ਕਿਸਾਨ ਦੀ ਜ਼ਿੰਦਗੀ Farmerlife

ਮੰਡੀਆਂ ‌'ਚ ਸੱਧਰਾਂ ਮਰਦੀਆਂ,
ਖੇਤਾਂ ਚੋਂ ਉੱਠਣ ਅਰਥੀਆਂ।
ਪਿਆਸਿਆਂ ਨੂੰ ਬੀਤਣ ਗਰਮੀਆਂ,
ਠਰਦਿਆਂ ਹੀ ਗੁਜ਼ਰਨ ਸਰਦੀਆਂ।
ਦੁਨੀਆਂ ਲਈ ਜੋ ਹੈ ਅੰਨਦਾਤਾ,
ਓਹਦੇ ਖਾਲੀ ਨੇ ਮੱਟੀਆਂ ਘਰਦੀਆਂ ।
Jagseer uggoke
ਦੁੱਖ ਆਣਕੇ ਗਲੇ ਲਗਾ ਲੈਂਦੇ,
ਖ਼ੁਸ਼ੀਆਂ ਕੋਲ਼ ਝੱਟ ਨਾ ਖੜ੍ਹਦੀਆਂ।
ਸ਼ਾਹੂਕਾਰ ਵੀ ਰੱਜ ਕੇ ਲੁੱਟਦੇ ਨੇ,
ਸਰਕਾਰਾਂ ਵੀ ਘੱਟ ਨਾ ਕਰਦੀਆਂ।
ਕੁਦਰਤ ਵੀ ਕਦੇ ਨਾ ਬਹੁੜਦੀ,
ਪੁਸ਼ਤਾਂ ਗ਼ੁਰਬਤ ਦੇ ਨਾਲ ਲੜਦੀਆਂ।
ਇਹਦੀਆਂ ਰਾਤਾਂ ਸਿਆਹ ਕਾਲੀਆਂ
ਇਹਦੇ ਅੱਖਾਂ ' ਚ ਧੁੱਪਾਂ ਵੱਜਦੀਆਂ।
ਇਹ ਨਕਲੀ ਬੀਜ ਤਾਂ ਉਗਾ ਲੈਂਦੇ,
ਖ਼ੁਸ਼ੀਆਂ ਨਾ ਇਸਤੋਂ ਉੱਗਦੀਆਂ।
ਵਾਹ ਰੱਬਾ ਮੇਰਿਆ ਤੂੰ ਵੀ ਕਾਣੀ ਵੰਡ ਰੱਖੀ,
ਸਾਨੂੰ ਨਾ ਬਾਤਾਂ ਇਹ ਪੁੱਗਦੀਆਂ।।।
ਜਗਸੀਰ ਸਿੰਘ ਉੱਗੋਕੇ


















टिप्पणियाँ

एक टिप्पणी भेजें

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ