ਛੱਡੋ ਝੋਰੇ...



   


ਛੱਡੋ ਝੋਰੇ, ਚੱਲੋ ਚਾਹ ਪੀਂਦੇ ਆਂ,
ਜ਼ਖ਼ਮ ਬਥੇਰੇ ਚੱਲੋ ਸੀਅ ਲੈਂਦੇ ਆਂ।
ਕੀ ਐ ਮਸਲਾ, ਕਿਸਦਾ ਮਸਲਾ,
ਆਪਾਂ ਵਿਚੋਂ ਕੀ ਲੈਂਦੇ ਆਂ?
ਟੇਢੀ ਜ਼ਿੰਦਗੀ ਟੇਢੇ ਰਸਤੇ,
ਕੋਈ ਫੜ੍ਹ  ਲੀਹ ਲੈਂਦੇ ਆਂ।
ਲੰਮੇ ਪੈਂਡੇ ਯਾਦ ਸਫ਼ਰ ਦੀ,
ਦੰਦੀ ਕੋਈ ਕਰੀਅ ਲੈਂਦੇ ਆਂ।
ਸਾਥ ਵਿਚਾਲੇ ਛੱਡਣ ਵਾਲੇ,
ਯਾਦਾਂ ਵਿਚ ਵਸੀਅ ਲੈਂਦੇ ਆਂ।
ਸਫ਼ਰ ਤਾਂ ਇਹ ਮੁਕਾਉਣਾ ਪੈਣਾ,
ਘੁੱਟ ਸਬਰ ਦਾ ਪੀ ਲੈਂਦੇ ਆਂ।
ਜੂਨ ਅਸਾਡੀ ਉਮਰ ਹੰਢਾਵੇ,
ਚੱਲੋ ਆਪਾਂ ਵੀ ਜ਼ਿੰਦਗੀ ਜੀਅ ਲੈਂਦੇ ਆਂ।

                 ਜਗਸੀਰ ਉੱਗੋਕੇ

टिप्पणियाँ

एक टिप्पणी भेजें

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ