ਪੰਜਾਬ ਦੀ ਅਲੋਪ ਹੋ ਰਹੀ ਹਰਮਨਪਿਆਰੀ ਖੇਡ ਭੰਡਾ ਭੰਡਾਰੀਆ ਕਿੰਨਾ ਕੁ ਭਾਰ


ਜਿਵੇਂ ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ ਉਵੇਂ ਉਵੇਂ ਬਹੁਤ ਕੁਝ ਨਵਾਂ ਪੈਦਾ ਹੋ ਰਿਹਾ ਹੈ। ਜਿਹੜੀਆਂ ਖੇਡਾਂ ਦੋ ਢਾਈ ਦਹਾਕੇ ਪਹਿਲਾਂ ਖੇਡੀਆਂ ਜਾਂਦੀਆਂ ਸਨ ਉਹਨਾਂ ਬਾਰੇ ਅੱਜ ਦੇ ਬੱਚਿਆਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਅੱਜ ਕੱਲ੍ਹ ਦੇ ਬੱਚੇ ਮੋਬਾਇਲ ਫੋਨ ਦੀਆਂ ਗੇਮਾਂ ਨਾਲ ਮਨ ਪ੍ਰਚਾਵਾ ਕਰਦੇ ਹਨ। ਜਿਸਦਾ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੋਵਾਂ ਦਾ ਨੁਕਸਾਨ ਹੁੰਦਾ ਹੈ।‌ ਉਂਝ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਵਿਰਾਸਤੀ ਅਤੇ ਦੇਸੀ ਖੇਡਾਂ ਲਗਭਗ ਅਲੋਪ ਹੋ ਚੁੱਕੀਆਂ ਹਨ। ਪਰ ਅੱਜ ਆਪਾਂ ਗੱਲ ਕਰਾਂਗੇ ਇੱਕ ਹਰਮਨਪਿਆਰੀ ਖੇਡ "ਭੰਡਾ ਭੰਡਾਰੀਆ ਕਿੰਨਾ ਕੁ ਭਾਰ" ਦੀ।

ਇਸ ਖੇਡ ਵਿੱਚ ਬੱਚਿਆਂ ਦੀ ਕੋਈ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਸੀ। ਦੋ ਜਾਂ ਦੋ ਤੋਂ ਵੱਧ ਜਿੰਨੇ ਮਰਜ਼ੀ ਬੱਚੇ ਖੇਡ ਸਕਦੇ ਸਨ। ਆਮ ਤੌਰ ਤੇ ਉਸ ਸਮੇਂ ਬੱਚਿਆਂ ਦੀ ਖੇਡਣ ਵੇਲ਼ੇ ਕੋਈ ਕਮੀਂ ਨਹੀਂ ਆਉਂਦੀ ਸੀ।

ਸਭ ਤੋਂ ਪਹਿਲਾਂ ਪੁੱਗਿਆ ਜਾਂਦਾ ਸੀ। ਅੱਜ ਕੱਲ੍ਹ ਦੇ ਬੱਚੇ ਪੁਗਾਟਾ ਵੀ ਕਹਿੰਦੇ ਹਨ। ਟਾਸ ਵੀ ਕਹਿ ਸਕਦੇ ਹਾਂ। ਤਿੰਨ ਬੱਚਿਆਂ ਦੀ ਟੋਲੀ ਪੁੱਗਦੀ ਅਤੇ ਜੋ ਜਿੱਤ ਜਾਂਦਾ ਸੀ ਉਹ ਪਾਸੇ ਹੋ ਜਾਂਦਾ ਤੇ ਨਵਾਂ ਬੱਚਾ ਪੁੱਗਣ ਲੱਗ ਜਾਂਦਾ। ਪੁੱਗਣ ਵੇਲੇ ਉਹ ਜਿੱਤਦਾ ਸੀ ਜਿਸਦਾ ਹੱਥ ਬਾਕੀ ਦੋ ਬੱਚਿਆਂ ਨਾਲੋਂ ਵੱਖਰਾ ਹੁੰਦਾ ਸੀ ( ਪੁੱਠਾ ਜਾਂ ਸਿੱਧਾ)credit: third party image reference

ਇਸ ਤਰ੍ਹਾਂ ਜੋ ਅਖੀਰ ਤੇ ਰਹਿ ਜਾਂਦਾ ਉਸਦੀ ਵਾਰੀ ਜਾਂ ਦਾਵੀ ਆ ਜਾਂਦੀ ਸੀ।

credit: third party image reference

ਇਸ ਤਰ੍ਹਾਂ ਜਿਸਦੀ ਵਾਰੀ ਆਈ ਜਾਂਦੀ ਉਹ ਭੰਡਾ ਭੰਡਾਰੀਆ ਬਣ ਕੇ ਥੱਲੇ ਬੈਠ ਜਾਂਦਾ। ਬਾਕੀ ਬੱਚੇ ਉੱਚੀ ਆਵਾਜ਼ ਵਿੱਚ ਬੋਲਦੇ:-

" ਭੰਡਾ ਭੰਡਾਰੀਆ ਕਿੰਨਾ ਕੁ ਭਾਰ"',

ਥੱਲੇ ਬੈਠਾ ਬੱਚਾ ਜਵਾਬ ਦਿੰਦਾ

" ਇੱਕ ਮੁੱਠੀ ਚੱਕਲੋ ਦੂਜੀ ਨੂੰ ਤਿਆਰ"

credit: third party image reference


ਇਸ ਤਰ੍ਹਾਂ ਵਾਰ ਵਾਰ ਦੁਹਰਾਇਆ ਜਾਂਦਾ ਅਤੇ ਅਖੀਰਲੀ ਮੁੱਠੀ ਚੁੱਕਦੇ ਹੀ ਥੱਲੇ ਬੈਠਾ ਬੱਚਾ ਦੌੜਕੇ ਬਾਕੀ ਬੱਚਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਬਾਕੀ ਬੱਚੇ ਬਚਣ ਲਈ ਭੱਜਦੇ ਹਨ। ਜਿਸ ਬੱਚੇ ਨੂੰ ਵਾਰੀ ਦੇਣ ਵਾਲਾ ਬੱਚਾ ਛੂਹ ਲੈਂਦਾ ਹੈ ਤਾਂ ਫਿਰ ਉਸ ਬੱਚੇ ਦੀ ਵਾਰੀ ਆ ਜਾਂਦੀ।

credit: third party image reference

ਇਸ ਤਰ੍ਹਾਂ ਬੱਚੇ ਗੀਤ ਗਾਉਂਦੇ ਹੱਸਦੇ ਹਸਾਉਂਦੇ ਖੇਡ ਕੇ ਆਪਣਾ ਮਨ ਪ੍ਰਚਾਵਾ ਕਰਦੇ। ਇਸ ਨਾਲ ਜਿੱਥੇ ਮਾਨਸਿਕ ਆਨੰਦ ਮਾਣਦੇ ਉਥੇ ਸਰੀਰਕ ਤੌਰ ਤੇ ਤੰਦਰੁਸਤ ਵੀ ਰਹਿੰਦੇ ਸਨ।

ਸਾਨੂੰ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਦੀਆਂ ਗੇਮਾਂ ਖੇਡਣ ਤੋਂ ਰੋਕ ਕੇ ਇਹਨਾਂ ਦੇਸੀ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ।

ਜੇਕਰ ਮੇਰਾ ਲੇਖ ਪਸੰਦ ਆਇਆ ਤਾਂ ਲਾਈਕ , ਕੁਮੈਂਟ , ਸ਼ੇਅਰ ਜਰੂਰ ਕਰਨਾ ਜੀ।

ਧੰਨਵਾਦ



टिप्पणियाँ

एक टिप्पणी भेजें

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ