ਚਮਕਦੇ ਤਾਰੇ ਪਿੱਛੇ ਹਨੇਰਾ ਕਿੰਨਾ ਹੋਵੇਗਾ, ਸਹਿ ਹੀ ਨਾ ਹੋਇਆ ਜੋ ਜ਼ਖ਼ਮ ਗਹਿਰਾ ਕਿੰਨਾ ਹੋਵੇਗਾ

ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਪ੍ਰਤੀ ਪਿਆਰ ਭਰਿਆ ਮੈਸੇਜ ਦਿੱਤਾ । ਇਹ ਸੋਸ਼ਲ ਮੀਡੀਆ ਤੇ ਉਸਦਾ ਆਖਰੀ ਮੈਸੇਜ ਸੀ। ਸੁਸ਼ਾਂਤ ਸਿੰਘ ਰਾਜਪੂਤ 1986 ਵਿੱਚ ਪਟਨਾ ਵਿਚ ਜੰਮਿਆ ਤੇ ਇਸ ਵੇਲੇ ਸਿਰਫ 34 ਸਾਲ ਦੀ ਉਮਰ ਵਿਚ ਆਤਮ ਹੱਤਿਆ ਵਰਗਾ ਖਤਰਨਾਕ ਕਦਮ ਚੁੱਕ ਗਿਆ। ਸਾਰੀ ਫਿਲਮ ਇੰਡਸਟਰੀ, ਖੇਡ ਜਗਤ ਅਤੇ ਉਸਦੇ ਚਾਹੁਣ ਵਾਲੇ ਇਸ ਵੇਲੇ ਗਮਗੀਨ ਹਨ।
ਸੁਸ਼ਾਂਤ ਨੇ ਪਹਿਲਾਂ ਛੋਟੇ ਪਰਦੇ ਤੇ ਕੰਮ ਕੀਤਾ ਤੇ ਫਿਰ ਉਹ ਫਿਲਮੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਿਆ। ਬਚਪਨ ਵਿਚ ਕ੍ਰਿਕੇਟ ਦਾ ਸ਼ੌਕੀਨ ਸੁਸ਼ਾਂਤ ਭਾਵੇਂ ਆਪਣਾ ਇਹ ਸੁਫਨਾ ਅਸਲੀਅਤ ਵਿੱਚ ਤਾਂ ਪੂਰਾ ਨਹੀਂ ਕਰ ਸਕਿਆ ਪਰ ਫ਼ਿਲਮੀ ਦੁਨੀਆਂ ਵਿੱਚ ਉਸਦਾ ਇਹ ਸੁਫਨਾ ਪੂਰਾ ਹੋਇਆ ਜਦੋਂ ਉਸਨੂੰ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਤੇ ਬਣੀ ਫਿਲਮ "ਐਮ.ਐੱਸ.ਧੋਨੀ ਦੇ ਅਨਟੋਲਡ ਸਟੋਰੀ" ਵਿਚ ਪੂਰਾ ਹੋਇਆ। ਉਸਨੇ ਮਹਿੰਦਰ ਸਿੰਘ ਧੋਨੀ ਦਾ ਰੋਲ ਅਦਾ ਕੀਤਾ। ਉਸਦੀ ਫਿਲਮ ਸੁਪਰ ਹਿੱਟ ਰਹੀ। ਸੁਸ਼ਾਂਤ ਨੇ ਪਹਿਲੀ ਫਿਲਮ ਵਿਚ ਹੀ ਬੈਸਟ ਡੈਬਿਊ ਐਕਟਰ ਐਵਾਰਡ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਉਸਦੀ ਪਹਿਲੀ ਫਿਲਮ " ਕਾਈ ਪੋ ਚੇ  " ਸੀ। ਅਜੇ ਤੱਕ ਤਾਂ ਲੋਕ ਉਸਦੇ ਛੋਟੇ ਪਰਦੇ ਤੇ ਕੰਮ ਨੂੰ ਹੀ ਭੁੱਲ ਨਹੀਂ ਸਕੇ।ਛੋਟੇ ਪਰਦੇ ਦੇ ਨਾਟਕ " ਪਵਿੱਤਰ ਰਿਸ਼ਤਾ" ਦਾ ਮਾਨਵ ਫਿਲਮੀ ਦੁਨੀਆਂ ਦਾ ਧੋਨੀ ਬਣ ਗਿਆ। ਅੱਜ ਅਚਾਨਕ ਉਹ ਇਹ ਚਮਕਦੀ ਦੁਨੀਆਂ ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਗਿਆ।

 ਸੱਚਮੁੱਚ ਹੀ ਇਹ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ। ਇਸ ਉਮਰ ਵਿੱਚ ਸੁਸ਼ਾਂਤ ਵਰਗੇ ਸਟਾਰ ਕਲਾਕਾਰ ਵਲੋਂ ਖੁਦਕੁਸ਼ੀ ਕਰਨਾ ਜ਼ਾਹਿਰ ਕਰਦਾ ਹੈ ਕਿ ਕਿਸੇ ਵੀ ਚਕਾਚੌਂਧ ਵਿਚ ਰਹਿ ਰਿਹਾ ਵਿਅਕਤੀ ਵੀ ਕਿੰਨੇ ਹਨੇਰੇ ਨਾਲ ਜੂਝ ਰਿਹਾ ਹੈ ਇਸਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ।ਉਸਦੀ ਆਤਮ ਹੱਤਿਆ ਦੇ ਕੀ ਕਾਰਨ ਰਹੇ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਉਹ ਡਿਪਰੈਸ਼ਨ ਵਿਚ ਸੀ। ਕਾਰਨ ਕੁਝ ਵੀ ਰਹੇ ਹੋਣ ਪ੍ਰੰਤੂ ਇਸ ਘਟਨਾ ਨੇ ਚਮਕ ਦਮਕ ਭਰੀ ਦੁਨੀਆਂ ਦੇ ਪਿੱਛਲੇ ਹਨੇਰੇ ਭਰੀ ਦੁਨੀਆਂ ਨੂੰ ਸਾਹਮਣੇ ਲਿਆਂਦਾ ਹੈ। 
ਚਮਕਦੇ ਤਾਰੇ ਪਿੱਛੇ ਹਨੇਰਾ ਕਿੰਨਾ ਹੋਵੇਗਾ,
ਸਹਿ ਹੀ ਨਾ ਹੋਇਆ ਜੋ ਜ਼ਖ਼ਮ ਗਹਿਰਾ ਕਿੰਨਾ ਹੋਵੇਗਾ
ਜਗਸੀਰ ਸਿੰਘ ਉੱਗੋਕੇ

टिप्पणियाँ

एक टिप्पणी भेजें

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ