੀ ਰਹੇਗੀ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ...

ਸ਼ੇਅਰ ਕਰ ਦੇਣਾ ਜੀ🙏

ਧੰਨਵਾਦ।


टिप्पणियाँ

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ