ਖੇਤੀਬਾੜੀ ਆਰਡੀਨੈਂਸ : ਪੰਜਾਬ ਦੀ ਅਣਖ ਨੂੰ ਵੰਗਾਰ

ਕਿਹਾ ਜਾਂਦਾ ਹੈ ਕਿ ਪੰਜਾਬ ਦੇ ''ਜੰਮਿਆਂ ਨੂੰ ਨਿੱਤ ਮੁਹਿੰਮਾਂ'' । ਪੰਜਾਬ ਨੇ ਹਮੇਸ਼ਾ ਭਾਰਤ ਵਿਚ ਆਉਣ ਵਾਲੇ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਬਹਾਦਰੀ ਨਾਲ ਮੁਕਾਬਲਾ ਕੀਤਾ। ਜਦੋਂ ਵੀ ਕੋਈ ਹਮਲਾਵਰ ਪੰਜਾਬ ਦੇ ਰਸਤਿਓਂ ਭਾਰਤ ਵੱਲ ਵਧਿਆ ਪੰਜਾਬੀ ਲੋਕ ਹਿੱਕ ਤਾਣ ਕੇ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਹਨ। ਬਾਬੇ ਨਾਨਕ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਵਾਰ ਦੁਸ਼ਮਣਾਂ ਦੇ ਵਾਰਾਂ ਦਾ ਸਾਹਮਣਾ ਕੀਤਾ।ਕਿਸੇ ਸਮੇਂ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਫੈਲਿਆ ਹੋਇਆ ਸੀ। ਇਸ ਲਈ ਅਨੇਕਾਂ ਮਾਰਾਂ ਸਹਿੰਦਾ ਹੋਇਆ ਪੰਜਾਬ ਸਿਮਟ ਕੇ ਇੱਕ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ। ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਲਈ ਪੰਜਾਬ ਨੇ 95% ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਸਮੇਂ ਅੰਗਰੇਜ਼ਾਂ ਦੇ ਅਲੱਗ ਦੇਸ਼ ਅਤੇ ਪਾਕਿਸਤਾਨ ਨਾਲ ਨਾ ਹੋਣ ਦਾ ਫ਼ੈਸਲਾ ਕਰਕੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ। ਆਜ਼ਾਦੀ ਤੋਂ ਫੌਰਨ ਬਾਅਦ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਜ਼ੁਰਮ ਪੇਸ਼ਾ ਕੌਮ ਕਹਿ ਕੇ ਕੀਤੇ ਵਾਅਦਿਆਂ ਤੋਂ ਮੁਨਕਰ ਹੋਣ ਤੋਂ ਲੈਕੇ ਹੁਣ ਤੱਕ ਪੰਜਾਬ ਨੇ ਅਨੇਕਾਂ ਗੁੱਝੀਆਂ ਅਤੇ ਪ੍ਰਤੱਖ ਸੱਟਾਂ ਸਹਿ ਕੇ ਵੀ ਆਪਣੇ ਆਪ ਨੂੰ ਪੈਰਾਂ ਸਿਰ ਕੀਤਾ ਹੈ।1966 ਵਿਚ ਪੰਜਾਬ ਦੇ ਫਿਰ ਟੋਟੇ ਕਰ ਦਿੱਤੇ ਗਏ। ਆਜ਼ਾਦੀ ਤੋਂ ਬਾਅਦ ਵੀ ਪੰਜਾਬ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਿਆ। ਭਾਵੇਂ ਉ...