ਹਾਦਸੇ



 ਕੁਝ ਇਸ ਤਰਾਂ ਹੁੰਦੇ ਰਹੇ ਨੇ ਜਿੰਦਗੀ ਚ' ਹਾਦਸੇ,

   ਤੜਫਦੀ ਰਹੀ ਰੂਹ ਖੁਸ਼ੀਆਂ ਦੇ ਵਾਸਤੇ।

   ਜਿਸਮਾਂ ਨੂੰ ਜਿਸਮ ਤਾਂ ਮਿਲਦੇ ਬਹੁਤ ਸੀ,

     ਟੋਲਦੇ ਰਹੇ ਅਸੀਂ ਤਾਂ ਰੂਹਾਂ ਦੇ ਰਾਬਤੇ।

   ਹੱਥ ਚ' ਲੈ ਕੇ ਛੱਤਰੀ ਬੈਠੇ ਹਾਂ ਜਿਸ ਲਈ, 

      ਉੱਡਣਾ ਉਹ ਸਿੱਖ ਗਏ ਨੇ 'ਕਾਸ਼ ਤੇ।

    ਕੁਝ ਅਧੂਰੇ ਚਾਅ ਜੋ ਸੀਨੇ ਦੱਬ ਲਏ,

    ਹਾਸੇ ਵੀ ਨਾ ਕੋਲ ਸਾਡੇ ਬਚੇ ਸਾਬਤੇ।

   ਲਾਲ ਡੋਰੇ ਬਣ ਗਏ ਅੱਖਾਂ ਚ' ਰਤਜਗੇ, 

   ਕਿਸ ਨੇ ਡਾਕਾ ਮਾਰਿਐ ਸਾਡੇ ਖਾਬ ਤੇ।

   ਖੰਜਰ ਉਹ ਭੁੱਲ ਗਿਆ ਸੀਨੇ ਚ' ਮੇਰੇ ,

ਲਕੋ ਲਵਾਂ ਕਿਤੇ ਦਾਗ ਲੱਗੇ ਨਾ ਉਸਦੀ ਸ਼ਾਖ ਤੇ।

ਸਾੜ ਦੇਣਾ ਲਾਸ਼ ਮੇਰੀ ਉਸਦੇ ਆਉਣ ਤੋਂ ਪਹਿਲਾਂ,

  ਖੁੱਲ੍ਹਜੇ ਨਾ ਅੱਖ ਫਿਰ ਉਸਦੀ ਆਵਾਜ ਤੇ।

  ਬੁਝੇ ਕੋਲੇ ਫਿਰ ਅੰਗਾਰ ਬਣ ਜਾਣਗੇ,

 ਡੁੱਲੵ ਗਏ ਜੇ ਹੰਝੂ ਉਹਦੇ ਮੇਰੀ ਰਾਖ਼ ਤੇ।




टिप्पणियाँ

  1. ਸਵੈ-ਪ੍ਰਗਟਾਵੇ ਦੀ ਸਟੀਕ ਪੇਸ਼ਕਾਰੀ। ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਕੁਝ ਤਿੜਕੇ ਹੋਏ ਖਵਾਬਾਂ ਦੀ ਕੁਰਲਾਹਟ ਗੂੰਜਦੀ ਹੈ ਇਹਨਾਂ ਸ਼ਬਦਾਂ 'ਚ ।

    जवाब देंहटाएं

एक टिप्पणी भेजें

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ