ਲਗਜ਼ਰੀ ਗੱਡੀ

ਕੇਰਾਂ ਮੈਂ ਤੇ ਮੇਰਾ ਦੋਸਤ ਲਾਦੇਨ ਆਪਣੇ ਮਿੱਤਰ ਦੀ ਸ਼ਾਦੀ ਤੇ ਜਾਣਾ ਸੀ ਬਾਘੇ ਆਲੇ। ਮੇਰੇ ਕੋਲ ਮਾਰੂਤੀ ਕਾਰ ਸੀ ਤੇ ਲਾਦੇਨ ਕੋਲ ਜੈੱਨ । ਲਾਦੇਨ ਕਹਿੰਦਾ ਯਾਰ ਪੁਰਾਣੀਆਂ ਗੱਡੀਆਂ ਤੇ ਗਏ ਤਾਂ ਕੀ ਇੱਜਤ ਰਹੂ ਆਪਣੀ । ਕਹਿੰਦਾ ਜਾਣਾ ਤਾਂ ਲਗਜ਼ਰੀ ਗੱਡੀ ਤੇ ਜਾਣਾ ਨਹੀਂ ਤਾਂ ਬੱਸ ਤੇ ਚੱਲਾਂਗੇ। ਮੈਂ ਕਿਹਾ ਠੀਕ ਆ। ਕੁਝ ਦਿਨ ਮਗਰੋਂ ਲਾਦੇਨ ਦਾ ਫੋਨ ਆਇਆ ਗੱਡੀ ਪ੍ਰਬੰਧ ਹੋ ਗਿਆ ਤਿਆਰ ਰਹੀਂ। ਮੈਂ ਕਿਹਾ ਗੱਡੀ ਕਿਹੜੀ ਕਹਿੰਦਾ ਲਗਜ਼ਰੀ ਗੱਡੀ ਬਸ ਆਨੰਦ ਆ ਜਾਣਾ । ਮੈਂ ਕਿਹਾ ਫਿਰ ਤਾਂ ਮੈਨੂੰ ਕਾਲੀਆਂ ਐਨਕਾਂ ਵੀ ਮੰਗਣੀਆਂ ਪੈਣੀਆਂ। ਕਹਿੰਦਾ ਹਾਂ ਉਹ ਤਾਂ ਜਰੂਰੀ ਆ ਓਹਨਾਂ ਬਿਨਾਂ ਤਾਂ ਗੱਡੀ ਮੰਗਵੀਂ ਲੱਗੂ। ਮੈਂ ਕਿਹਾ ਤੂੰ ਦੋ ਐਨਕਾਂ ਦਾ ਪ੍ਰਬੰਧ ਕਰ ਮੈਂ ਦੋ ਬਲੈਜਰ ਪੁੱਛਦਾਂ । ਕਹਿੰਦਾ ਓਕੇ। ਚਲੋ ਜੀ ਐਨਕਾਂ, ਬਲੈਜਰ ਤੇ ਲਗਜ਼ਰੀ ਗੱਡੀ BMW ਕਿਆ ਬਾਤਾਂ। ਬਰਾਤ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਮੁੱਖ ਮਹਿਮਾਨ ਪਹੁੰਚ ਗਏ। ਇਹਨਾਂ ਦੋ ਦਿਨਾਂ ਚ ਸਾਡੇ ਦੋਸਤ ਨੇ ਵੀ ਲਗਜ਼ਰੀ ਕਾਰ ਦੇ ਝੂਟੇ ਲਏ ਤਾਂ ਉਹ ਕਹਿੰਦਾ ਲਾੜਾ ਤਾਂ ਏਸੇ ਤੇ ਵਿਆਹ ਕੇ ਲਿਆਊ। ਬਰਾਤ ਤੋਂ ਇਕ ਦਿਨ ਪਹਿਲਾਂ ਗੱਡੀ ਡਿੱਗ ਤੋਂ ਧਵਾ ਕੇ ਸ਼ਿੰਗਾਰ ਲਈ ਗਈ। ਅਸਲ ਵਿੱਚ ਇਹ ਗੱਡੀ ਸਾਡੇ ਇਕ ਹੋਰ ਮਿੱਤਰ ਦੀ ਸੀ ਜੋ ਆਪ ਕੈਨੇਡਾ ਗਿਆ ਹੋਇਆ ਸੀ। ਚਲੋ ਲਾੜਾ ਤਿਆਰ ਹੋਇਆ ਅਸੀਂ ਗੱਡੀ ਦਰਵਾਜੇ ਚ ਲਿਆ ਕੇ ਬੰਦ ਕਰ ਦਿੱਤੀ ਕਿ ਮੂਵੀ ਵਾਲੇ ਬਹੁਤ ਟਾਇਮ ਲਗਾ ਦਿੰਦੇ। ਲਾੜਾ ...