ਰੰਗ

ਕਿਹੋ ਜਿਹੇ ਛਾਏ ਨੇ ਪੰਜਾਬ ਉੱਤੇ ਰੰਗ, ਹਰਿਆਂ ਦੇ ਉੱਤੇ ਚੜ੍ਹੇ ਲਾਲ ਚਿੱਟੇ ਰੰਗ। ਸੜਕਾਂ ਤੇ ਡੁਲ੍ਹੇ ਬੇਰੁਜ਼ਗਾਰੀ ਵਾਲੇ ਰੰਗ, ਪਾਣੀਆਂ ਚ ਘੁਲ ਗਏ ਬੀਮਾਰੀ ਵਾਲੇ ਰੰਗ। ਰੁਸ ਗਏ ਰੌਣਕਾਂ ਤੇ ਖੁਸ਼ੀਆਂ ਦੇ ਰੰਗ, ਕਿਸਾਨਾਂ ਉੱਤੇ ਛਾਏ ਖੁਦਕੁਸ਼ੀਆਂ ਦੇ ਰੰਗ। ਜਵਾਨੀਆਂ ਨੂੰ ਚੜ੍ਹੇ ਨਸ਼ਿਆਂ ਤੇ ਹਥਿਆਰਾਂ ਵਾਲੇ ਰੰਗ, ਬਜ਼ੁਰਗਾਂ ਦੇ ਹੱਥਾਂ ਵਿਚ ਲਾਚਾਰਾਂ ਵਾਲੇ ਰੰਗ। ਟੁੱਟ ਰਹੇ ਰਿਸ਼ਤਿਆਂ ਦੇ ਫਿੱਕੇ ਹੋਏ ਰੰਗ, ਮਨਾਂ ਚ ਤਰੇੜਾਂ ਵਾਲੇ ਤਿੱਖੇ ਹੋਏ ਰੰਗ। ਦਫ਼ਤਰਾਂ ਚ ਸਿਫਾਰਸ਼ਾਂ ਤੇ ਰਿਸ਼ਵਤਖੋਰੀਆਂ ਦੇ ਰੰਗ, ਵੇਖੋ ਦਿਨ ਦਿਹਾੜੇ ਹੁੰਦੇ ਚੋਰੀਆਂ ਦੇ ਰੰਗ। ਨੇਤਾਵਾਂ ਤੇ ਕੁਰਸੀ ਤੇ ਨੇਤਾਗਿਰੀਆਂ ਦੇ ਰੰਗ, ਮਨਚਲਿਆਂ ਨੂੰ ਚੜ੍ਹੇ ਦਾਦਾਗਿਰੀਆਂ ਦੇ ਰੰਗ। ਅਜੀਬ ਜਿਹੇ ਰੰਗਾਂ ਵਿੱਚ ਰੰਗੀ ਗਈ ਦੁਨੀਆਂ, ਸਮਝ ਨਾ ਆਵੇ ਰੰਗੇ ਜਾਈਏ ਜਾਂ ਰਹੀਏ ਬੇਰੰਗ।