ਦੀਵਾਲੀ ਦੇ ਦੀਪ

ਹੋਜੇ ਦੂਰ ਹਨ੍ਹੇਰਾ ਕਿਧਰੇ, ਇੱਕ ਦੀਪ ਜਗਾਈਏ ਵਿੱਚ ਮਨਾਂ ਦੇ। ਰਿਸ਼ਤਿਆਂ ਦਾ ਮੋਹ ਨਿੱਘਾ ਹੋਜੇ, ਇੱਕ ਦੀਪ ਜਗਾਈਏ ਵਿੱਚ ਘਰਾਂ ਦੇ। ਇੱਕ ਬਨੇਰੇ ਇੱਕ ਕੰਧੀ ਕੌਲੀਂ, ਇੱਕ ਦੀਪ ਜਗਾਈਏ ਨਾਮ ਗੁਰਾਂ ਦੇ। ਇੱਕ ਜੋ ਪੰਛੀ ਕੈਦ 'ਚ ਬੈਠੇ, ਇੱਕ ਦੀਪ ਜਗਾਈਏ ਆਜ਼ਾਦ ਪਰਾਂ ਤੇ। ਇੱਕ ਜੋ ਬਾਪੂ ਦੀ ਬੈਠਕ ਘਰ ਦੀ ਨੁੱਕਰੇ, ਇੱਕ ਦੀਪ ਜਗਾਈਏ ਅਨਾਥ ਸਰਾਂ ਤੇ। ਇੱਕ ਦੀਪ ਸ਼ਹੀਦਾਂ ਦੇ ਨਾਮ ਦਾ, ਇੱਕ ਦੀਪ ਜਗਾਈਏ ਕਸ਼ਮੀਰ ਹੜਾਂ ਤੇ। ਇੱਕ ਦੀਪ ਜੋ ਕੋਇਲ ਪਹਾੜੀਂ ਕੂਕੇ, ਇੱਕ ਦੀਪ ਜਗਾਈਏ ਜੋ ਸੜੇ ਥਲਾਂ ਤੇ। ਇੱਕ ਦੀਪ ਨਿਕੰਮੀਆਂ ਸਰਕਾਰਾਂ ਲਈ, ਇੱਕ ਦੀਪ ਜਗਾਈਏ ਬੇਰੁਜ਼ਗਾਰ ਦਲਾਂ ਤੇ। ਇੱਕ ਦੀਪ ਅੰਨਦਾਤਾ ਦੇ ਲਈ, ਇੱਕ ਦੀਪ ਜਗਾਈਏ ਹੋਏ ਖੁੰਢੇ ਹਲਾਂ ਤੇ। ਇੱਕ ਦੀਪ "ਸੀਰੇ" ਇਹਨਾਂ ਕਲਮਾਂ ਦੇ ਲਈ, ਲਿਖਣ ਜ਼ੋ ਇਹ ਬਿਨ ਵਲਾਂ ਦੇ। ਜਗਸੀਰ ਸਿੰਘ ਉੱਗੋਕੇ