ਗੁਸਤਾਖੀ

 ਸੂਈ ਨਹੀਂ ਦਿਸਦੀ😚


ਕੇਰਾਂ ਅਸੀਂ ਪੁੰਨਿਆ ਨਹਾਉਣ ਨਾਨਕਸਰ ਗਏ ਪੰਜ ਸੱਤ ਦੋਸਤ। ਰਾਤ ਨੂੰ ਕੋਈ ਦਸ ਗਿਆਰਾਂ ਵਜੇ ਇੱਕ ਬਰਾਂਡੇ ਵਿੱਚ ਪੱਖੇ ਹੇਠਾਂ ਪੈ ਗਏ। ਉਥੇ ਇੱਕ ਪਹਿਲਾਂ ਭਾਈ ਸਾਹਬ ਸੁੱਤੇ ਪਏ ਸੀ। ਅਸੀਂ ਆਪਣੀ ਮੁੰਡੀਹਰ ਮੱਤ ਖੱਪ ਪਾਉਣ ਲੱਗੇ। ਉਹ ਭਾਈ ਸਾਹਬ ਦੇ ਆਰਾਮ ਵਿੱਚ ਖਲਲ ਪੈ ਗਿਆ। ਉਹ ਕਹਿੰਦਾ " ਪਿਆ ਨਹੀਂ ਜਾਂਦਾ ਤੁਹਾਡੇ ਤੋਂ'। ਬਸ ਫਿਰ ਪਤਾ ਨਹੀਂ ਕਦੋਂ ਨੀਂਦ ਆਗੀ। 



  ਰਾਤ ਨੂੰ ਪਤਾ ਨਹੀਂ ਕਿੰਨਾ ਟੈਮ ਹੋਣਾ ਮੈਂ ਉਠਕੇ ਠੀਕ ਹੋਕੇ ਪੈਣ ਲੱਗਾ ਉਹ ਭਾਈ ਸਾਹਬ ਕਹਿੰਦੇ ਛੋਟੇ ਟੈਮ ਕੀ ਹੋ ਗਿਆ , ਮੇਰੇ ਕੋਲ ਨਾ ਘੜੀ ਸੀ ਤੇ ਨਾ ਈ ਉਦੋਂ ਫੋਨ ਹੁੰਦਾ ਸੀ। ਮੈਂ ਆਪਣੇ ਨਾਲ ਦੇ ਮਿੱਤਰ ਨਿੱਕੇ ਨੂੰ ਕਿਹਾ ਟੈਮ ਦੱਸੀਂ ਉਹਦੇ ਕੋਲ ਘੜੀ ਸੀ। ਨਿੱਕਾ ਉਠ ਕੇ ਕਹਿੰਦਾ 11 ਵੱਜਗੇ। ਭਾਈ ਸਾਹਬ ਕਹਿੰਦੇ 11 ਵਜੇ ਤਾਂ ਥੋਨੂੰ ਨੀਂਦ ਵਾਲੀ ਗੋਲੀ ਦਿੱਤੀ ਸੀ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਦੇਖ ਕੇ ਘੜੀ ਕਹਿੰਦਾ 12 ਵਜਗੇ। ਭਾਈ ਸਾਹਬ ਫਿਰ ਕਹਿੰਦੇ ਨਹੀਂ ਕਾਕਾ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਕਹਿੰਦਾ 2 ਵੱਜਗੇ। ਭਾਈ ਸਾਹਬ ਤਾਂ ਫਿਰ ਨਾ ਮੰਨਿਆ। ਨਿੱਕਾ ਕਹਿੰਦਾ ਭਰਾਵਾ ਸੌਂ ਲੈਣਦੇ। ਮੈਨੂਂ ਘੜੀ ਦੀ ਇੱਕ ਸੂਈ ਨਹੀ ਦਿਸਦੀ ਤੂੰ ਜਿੰਨੇ ਮਰਜੀ ਸਮਝਲਾ😂

        ਜਗਸੀਰ ਉੱਗੋਕੇ

        9878387150

टिप्पणियाँ

एक टिप्पणी भेजें

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ