संदेश

चित्र
 ਚਮਕਦੇ ਨੇ ਤਾਰੇ ਬੜੇ, ਪਿੱਛੇ ਹਨੇਰਾ ਕਿੰਨਾ ਹੋਵੇਗਾ। ਚੀਕਦੀ ਲੁਕਾਈ ਸਾਰੀ, ਹਾਕਮ ਇਹਦਾ ਭੈੜਾ ਕਿੰਨਾ ਹੋਵੇਗਾ। ਬੰਬ ਚੱਲਦੇ ਨੇ ਵਿੱਚ ਅਦਾਲਤਾਂ, ਸੋਚੋ ਤਾਂ ਕਾਨੂੰਨ ਬਹਿਰਾ ਕਿੰਨਾ। ਅੱਖਾਂ ਵਿਚੋਂ ਹੰਝੂ ਵਹਿਣ ਲੱਗੇ! ਜਖ਼ਮ ਭਲਾ ਗਹਿਰਾ ਕਿੰਨਾ ਹੋਵੇਗਾ। ਭੁਗਤੇਗਾ ਸਜਾ ਆਪਣੇ ਹਿੱਸੇ ਦੀ ਹਰ ਸ਼ਖਸ਼,  ਗੁਨਾਹਗਾਰ ਜਿਹੜਾ , ਜਿਹੜਾ ਜਿੰਨਾ ਹੋਵੇਗਾ। ਇਕੱਲਾ ਹੀ ਰਿਹਾ ਸਾਰੀ ਉਮਰ ਉਹ, ਤੰਗ ਉਹਦੇ ਦਿਲ ਵਾਲਾ ਵਿਹੜਾ ਕਿੰਨਾ ਹੋਵੇਗਾ।

ਪੰਜਾਬ ਵਿੱਚ ਹੋ ਰਹੀ ਘਟੀਆ ਰਾਜਨੀਤੀ

चित्र
 ਇਸ ਵੇਲੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਦੌਰ ਸਿਖਰ ਤੇ ਹੈ। ਚੋਣਾਂ ਦੀ ਤਾਰੀਖ ਤੈਅ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੀ "ਸੇਵਾ" ਲਈ ਆਪਣੇ ਦਲਾਂ ਵਿੱਚ ਦਲ ਬਦਲ ਕਰ ਰਹੀਆਂ ਹਨ।  ਖੇਤੀਬਾੜੀ ਕਾਲੇ ਕਾਨੂੰਨ ਆਉਣ ਤੋਂ ਬਾਅਦ ਚੱਲੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਕ ਖੇਤਰ ਵਿੱਚ ਬਹੁਤ ਵੱਡਾ ਫੇਰਬਦਲ ਕੀਤਾ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਉਹਨਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਦਿਖਾਈ।  ਰਾਜਨੀਤਕ ਦਲ ਨੁੱਕੜ ਮੀਟਿੰਗ ਕਰਨ ਲਈ ਤਰਸਦੇ ਨਜ਼ਰ ਆਏ। ਲੋਕਾਂ ਦੇ ਸਵਾਲਾਂ ਤੋਂ ਡਰਦੇ ਰਾਜਨੀਤਕ ਲੋਕ ਘਰਾਂ ਵਿੱਚ ਬੰਦ ਹੋ ਗਏ।  ਪਰ ਅਚਾਨਕ ਪ੍ਰਧਾਨ ਮੰਤਰੀ ਦੁਆਰਾ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਫਿਰ  ਰੌਣਕਾਂ ਲੱਗੀਆਂ।  ਇਸ ਸਮੇਂ ਪੰਜਾਬ ਵਿੱਚ ਦਲ ਬਦਲੀ ਦੀ ਗੰਦੀ ਰਾਜਨੀਤੀ ਸਿਖਰਾਂ ਤੇ ਹੈ। ਹਰ ਇੱਕ ਪਾਰਟੀ ਦੇ ਲੀਡਰ ਆਪਣੇ-ਆਪ ਨੂੰ ਦੂਸਰੀ ਪਾਰਟੀ ਵਿਚ ਜਾ ਕੇ ਗੰਗਾ ਨਹਾਤੇ ਸਾਬਿਤ ਕਰਨ ਵਿਚ ਲੱਗੇ ਹਨ।  ਪੰਜਾਬ ਵਿਚ ਜਿਸ ਪਾਰਟੀ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਸੀ ਕਾਲੇ ਕਾਨੂੰਨ ਵਾਪਸ ਹੋਣ ਉਪਰੰਤ  ਪੰਜਾਬ ਦੀ ਸਿਆਸਤ ਵਿੱਚ ਚੰਗਾ ਰਸੂਖ਼ ਰੱਖਣ ਵਾਲੇ ਲੀਡਰ ਜਾਂ ਤਾਂ ਉਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜਾਂ ਆਪਣੀ ਪਾਰਟੀ ਬਣਾ ਕੇ ੳਹਨਾਂ ਨਾਲ ਗਠਜੋੜ...

ਕੱਚੇ ਅਧਿਆਪਕਾਂ ਦਾ ਸ਼ੋਸ਼ਣ

चित्र
 ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਸਰਕਾਰੀ ਸਕੀਮਾਂ ਅਧੀਨ ਕੰਮ ਕਰਦੇ ਹਜਾਰਾਂ ਵਲੰਟੀਅਰ ਕੱਚੇ ਅਧਿਆਪਕਾਂ ਦਾ ਲਗਾਤਾਰ ਪਿਛਲੇ 18 ਸਾਲਾਂ ਵੱਖ ਵੱਖ ਸਰਕਾਰਾਂ ਦੌਰਾਨ ਸ਼ੋਸ਼ਣ ਹੋਇਆ ਤੇ ਹੁਣ ਤੱਕ ਹੋ ਰਿਹਾ।ਇਹਨਾਂ ਵਿਚ ਸਿਖਿਆ ਪਰੋਵਾਇਡਰ ਅਧਿਆਪਕ,  ਈਜੀਐਸ ਅਧਿਆਪਕ, ਆਈਈਵੀ ਅਧਿਆਪਕ,  ਐਸਟੀਆਰ ਆਦਿ ਅਧਿਆਪਕ ਯੂਨੀਅਨਾਂ ਲਗਾਤਾਰ ਸਰਕਾਰਾਂ ਨਾਲ ਸੰਘਰਸ਼ ਕਰਦੇ ਆ ਰਹੇ ਹਨ।  ਆਪਣੀਆਂ ਸਕੂਲਾਂ ,ਵਿਦਿਆਰਥੀਆਂ , ਸਰਕਾਰ ਅਤੇ ਮਹਿਕਮੇ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਆਪਣੀਆਂ ਨੌਕਰੀਆਂ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਇਸ ਲਈ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ, ਮਰਨ ਵਰਤ, ਰੋਡ ਜਾਮ ਵਰਗੇ ਅਨੇਕਾਂ ਐਕਸ਼ਨ ਕਰਦਿਆਂ ਕਈ ਕੱਚੇ ਅਧਿਆਪਕ ਮੌਤ ਦੇ ਮੂੰਹ ਜਾ ਚੁੱਕੇ ਹਨ।  ਸਰਕਾਰੀ ਸਕੂਲਾਂ ਵਿੱਚ ਇਹ ਅਧਿਆਪਕ 6 ਤੋਂ 10 ਹਜ਼ਾਰ ਰੁਪਏ ਦੇ ਨਿਗੁਣੇ  ਮਾਨ ਭੱਤੇ ਤੇ ਕੰਮ ਕਰਦੇ ਹਨ। ਇੰਨੀ ਘੱਟ ਤਨਖ਼ਾਹ ਹੋਣ ਦੇ ਬਾਵਜੂਦ ਇਹ ਅਧਿਆਪਕ ਸਕੂਲਾਂ ਵਿੱਚ ਪੜ੍ਹਾ ਰਹੇ ਬਾਕੀ ਸਰਕਾਰੀ ਪੱਕੇ ਅਧਿਆਪਕਾਂ ਦੇ ਬਰਾਬਰ ਹੀ ਕੰਮ ਕਰਦੇ ਹਨ ਜਿੰਨਾ ਦੀ ਤਨਖ਼ਾਹ ਇਹਨਾਂ ਅਧਿਆਪਕਾਂ ਤੋਂ ਲਗਭਗ 10 ਤੋਂ 20 ਗੁਣਾ ਜਿਆਦਾ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਇਹ ਅਧਿਆਪਕ ਸਰਕਾਰੀ ਅਧਿਆਪਕ ਵਾਂਗ ਮਿਡ ਡੇ ਮੀਲ,  ਜਮਾਤ ਇੰਚਾਰਜ,  ਸਕੂਲ ਸਕੱਤਰ ਦਾ ਕੰਮ ਵੀ ਕਰਦੇ ਹਨ।...

ਹਾਦਸੇ

चित्र
 ਕੁਝ ਇਸ ਤਰਾਂ ਹੁੰਦੇ ਰਹੇ ਨੇ ਜਿੰਦਗੀ ਚ' ਹਾਦਸੇ,    ਤੜਫਦੀ ਰਹੀ ਰੂਹ ਖੁਸ਼ੀਆਂ ਦੇ ਵਾਸਤੇ।    ਜਿਸਮਾਂ ਨੂੰ ਜਿਸਮ ਤਾਂ ਮਿਲਦੇ ਬਹੁਤ ਸੀ,      ਟੋਲਦੇ ਰਹੇ ਅਸੀਂ ਤਾਂ ਰੂਹਾਂ ਦੇ ਰਾਬਤੇ।    ਹੱਥ ਚ' ਲੈ ਕੇ ਛੱਤਰੀ ਬੈਠੇ ਹਾਂ ਜਿਸ ਲਈ,        ਉੱਡਣਾ ਉਹ ਸਿੱਖ ਗਏ ਨੇ 'ਕਾਸ਼ ਤੇ।     ਕੁਝ ਅਧੂਰੇ ਚਾਅ ਜੋ ਸੀਨੇ ਦੱਬ ਲਏ,     ਹਾਸੇ ਵੀ ਨਾ ਕੋਲ ਸਾਡੇ ਬਚੇ ਸਾਬਤੇ।    ਲਾਲ ਡੋਰੇ ਬਣ ਗਏ ਅੱਖਾਂ ਚ' ਰਤਜਗੇ,     ਕਿਸ ਨੇ ਡਾਕਾ ਮਾਰਿਐ ਸਾਡੇ ਖਾਬ ਤੇ।    ਖੰਜਰ ਉਹ ਭੁੱਲ ਗਿਆ ਸੀਨੇ ਚ' ਮੇਰੇ , ਲਕੋ ਲਵਾਂ ਕਿਤੇ ਦਾਗ ਲੱਗੇ ਨਾ ਉਸਦੀ ਸ਼ਾਖ ਤੇ। ਸਾੜ ਦੇਣਾ ਲਾਸ਼ ਮੇਰੀ ਉਸਦੇ ਆਉਣ ਤੋਂ ਪਹਿਲਾਂ,   ਖੁੱਲ੍ਹਜੇ ਨਾ ਅੱਖ ਫਿਰ ਉਸਦੀ ਆਵਾਜ ਤੇ।   ਬੁਝੇ ਕੋਲੇ ਫਿਰ ਅੰਗਾਰ ਬਣ ਜਾਣਗੇ,  ਡੁੱਲੵ ਗਏ ਜੇ ਹੰਝੂ ਉਹਦੇ ਮੇਰੀ ਰਾਖ਼ ਤੇ।

ਗੁਸਤਾਖੀਆਂ

चित्र
 ਮੈਡਮ ਜੀ ਵਾਇਵਾ ਲੈ ਲੋ ਮੇਰਾ ਦੋਸਤ ਲਾਦੇਨ ਇੱਕ ਯੂਨੀਵਰਸਿਟੀ ਤੋਂ ਕੋਈ ਕੋਰਸ ਕਰ ਰਿਹਾ ਸੀ। ਪੇਪਰਾਂ ਦੇ ਸਮੇਂ ਅਲੱਗ ਅਲੱਗ ਵਿਸ਼ਿਆਂ ਦੇ ਵਾਇਵਾ ਲਿਆ ਜਾ ਰਿਹਾ ਸੀ। ਲਾਦੇਨ ਅਨੁਸਾਰ ਇੱਕ ਮੈਡਮ ਬਾਹਲ਼ੀ ਕੱਬੀ ਸੀ। ਵਾਇਵਾ ਸਾਡੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਕੀ ਹੁੰਦਾ। ਲਾਦੇਨ ਨੇ ਆਪਣਾ ਵਾਇਵਾ ਜਮ੍ਹਾ ਕਰਵਾ ਦਿੱਤਾ। ਪਰ ਉਹਦਾ ਇੱਕ ਦੋਸਤ ਲੇਟ ਹੋ ਗਿਆ। ਜਿਸਦੀ ਵਾਇਵੇ ਵਾਲੀ ਫਾਈਲ ਘਰ ਰਹਿਗੀ ਸੀ। ਲਾਦੇਨ ਉਹਨੂੰ ਕਹਿੰਦਾ ਆਜਾ ਫਾਈਲ ਕੱਲ੍ਹ ਜਮ੍ਹਾ ਕਰਵਾ ਦੇਵੀਂ ਤੂੰ ਵਾਇਵਾ ਦੇਦੇ ਮੈਡਮ ਨੂੰ। ਉਹ ਕਹਿੰਦਾ ਫਾਈਲ ਹੈਨੀ ਮੈਡਮ ਕੱਬੀ ਹੈ ਤੂੰ ਰਹਿਣਦੇ ਮੈਂ ਨੀਂ ਜਾਂਦਾ । ਲਾਦੇਨ ਕਹਿੰਦਾ ਮੈਂ ਚੱਲਦਾ ਤੇਰੇ ਨਾਲ ਤੂੰ ਆਜਾ। ਲਾਦੇਨ ਲੈ ਗਿਆ ਨਾਲ ਭਗਤ ਬੰਦੇ ਨੂੰ ਤੇ ਮੈਡਮ ਨੂੰ ਅੰਦਰ ਆਉਣ ਲਈ ਪੁੱਛ ਕੇ ਆਪ ਪਿੱਛੇ ਹੋਗਿਆ ਉਸਨੂੰ ਅੱਗੇ ਕਰਤਾ ਤੇ ਉਹਦੇ ਅੱਗੇ ਹੁੰਦਿਆਂ ਹੀ ਆਪ ਬਾਹਰ ਨਿਕਲ ਗਿਆ। ਉਹ ਜਾ ਕੇ ਮੈਡਮ ਨੂੰ ਕਹਿੰਦਾ ਮੈਡਮ ਜੀ ਮੇਰਾ ਵਾਇਵਾ ਲੈ ਲਉ। ਮੈਡਮ ਕਹਿੰਦੇ ਲਿਆ ਦੇਹ ਫਾਈਲ। ਕਹਿੰਦਾ ਫਾਈਲ ਕੱਲ੍ਹ ਲਿਆ ਦੇਊਂ । ਅੱਜ ਵਾਇਵਾ ਲੈ ਲਉ 😂। ਮੈਡਮ ਕਹਿੰਦੇ ਕੁੱਤਿਆ ਵਾਇਵਾ ਕੀ ਲਵਾਂ 😂। ਕਹਿੰਦਾ ਮੈਡਮ ਜੀ ਇਹ ਕਹਿੰਦਾ ਸੀ .. ਜਦੋਂ ਪਿੱਛੇ ਦੇਖਿਆ ਕੋਈ ਨਾ।। ਫਿਰ ਉਹਨੇ ਵੀ ਪਿੱਛੇ ਮੈਡਮ ਵੱਲ ਮੂੰਹ ਨਾ ਕੀਤਾ ਤੇ ਬਾਹਰ ਮੈਦਾਨ ਚ ਬੈਠੀ ਮਿੱਤਰਾਂ ਦੀ ਟੋਲੀ ਹੱਸ ਹੱਸ ਦੂਹਰੀ ਹੋਈ ਜਾਵੇ ਕਿ ਵਰਿੰਦਰ ਵਾਇਵਾ ਦੇ ਆਇਆ😂😂😂😂 2.ਲਾਦੇਨ 1...

ਇੱਕ ਭਿਆਨਕ ਸੁਫ਼ਨਾ

चित्र
 ਮੈਨੂੰ ਜਦ ਵੀ ਰਾਤ ਨੂੰ ਕੋਈ ਭਿਆਨਕ ਜਾਂ ਡਰਾਵਨਾ ਸੁਫਨਾ ਆਉਂਦਾ ਹੈ ਤਾਂ ਮੇਰੀ ਅੱਖ ਖੁੱਲ੍ਹ ਜਾਂਦੀ ਹੈ।ਦਿਲ ਜੋਰ ਜੋਰ ਦੀ ਧੜਕ ਰਿਹਾ ਹੁੰਦਾ ਹੈ। ਜਦ ਮੇਰੀ ਅੱਖ ਖੁੱਲ੍ਹ ਦੀ ਹੈ ਤਾਂ ਮੈਂ ਕਹਿੰਦਾ ਹਾਂ, ਰੱਬਾ ਤੇਰਾ ਸ਼ੁਕਰ ਏ , ਇਹ ਸੁਫਨਾ ਹੀ ਸੀ। ਉਸ ਦਿਨ ਵੀ ਜੋ ਘਟਨਾ ਮੇਰੀ ਜਿੰਦਗੀ  ਵਿੱਚ ਵਾਪਰੀ ਉਹ ਇਕ ਭਿਆਨਕ ਸੁਫਨਾ ਹੀ ਸੀ। ਉਸ ਦਿਨ ਮੈਂ ਪੌਣੇ ਕੁ ਨੌਂ ਸਕੂਲ ਗਿਆ,  ਆਪਣੇ ਪਿਤਾ ਨੂੰ ਟੀ.ਵੀ ਲਾ ਕੇ ਦਿੱਤਾ ਕਿਉਂ ਕਿ ਉਹ ਕਹਿੰਦੇ ਮੈਂ ਖਬਰਾਂ ਸੁਣਨੀਆਂ ਨੇ। ਮੈਂ ਨਿਊਜ ਚੈਨਲ ਲਾ ਕੇ ਦਿੱਤਾ।  ਮੇਰੇ ਪਿਤਾ ਜੀ ਦੀ ਇਕ ਆਦਤ ਸੀ ਕਿ ਮੈਂ ਜਦ ਵੀ ਸਕੂਲ ਜਾਣ ਲੱਗਦਾ ਤਾਂ ਉਹ ਮੈਨੂੰ ਪਿਛੋਂ ਆਵਾਜ ਮਾਰ ਕੇ ਕੋਈ ਕੰਮ ਕਹਿ ਦਿੰਦੇ।ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਪਿਛੋਂ ਆਵਾਜ ਨਾ ਮਾਰਿਆ ਕਰੋ। ਉਸ ਦਿਨ ਜਦ ਮੈਂ ਸਕੂਲ ਗਿਆ ਤਾਂ ਉਹਨਾਂ ਨੇ ਮੈਂਨੂੰ ਆਵਾਜ ਨਹੀਂ ਮਾਰੀ।ਮੈਂ ਸੋਚਿਆ ਅੱਜ ਉਹਨਾਂ ਨੂੰ ਪਤਾ ਈ ਨੀ ਲੱਗਾ,  ਮੈਨੂੰ ਆਵਾਜ ਨਹੀਂ ਮਾਰ ਸਕੇ। ਉਸ ਦਿਨ ਸਕੂਲ ਹਾਫ ਡੇ ਸੀ। ਮੈਂ ਤੇ ਮੇਰੇ ਮਿੱਤਰ ਅਧਿਆਪਕ ਨੇ ਦਸ ਕੁ ਵਜੇ ਆਪਣੇ ਇਕ ਦੇ ਪਿੰਡ ਜਾਣ ਦਾ ਪ੍ਰੋਗਰਾਮ ਬਣਾਇਆ।  ਕੋਈ ਗਿਆਰਾਂ ਕੁ ਵਜੇ ਮੇਰਾ ਨਜਦੀਕੀ ਦੋਸਤ ਮੈਨੂੰ ਸਕੂਲ ਤੋਂ ਬੁਲਾਉਣ ਆਇਆ। ਉਸ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਮੈਂ ਘਰ ਚਲਾ ਗਿਆ।  ਮੇਰੇ ਘਰ ਮੇਰੇ ਸਕੇ ਆਂਢੀ ਗੁਆਂਢੀ ਇਕੱਠੇ ਹੋਏ ਖ...

ਰੰਗ

चित्र
ਕਿਹੋ ਜਿਹੇ ਛਾਏ ਨੇ ਪੰਜਾਬ ਉੱਤੇ ਰੰਗ, ਹਰਿਆਂ ਦੇ ਉੱਤੇ ਚੜ੍ਹੇ ਲਾਲ ਚਿੱਟੇ ਰੰਗ। ਸੜਕਾਂ ਤੇ ਡੁਲ੍ਹੇ ਬੇਰੁਜ਼ਗਾਰੀ ਵਾਲੇ ਰੰਗ, ਪਾਣੀਆਂ ਚ ਘੁਲ ਗਏ ਬੀਮਾਰੀ ਵਾਲੇ ਰੰਗ। ਰੁਸ ਗਏ ਰੌਣਕਾਂ ਤੇ ਖੁਸ਼ੀਆਂ ਦੇ ਰੰਗ, ਕਿਸਾਨਾਂ ਉੱਤੇ ਛਾਏ ਖੁਦਕੁਸ਼ੀਆਂ ਦੇ ਰੰਗ। ਜਵਾਨੀਆਂ ਨੂੰ ਚੜ੍ਹੇ ਨਸ਼ਿਆਂ ਤੇ ਹਥਿਆਰਾਂ ਵਾਲੇ ਰੰਗ, ਬਜ਼ੁਰਗਾਂ ਦੇ ਹੱਥਾਂ ਵਿਚ ਲਾਚਾਰਾਂ ਵਾਲੇ ਰੰਗ। ਟੁੱਟ ਰਹੇ ਰਿਸ਼ਤਿਆਂ ਦੇ ਫਿੱਕੇ ਹੋਏ ਰੰਗ, ਮਨਾਂ ਚ ਤਰੇੜਾਂ ਵਾਲੇ ਤਿੱਖੇ ਹੋਏ ਰੰਗ। ਦਫ਼ਤਰਾਂ ਚ ਸਿਫਾਰਸ਼ਾਂ ਤੇ ਰਿਸ਼ਵਤਖੋਰੀਆਂ ਦੇ ਰੰਗ, ਵੇਖੋ ਦਿਨ ਦਿਹਾੜੇ ਹੁੰਦੇ ਚੋਰੀਆਂ ਦੇ ਰੰਗ। ਨੇਤਾਵਾਂ ਤੇ ਕੁਰਸੀ ਤੇ ਨੇਤਾਗਿਰੀਆਂ ਦੇ ਰੰਗ, ਮਨਚਲਿਆਂ ਨੂੰ ਚੜ੍ਹੇ ਦਾਦਾਗਿਰੀਆਂ ਦੇ ਰੰਗ। ਅਜੀਬ ਜਿਹੇ ਰੰਗਾਂ ਵਿੱਚ ਰੰਗੀ ਗਈ ਦੁਨੀਆਂ, ਸਮਝ ਨਾ ਆਵੇ ਰੰਗੇ ਜਾਈਏ ਜਾਂ ਰਹੀਏ ਬੇਰੰਗ।