ਆਜ਼ਾਦੀ Independence Day

ਆਜ਼ਾਦੀ Independence Day Happy Independence day ਦੱਦੂ! ਸਕੂਲ ਵੈਨ ਦੀ ਬਾਰੀ ਖੋਲ੍ਹ ਕੇ ਛਾਲ ਮਾਰਦਿਆਂ ਆਪਣੇ ਦਾਦਾ ਜੀ ਨੂੰ ਸਕੂਲ ਬੈਗ ਫੜਾਉਂਦਿਆਂ ਜੱਸੀ ਨੇ ਸਕੂਲੋਂ ਮਿਲਿਆ ਤਿਰੰਗਾ ਹੱਥ ਚ ਫੜਿਆ ਤੇ ਮੂਹਰੇ ਮੂਹਰੇ ਭੱਜ ਤੁਰਿਆ। ਪਰ ਸਰਵਣ ਸਿੰਘ ਨੂੰ ਅੱਜ ਜੱਸੀ ਦਾ ਸਕੂਲ ਬੈਗ ਖਾਸਾ ਭਾਰਾ ਲੱਗਣ ਲੱਗ ਗਿਆ। ਜੱਸੀ ਦਾ ਸਕੂਲ ਬੈਗ ਡਰਾਇੰਗ ਰੂਮ ਵਿੱਚ ਰੱਖ ਕੇ ਸਰਵਣ ਸਿਓਂ ਸਿੱਧਾ ਆਪਣੀ ਬੈਠਕ ਵਿੱਚ ਗਿਆ ਤੇ ਪੁਰਾਣਾ ਟਰੰਕ ਖੋਲ੍ਹ ਕੇ ਕੁਝ ਪੁਰਾਣੀਆਂ ਵਸਤਾਂ ਦੀ ਫਰੋਲਾ ਫਰਾਲੀ ਕਰਨ ਲੱਗ ਪਿਆ। ਲਾਲ ਸੁਰਖ ਅੱਖਾਂ ਦੇ ਬੂਹਿਆਂ ਤੇ ਮਣਾਂ ਮੂੰਹੀਂ ਪਾਣੀ ਭਰ ਗਿਆ ਪਰ ਸਰਵਣ ਸਿੰਘ ਨੇ ਇਕ ਤੁਪਕਾ ਵੀ ਡੁੱਲਣ ਨਾ ਦਿੱਤਾ। ਉਧਰ ਸਰਵਣ ਸਿੰਘ ਦਾ ਪੋਤਰਾ ਜੱਸੀ ਆਪਣੇ ਦੱਦੂ ਨੂੰ ਲੱਭਦਾ ਉਹਦੇ ਪਿੱਛੇ ਹੀ ਆਣ ਖੜ੍ਹਿਆ ਸੀ ਤੇ ਉਸਦੇ ਹੱਥ ਵਿਚ ਫੜਿਆ ਪੁਰਾਣਾ ਜਿਹਾ ਕੱਪੜਾ ਦੇਖ ਕੇ ਪੁੱਛਿਆ , "ਦੱਦੂ ਇਹ ਕੀ ਹੈ।" ਹੰਝੂਆਂ ਨੂੰ ਲੱਗਿਆ ਬੰਨ੍ਹ ਖੁਰ ਗਿਆ ਤੇ ਸਰਵਣ ਸਿੰਘ ਉੱਚੀ ਧਾਹਾਂ ਮਾਰ ਰੋਣ ਲੱਗ ਪਿਆ। ਜੱਸੀ ਡਰਦਾ ਹੋਇਆ ਭੱਜ ਕੇ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲੈ ਆਇਆ। ਸਰਵਣ ਸਿੰਘ ਅਜੇ ਵੀ ਰੋ ਰਿਹਾ ਸੀ। ਸਰਵਣ ਸਿੰਘ ਦਾ ਪੁੱਤਰ ਨੇ ਆਪਣੇ ਬਾਪੂ ਨੂੰ ਪਹਿਲੀ ਵਾਰ ਇਸ ਤਰਾਂ ਰੋਂਦਾ ਦੇਖਿਆ ਸੀ। ਉਸ ਨੇ ਆਪਣੇ ਬਾਪੂ ਨੂੰ ਉਠਾਇਆ ਤੇ ਗਲ ਨਾਲ ਲੱਗ ਗਿਆ। ਸਰਵਣ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਖੀਸੇ ਵਿਚੋਂ ਦੋ ਟਾਫੀਆਂ...