ਖੇਤੀਬਾੜੀ ਆਰਡੀਨੈਂਸ : ਪੰਜਾਬ ਦੀ ਅਣਖ ਨੂੰ ਵੰਗਾਰ

 ਕਿਹਾ ਜਾਂਦਾ ਹੈ ਕਿ ਪੰਜਾਬ ਦੇ ''ਜੰਮਿਆਂ ਨੂੰ ਨਿੱਤ ਮੁਹਿੰਮਾਂ'' । ਪੰਜਾਬ ਨੇ ਹਮੇਸ਼ਾ ਭਾਰਤ ਵਿਚ ਆਉਣ ਵਾਲੇ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਬਹਾਦਰੀ ਨਾਲ ਮੁਕਾਬਲਾ ਕੀਤਾ। ਜਦੋਂ ਵੀ ਕੋਈ ਹਮਲਾਵਰ ਪੰਜਾਬ ਦੇ ਰਸਤਿਓਂ ਭਾਰਤ ਵੱਲ ਵਧਿਆ ਪੰਜਾਬੀ ਲੋਕ ਹਿੱਕ ਤਾਣ ਕੇ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਹਨ। ਬਾਬੇ ਨਾਨਕ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਵਾਰ ਦੁਸ਼ਮਣਾਂ ਦੇ ਵਾਰਾਂ ਦਾ ਸਾਹਮਣਾ ਕੀਤਾ।ਕਿਸੇ ਸਮੇਂ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਫੈਲਿਆ ਹੋਇਆ ਸੀ। ਇਸ ਲਈ ਅਨੇਕਾਂ ਮਾਰਾਂ ਸਹਿੰਦਾ ਹੋਇਆ ਪੰਜਾਬ ਸਿਮਟ ਕੇ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ। ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਲਈ ਪੰਜਾਬ ਨੇ 95% ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਸਮੇਂ ਅੰਗਰੇਜ਼ਾਂ ਦੇ ਅਲੱਗ ਦੇਸ਼ ਅਤੇ ਪਾਕਿਸਤਾਨ ਨਾਲ ਨਾ ਹੋਣ ਦਾ ਫ਼ੈਸਲਾ ਕਰਕੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ। ਆਜ਼ਾਦੀ ਤੋਂ ਫੌਰਨ ਬਾਅਦ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਜ਼ੁਰਮ ਪੇਸ਼ਾ ਕੌਮ ਕਹਿ ਕੇ ਕੀਤੇ ਵਾਅਦਿਆਂ ਤੋਂ ਮੁਨਕਰ ਹੋਣ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਗੁੱਝੀਆਂ ਅਤੇ ਪ੍ਰਤੱਖ ਸੱਟਾਂ ਸਹਿ ਕੇ ਵੀ ਆਪਣੇ ਆਪ ਨੂੰ ਪੈਰਾਂ ਸਿਰ ਕੀਤਾ ਹੈ।1966 ਵਿਚ ਪੰਜਾਬ ਦੇ ਫਿਰ ਟੋਟੇ ਕਰ ਦਿੱਤੇ ਗਏ।


ਆਜ਼ਾਦੀ ਤੋਂ ਬਾਅਦ ਵੀ ਪੰਜਾਬ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਿਆ। ਭਾਵੇਂ ਉਹ 62 ਅਤੇ 70 ਦੀਆਂ ਜੰਗਾਂ ਹੋਣ ਭਾਵੇਂ ਹਰੀ ਕ੍ਰਾਂਤੀ, ਜਾਂ ਫਿਰ ਪਾਣੀ ਦੀ ਵੰਡ। ਪੰਜਾਬ ਨੇ ਹਰ ਵਾਰ ਆਪਣੇ ਫਰਜ਼ ਨੂੰ ਨਿਭਾਇਆ ਹੈ। ਪਰ ਸ਼ਾਇਦ ਕੇਂਦਰ ਸਰਕਾਰ ਨੂੰ ਅਜੇ ਵੀ ਪੰਜਾਬ ਆਪਣੇ ਵਿਸ਼ਵਾਸ ਵਿੱਚ ਨਹੀਂ ਲੈ ਸਕਿਆ ਜਾਂ ਸ਼ਾਇਦ ਪੰਜਾਬ ਦੇ ਲੇਖਾਂ ਵਿਚ ਵਫ਼ਾ ਮਿਲਣੀ ਲਿਖੀ ਸੀ ਨਹੀਂ।

1984 ਤੋਂ 1996 ਤੱਕ ਸਿੱਖ ਨੌਜਵਾਨਾਂ ਦੇ ਕਤਲੇਆਮ ਨੇ ਪੰਜਾਬ ਨੂੰ ਬਰਬਾਦੀ ਕੰਢੇ ਲੈ ਆਂਦਾ ਪਰ ਪੰਜਾਬ ਆਪਣੇ ਇਤਿਹਾਸ ਨੂੰ ਦੁਹਰਾਉਣ ਵਿਚ ਕਾਮਯਾਬ ਹੋਇਆ ਤੇ ਫਿਰ ਜ਼ਿੰਦਾਬਾਦ ਹੋਇਆ। ਅਗਲਾ ਹਮਲਾ ਨਸ਼ਾ ਦਾ ਹਮਲਾ ਸੀ ਜੋ ਹੁਣ ਤੱਕ ਜਾਰੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਉੱਤੇ ਸਮੇਂ ਸਮੇਂ ਹਮਲੇ ਕੀਤੇ ਗਏ। ਪੰਜਾਬੀ ਲੋਕਾਂ ਵੱਲੋਂ ਜਿਥੇ ਸਮੇਂ ਸਮੇਂ ਇਸ ਦਾ ਵਿਰੋਧ ਕੀਤਾ ਗਿਆ ਉਥੇ ਪੰਜਾਬ ਦੇ ਰਾਜਨੀਤਕ ਨੇਤਾ ਦਿੱਲੀ ਦੀ ਵਫ਼ਾਦਾਰੀ ਕਰਨ ਵਿਚ ਮਗਨ ਰਹੇ।ਜਿਸ ਕਰਕੇ ਅੱਜ ਪੰਜਾਬ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ, ਪੰਜਾਬੀ ਗੀਤਾਂ ਨੂੰ ਗੰਧਲਾ ਕੀਤਾ ਗਿਆ। ਪੰਜਾਬ ਦੀਆਂ ਵੀਰ ਰਸੀ ਵਾਰਾਂ ਖਤਮ ਕਰ ਕੇ ਇਸ਼ਕ ਮੁਸ਼ਕ ਦੇ ਗੀਤਾਂ, ਨਸ਼ਿਆਂ ਅਤੇ ਬਦਮਾਸ਼ੀਆਂ ਨੂੰ ਪ੍ਰਮੋਟ ਕੀਤਾ ਗਿਆ।


ਖੇਤੀਬਾੜੀ ਆਰਡੀਨੈਂਸ ਆਉਣ ਤੋਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਤੇ ਇੱਕ ਹੋਰ ਹਮਲਾ ਕੀਤਾ ਗਿਆ ਜਦੋਂ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਰਾਜ ਭਾਸ਼ਾ ਵਿਚੋਂ ਬਾਹਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਖੇਤੀਬਾੜੀ ਆਰਡੀਨੈਂਸ ਲਿਆ ਕੇ ਪੰਜਾਬ ਉੱਤੇ ਇੱਕ ਹੋਰ ਹਮਲਾ ਕੀਤਾ ਗਿਆ।

ਪਰ ਇਹ ਆਰਡੀਨੈਂਸ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣ ਦਾ ਸਾਧਨ ਹੈ। ਪਰ ਪੰਜਾਬੀ ਲੋਕ ਜ਼ਮੀਨ ਨੂੰ ਆਪਣੀ ਮਾਂ ਦਾ ਦਰਜਾ ਦਿੰਦੇ ਹਨ। ਇਸ ਲਈ ਇਹ ਗੱਲ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਸਨ ਇਸ ਲਈ ਅੱਜ ਪੰਜਾਬ ਵਿਚ ਇਹਨਾਂ ਆਰਡੀਨੈਂਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਭਾਵੇਂ ਕਿ ਇਹ ਆਰਡੀਨੈਂਸ ਕਾਨੂੰਨ ਬਣ ਚੁੱਕੇ ਹਨ। ਪਰ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਦਬਾਅ ਹੇਠ ਪੰਜਾਬ ਸਰਕਾਰ, ਬਾਕੀ ਰਾਜਨੀਤਕ ਪਾਰਟੀਆਂ ਪੰਜਾਬ ਦੇ ਲੋਕਾਂ ਦੇ ਇਸ ਸੰਘਰਸ਼ ਵਿਚ ਸ਼ਾਮਿਲ ਹਨ ਭਾਵੇਂ ਕਿ ਇਹਨਾਂ ਰਾਜਨੀਤਕ ਪਾਰਟੀਆਂ ਦਾ ਮਕਸਦ ਰਾਜਨੀਤਕ ਲਾਹਾ ਹੀ ਹੋਵੇ।


ਪੰਜਾਬ ਵਿੱਚ ਇਸ ਸਮੇਂ ਇਹਨਾਂ ਆਰਡੀਨੈਂਸ ਦਾ ਜ਼ੋਰਦਾਰ ਵਿਰੋਧ ਹੁਣ ਇੱਕ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਜੇਕਰ ਇਹ ਅੰਦੋਲਨ ਫੇਲ੍ਹ ਹੋ ਗਿਆ ਤਾਂ ਪੰਜਾਬ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਪਰ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਉਸਨੇ ਹਮੇਸ਼ਾ ਜਿਹੜਾ ਵੀ ਅੰਦੋਲਨ ਸ਼ੁਰੂ ਕੀਤਾ ਉਸਨੂੰ ਸਿਰੇ ਵੀ ਲਾਇਆ ਹੈ। ਜਦੋਂ ਵੀ ਪੰਜਾਬ ਦੀ ਅਣਖ ਨੂੰ ਵੰਗਾਰ ਕਿਸੇ ਨੇ ਵੀ ਪਾਈ ਹੈ ਉਸ ਨੂੰ ਪੰਜਾਬ ਨੇ ਮਿੱਟੀ ਵਿਚ ਮਿਲਾਇਆ ਹੈ। ਉਮੀਦ ਕਰਦੇ ਹਾਂ ਕਿ ਇੱਕ ਵਾਰ ਫਿਰ ਪੰਜਾਬ ਆਪਣੇ ਇਤਿਹਾਸ ਨੂੰ ਦੁਹਰਾਉਣ ਵਿਚ ਕਾਮਯਾਬ ਹੋਵੇਗਾ। 

ਆਮੀਨ



टिप्पणियाँ

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ