ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਅਸੀਂ ਭੰਬਾ ਲੰਡਾ ਤੇ ਉਗੋਕੇ ਨੇ ਸਾਂਝੀ ਕ੍ਰਿਕੇਟ ਟੀਮ ਬਣਾਈ ਸੀ। ਪ੍ਰੀਤ ਨੂੰ ਅਸੀਂ ਕਪਤਾਨ ਬਣਾਇਆ ਹੋਇਆ ਸੀ। ਅਸੀਂ ਅਕਸਰ ਆਸ ਪਾਸ ਦੇ ਪਿੰਡ ਨਾਲ ਮੈਚ ਲਾਉਣ ਜਾਇਆ ਕਰਦੇ ਸੀ। ਅਕਸਰ ਘਰੋਂ ਰੋਜ ਸਕੂਟਰ, ਮੋਟਰਸਾਈਕਲ ਨਹੀਂ ਮਿਲਦੇ ਸੀ। ਇਕ ਜਣੇਂ ਦੇ ਮੋਟਰਸਾਈਕਲ ਜਾਂ ਸਕੂਟਰ ਤੇ ਪੰਜ ਛੇ ਜਣੇਂ ਬੈਠ ਕੇ ਜਾਇਆ ਕਰਦੇ । ਕਈ ਵਾਰ ਦੂਹਰਾ ਗੇੜਾ ਵੀ ਲਾਉਣਾ ਪੈੰਦਾ। ਕੇਰਾਂ ਅਸੀਂ ਮੈਚ ਲਾਉਣ ਜਾਣਾ ਸੀ ਘੱਲ ਖੁਰਦ। ਨਾਲ ਦੇ ਪਿੰਡ ਸ਼ੇਰਖਾਂ ਮੇਲਾ ਸੀ। ਇਸ ਕਰਕੇ ਜਿੰਨਾ ਕੋਲ ਸਕੂਟਰ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਘਰੋਂ ਜਵਾਬ ਮਿਲ ਗਿਆ। ਹੁਣ ਸ਼ਾਮ ਨੂੰ ਮੈਚ ਵੀ ਜਰੂਰ ਲਾਉਣ ਜਾਣਾ ਸੀ।ਇਸ ਲਈ ਕਈ ਰਣਨੀਤੀਆਂ ਬਣਾਈਆਂ ਗਈਆਂ। ਪਰ ਆਖਿਰ ਕਪਤਾਨ ਦੀ ਰਣਨੀਤੀ ਅਪਣਾਈ ਗਈ। ਅਸਲ ਵਿੱਚ ਕਪਤਾਨ ਉਸ ਸਮੇਂ ਵਿਆਹਿਆ ਹੋਇਆ ਸੀ ਤੇ ਉਸਦੇ ਵਿਚੋਲੇ ਭੰਬਾ ਲੰਡਾ ਦੇ ਹੀ ਸਨ । ਬਿਚੋਲਿਆਂ ਦਾ ਲੜਕਾ ਘੈਂਟ ਵੀ ਸਾਡਾ ਟੀਮ ਮੈਂਬਰ ਸੀ। ਉਹ ਲੈਂਡਲਾਈਨ ਦਾ ਜਮਾਨਾ ਸੀ। ਕਪਤਾਨ ਤੇ ਘੈਂਟ ਬਿਚੋਲੇ ਘਰੇ ਗਏ ਤੇ ਕਪਤਾਨ ਘਰ ਫੋਨ ਲਗਾਇਆ ਗਿਆ । ਕਪਤਾਨ ਦੀ ਘਰਵਾਲੀ ਆਪਣੇ ਪੇਕੇ ਪਿੰਡ ਗਈ ਹੋਈ ਸੀ। ਕਪਤਾਨ ਨੇ ਅਵਾਜ ਬਦਲ ਕਿ ਆਪਣੇ ਘਰ ਫੋਨ ਲਾਇਆ ਉਧਰੋਂ ਮੰਮੀ ਨੇ ਫੋਨ ਚੁੱਕਿਆ। ਹੈਲੋ, ਹਾਂ ਭਾਈ ਕੌਣ? "ਸਾਸਰੀਕਾਲ ਮਾਸੀ ਜੀ , ਮੈਂ ਭੋਲੂ ਆਲਿਓਂ ਬੋਲਦਾਂ"। "ਹਰਪ੍ਰੀਤ ਘਰ ਆ? "ਨਹੀਂ ਉਹ ਤਾਂ ਹੈਨੀ ਪੁੱਤ"। "ਮਾਸੀ ਜੀ ਸਾਡੇ ਰਿਸ਼ਤੇਦਾਰ ਆਏ ਬ...