ਸੜਕਾਂ ਉੱਤੇ ਰੁਲ ਰਿਹੈ ਕਿਸਾਨ

 ਕਿਉਂ ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ,

ਤੁਸੀਂ ਵੀ ਕੀ ਮਾਰਿਐ ਹਾਅ ਦਾ ਨਾਅਰਾ।

ਭੁੱਖਾਂ ਕੱਟ ਕੱਟ ਕੇ ਢਿੱਡ ਭਰਦਾ ਜੱਗ ਦਾ,

ਮਿਹਨਤ ਕਰਕੇ ਖਾਂਦਾ ਇਹ ਬੰਦਾ ਰੱਬ ਦਾ।

ਹਰੀ ਕ੍ਰਾਂਤੀ ਸਰਕਾਰਾਂ ਲਈ ਲੈ ਕੇ ਆਇਆ,

ਪਰ ਸਰਕਾਰਾਂ ਨੇ ਮਿਹਨਤ ਦਾ ਮੁੱਲ ਨਾ ਪਾਇਆ।

ਫਸਲਾਂ ਦੀ ਲੁੱਟ ਤਾਂ ਹੁਣ ਤੱਕ ਹੁੰਦੀ ਆਈ,

ਤਾਂ ਹੀ ਤਾਂ ਕਿਸਾਨ ਹੁੰਦਾ ਗਿਆ ਕਰਜ਼ਾਈ।

ਗਲ ਇਹਦੇ ਨੂੰ ਫਾਹੇ ਮਿਲਦੇ,

ਸਾਹਾਂ ਨੂੰ ਸਲਫਾਸਾਂ।

ਖੇਤੀਂ ਫਸਲਾਂ ਬੀਜੀਆਂ,

ਤੇ ਉੱਠੀਆਂ ਲਾਸ਼ਾਂ।

ਇਹਦੇ ਹਾਸੇ ਸਭ ਨੂੰ ਰੜਕਦੇ,

ਪਰ ਹੰਝੂ ਕਿਸੇ ਨਾ ਤੱਕੇ।

ਮੁੱਲ ਫਸਲਾਂ ਦੇ ਸੌਖੇ ਲਾਉਣੇ,

ਬੜੇ ਔਖੇ ਮੋੜਨੇ ਨੱਕੇ।

ਪੈਰੀਂ ਵਿਆਈਆਂ ਪਾਟੀਆਂ,

ਤੇ ਉਦਾਸਾ ਚਿਹਰਾ।

ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ

ਸੜਕਾਂ ਉੱਤੇ ਰੁਲ ਰਿਹੈ ਕਿਸਾਨ ਵਿਚਾਰਾ




टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ